ਇਸ ਤਰਖਾਣ ਨੇ ਬਣਾਈ ਬਾ-ਕਮਾਲ ਲੱਕੜ ਦੀ ਸਾਈਕਲ, ਆਰਡਰਾਂ ਦੀ ਲੱਗੀ ਲਾਈਨ

ਚੰਡੀਗੜ੍ਹ: ਕਹਿੰਦੇ ਨੇ ਕਲਾ ਕਦੇ ਕਿਸੇ ਦਾ ਰੰਗ, ਕੱਦ ਜਾਂ ਉਸ ਦੀ ਹੈਸੀਅਤ ਦੇਖ ਕੇ ਨਹੀਂ ਮਿਲਦੀ। ਇਹ ਤਾਂ ਪ੍ਰਮਾਤਮਾ ਦੀ ਬਖ਼ਸ਼ੀ ਵੱਡਮੁੱਲੀ ਦੇਣ ਹੁੰਦੀ ਹੈ ਜੋ ਕਿ ਕਿਸੇ ਵੀ ਇਨਸਾਨ ਨੂੰ ਜਨਮ ਤੋਂ ਹੀ ਮਿਲ ਜਾਂਦੀ ਹੈ। ਇਸ ਕਲਾ ਦੇ ਰੰਗ ਲਾਕਡਾਊਨ ਵਿਚ ਦੇਖਣ ਨੂੰ ਜ਼ਰੂਰ ਮਿਲੇ ਹਨ।
ਲਾਕਡਾਊਨ ਦੌਰਾਨ ਸਭ ਕੁੱਝ ਬੰਦ ਹੋਣ ਕਾਰਨ ਲੋਕਾਂ ਨੂੰ ਆਪਣੇ ਘਰਾਂ ‘ਚ ਕੈਦ ਹੋ ਕੇ ਰਹਿਣਾ ਪਿਆ, ਕਈ ਲੋਕ ਇਸ ਹਾਲਤ ਤੋਂ ਛੇਤੀ ਨਿਕਲਨਾ ਚਾਹੁੰਗੇ ਸਨ ਤਾਂ ਕੁੱਝ ਨੇ ਇਸ ਨੂੰ ਮੌਕੇ ਦੀ ਤਰ੍ਹਾਂ ਲਿਆ। ਪੰਜਾਬ ਦੇ ਰਹਿਣ ਵਾਲੇ ਧਨੀਰਾਮ ਉਨ੍ਹਾਂ ‘ਚੋਂ ਇੱਕ ਹਨ। ਲਾਕਡਾਊਨ ‘ਚ ਘਰ ਰਹਿ ਕੇ ਧਨੀਰਾਮ ਸੱਗੂ ਇੰਨੇ ਬੋਰ ਹੋ ਗਏ ਕਿ ਉਨ੍ਹਾਂ ਨੇ ਲੱਕੜ ਦੀ ਸਾਈਕਲ ਤਿਆਰ ਕਰ ਦਿੱਤੀ।
ਲੋਕ ਹੁਣ ਇਸ ਸਾਈਕਲ ਨੂੰ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ। ਦਰਅਸਲ, ਪੇਸ਼ੇ ਤੋਂ ਤਰਖਾਣ (ਕਾਰਪੇਂਟਰ) ਧਨੀਰਾਮ ਸੱਗੂ ਪੰਜਾਬ ਸੂਬੇ ਦੇ ਜ਼ਿਰਕਪੁਰ ਦੇ ਨਿਵਾਸੀ ਹਨ। 40 ਸਾਲਾ ਧਨੀਰਾਮ ਨੇ ਆਪਣੀ ਮਿਹਨਤ ਅਤੇ ਸਿਰਜਣਾਤਮਕਤਾ ਨਾਲ ਜੋ ਸਾਈਕਲ ਬਣਾਈ ਹੈ ਉਹ ਆਪਣੇ ਆਪ ‘ਚ ਅਨੋਖੀ ਹੈ।
ਇਹ ਵੀ ਪੜ੍ਹੋ: ਕਾਂਗਰਸੀਆਂ ਨੇ ਅਕਾਲੀਆਂ ਖਿਲਾਫ ਕਰਤਾ ਵੱਡਾ ਧਮਾਕਾ, ਕੱਢ ਲਿਆਏ ਸਬੂਤ
ਉਹਨਾਂ ਦਸਿਆ ਕਿ ਲਾਕਡਾਊਨ ਕਾਰਨ ਉਹ ਬਿਲਕੁੱਲ ਫ੍ਰੀ ਹੋ ਚੁੱਕਾ ਸੀ ਤੇ ਉਸ ਕੋਲ ਕੋਈ ਕੰਮ ਵੀ ਨਹੀਂ ਸੀ। ਉਸ ਕੋਲ ਸਿਰਫ ਲੱਕੜ ਅਤੇ ਪਲਾਇਵੁੱਡ ਵਰਗੀ ਚੀਜ਼ ਹੀ ਸੀ ਤੇ ਹੋਰ ਵੀ ਪੁਰਾਣਾ ਸਮਾਨ ਪਿਆ ਸੀ। ਉਹਨਾਂ ਦਸਿਆ ਕਿ ਪਹਿਲਾਂ ਉਹਨਾਂ ਨੇ ਸਾਈਕਲ ਦੇ ਪੁਰਜਿਆਂ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਫਿਰ ਇਸ ਨੂੰ ਤਿਆਰ ਕਰਨ ਬਾਰੇ ਸੋਚਿਆ।
ਇਹ ਵੀ ਪੜ੍ਹੋ: ਕੋਰੋਨਾ ਕਾਲ ’ਚ ਪਰਾਲੀ ਸਾੜਨਾ ਸਿਹਤ ਲਈ ਹੋ ਸਕਦਾ ਹੈ ਹਾਨੀਕਾਰਕ: ਖੇਤੀ ਵਿਭਾਗ
ਇਸ ਤੋਂ ਬਾਅਦ ਉਹਨਾਂ ਨੇ ਪੇਪਰ ਤੇ ਇੱਕ ਬਲੂ ਪ੍ਰਿੰਟ ਤਿਆਰ ਕਰ ਸਾਈਕਲ ਤੇ ਕੰਮ ਸ਼ੁਰੂ ਕਰ ਦਿੱਤਾ। ਉਹਨਾਂ ਵੱਲੋਂ ਬਣਾਈ ਗਈ ਸਾਈਕਲ ਇੰਨੀ ਦਿਲ ਖਿਚਵੀਂ ਹੈ ਕਿ ਹਰ ਕੋਈ ਇਸ ਨੂੰ ਪਸੰਦ ਕਰ ਰਿਹਾ ਹੈ ਅਤੇ ਹੁਣ ਤੱਕ ਉਹ 8 ਸਾਈਕਲ ਵੇਚ ਵੀ ਚੁੱਕੇ ਹਨ। ਹੁਣ ਉਹਨਾਂ ਕੋਲ ਐਡਵਾਂਸ ਆਰਡਰ ਵੀ ਆਉਣੇ ਸ਼ੁਰੂ ਹੋ ਚੁੱਕੇ ਹਨ ਜਿਹਨਾਂ ਨੂੰ ਪੂਰਾ ਕਰਨ ਲਈ ਉਹ ਤਿਆਰੀ ਕਰ ਰਹੇ ਹਨ। ਹੁਣ ਉਹਨਾਂ ਨੂੰ ਵਿਦੇਸ਼ਾਂ ਤੋਂ ਆਰਡਰ ਆਉਣੇ ਸ਼ੁਰੂ ਹੋ ਚੁੱਕੇ ਹਨ।
