News

ਇਰਾਕ ਦੇ ਸ਼ਹਿਰ ਅਰਬਲ ‘ਚ ਫਸੀਆਂ ਪੰਜਾਬੀ ਕੁੜੀਆਂ, ਭਗਵੰਤ ਮਾਨ ਨੂੰ ਲਾਈ ਗੁਹਾਰ

ਪੰਜਾਬ ਦੇ ਯੂਥ ਦਾ ਵੱਡਾ ਹਿੱਸਾ ਆਏ ਸਾਲ ਵਸਣ ਜਾਂ ਫਿਰ ਰੋਜ਼ੀ ਰੋਟੀ ਕਮਾਉਣ ਦੀ ਚਾਹਨਾ ਲੈ ਕੇ ਬਾਹਰੀ ਮੁਲਕਾਂ ਵਿੱਚ ਜਾਂਦੇ ਹਨ ਪਰ ਕਈ ਵਾਰ ਏਜੰਟਾਂ ਅਤੇ ਬਾਹਰੀ ਲੋਕਾਂ ਦੇ ਧੋਖੇ ਦਾ ਸ਼ਿਕਾਰ ਹੋ ਕੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਉਥੇ ਹੀ ਫਸ ਕੇ ਰਹਿ ਜਾਂਦੇ ਹਨ। ਅਜਿਹੀ ਹੀ ਵੀਡੀਓ ਹੁਣ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਆਪਣੇ ਫੇਸਬੁੱਕ ਪੇਜ਼ ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਕੁੱਝ ਔਰਤਾਂ ਭਗਵੰਤ ਮਾਨ ਅੱਗੇ ਉਨ੍ਹਾਂ ਨੂੰ ਵਾਪਸ ਭਾਰਤ ਲਿਆਉਣ ਲਈ ਅਪੀਲਾਂ ਕਰ ਰਹੀਆਂ ਹਨ।

ਵੀਡੀਓ ਵਿੱਚ ਨਜ਼ਰ ਆ ਰਹੀਆਂ ਔਰਤਾਂ ਮੁਤਾਬਕ ਉਹ ਇਰਾਕ ਦੇ ਅਰਬਲ ਸ਼ਹਿਰ ਵਿੱਚ ਫਸੀਆਂ ਹੋਈਆਂ ਹਨ ਜਿਥੇ ਕਿ ਉਨ੍ਹਾਂ ਨਾਲ ਜਾਨਵਰਾਂ ਤੋਂ ਵੀ ਭੈੜਾ ਵਿਹਾਰ ਕੀਤਾ ਜਾਂਦਾ ਹੈ। ਉਧਰ ਭਗਵੰਤ ਮਾਨ ਨੇ ਹੁਣ ਇਨਾਂ ਔਰਤਾਂ ਨੂੰ ਮਦਦ ਦਾ ਭਰੋਸਾ ਦਿੱਤਾ ਹੈ।

ਭਗਵੰਤ ਮਾਨ ਨੇ ਇਨ੍ਹਾਂ ਕੁੜੀਆਂ ਕੋਲੋਂ ਉਨ੍ਹਾਂ ਦੇ ਪਾਸਪੋਰਟਸ ਦੀਆਂ ਫੋਟੋ ਕਾਪੀਆਂ ਮੰਗੀਆਂ ਹਨ ਤਾਂ ਕਿ ਇਨ੍ਹਾਂ ਜਲਦ ਤੋਂ ਜਲਦ ਭਾਰਤ ਲਿਆਂਦਾ ਜਾ ਸਕੇ। ਮਾਨ ਆਪਣੀ ਪੋਸਟ ਵਿੱਚ ਲਿਖਦੇ ਹਨ ਕਿ ਉਹ ਇਨ੍ਹਾਂ ਕੁੜੀਆਂ ਤੋਂ ਮੁਆਫ਼ੀ ਚਾਹੁੰਦੇ ਹਨ ਕਿਉਂਕਿ ਇਨ੍ਹਾਂ ਨੂੰ ਮਜ਼ਬੂਰੀ ਵਿੱਚ ਆਪਣਾ ਦੇਸ਼ ਛੱਡਣਾ ਪਿਆ ਅਤੇ ਬਾਹਰੀ ਲੋਕਾਂ ਦੇ ਅੱਤਿਆਚਾਰ ਦਾ ਸਾਹਮਣਾ ਕਰਨਾ ਪਿਆ।

Click to comment

Leave a Reply

Your email address will not be published. Required fields are marked *

Most Popular

To Top