ਇਨ੍ਹਾਂ 10 ਬਿਮਾਰੀਆਂ ਤੋਂ ਪੁਦੀਨਾ ਦਿੰਦਾ ਹੈ ਰਾਹਤ

 ਇਨ੍ਹਾਂ 10 ਬਿਮਾਰੀਆਂ ਤੋਂ ਪੁਦੀਨਾ ਦਿੰਦਾ ਹੈ ਰਾਹਤ

ਪੁਦੀਨੇ ਵਿੱਚ ਠੰਡਕ ਅਤੇ ਤਾਜ਼ਗੀ ਦੇਣ ਦੇ ਕੁਦਰਤੀ ਗੁਣ ਹੁੰਦੇ ਹਨ। ਪਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਸਰਦੀਆਂ ਦੇ ਮੌਸਮ ‘ਚ ਪੁਦੀਨੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਕਿਉਂਕਿ ਪੁਦੀਨਾ ਸਰਦੀਆਂ ਵਿੱਚ ਹੋਣ ਵਾਲੀਆਂ 10 ਸਭ ਤੋਂ ਕਾਮਨ ਹੈਲਥ ਅਤੇ ਹਾਈਜੀਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਪੁਦੀਨਾ ਬਹੁਤ ਹੀ ਚੰਗਾ ਹੁੰਦਾ ਹੈ।

Know pudina: Its incredible medicinal, health benefits might awe you |  Lifestyle Health | English Manorama

ਪੁਦੀਨਾ ਵਰਤਣ ਦਾ ਤਰੀਕਾ

ਹੈਲਥੀ ਸਕਿਨ ਲਈ ਸਰਦੀਆਂ ਦੇ ਮੌਸਮ ‘ਚ ਖੁਸ਼ਕੀ, ਸਰਦੀਆਂ ਦੇ ਕੱਪੜੇ ਜਾਂ ਕਈ ਤਰ੍ਹਾਂ ਦੇ ਬੈਕਟੀਰੀਆ ਸਕਿਨ ਦੀਆਂ ਸਮੱਸਿਆਵਾਂ ਪੈਦਾ ਕਰਦੇ ਹਨ। ਇਨ੍ਹਾਂ ਤੋਂ ਬਚਣ ਲਈ ਤੁਸੀਂ ਹਰ ਰੋਜ਼ ਪੁਦੀਨੇ ਦੀ ਚਾਹ ਪੀ ਸਕਦੇ ਹੋ।

Peppermint tea: Health benefits, how much to drink, and side effects

ਸਾਹ ਦੀ ਬਦਬੂ ਤੋਂ ਬਚਣ ਲਈ ਦਿਨ ਦੇ ਕਿਸੇ ਵੀ ਸਮੇਂ ਪੁਦੀਨੇ ਦੇ ਪੱਤਿਆਂ ਥੋੜਾ ਜਿਹਾ ਕਾਲਾ ਨਮਕ ਲਾ ਕੇ ਚਬਾਓ। ਸਾਹਾਂ ਵਿੱਚ ਤੁਰੰਤ ਤਾਜ਼ਗੀ ਆਵੇਗੀ।

ਤੁਸੀਂ ਇੱਕ ਕੱਪ ਪਾਣੀ ਨੂੰ ਗਰਮ ਕਰਕੇ ਰੱਖੋ ਅਤੇ ਜਦੋਂ ਪਾਣੀ ਗਰਮ ਹੋ ਜਾਵੇ ਤਾਂ ਇਸ ਵਿੱਚ 5-6 ਪੁਦੀਨੇ ਦੀਆਂ ਪੱਤੀਆਂ ਪਾ ਦਿਓ, ਹੁਣ ਢੱਕ ਕੇ 5 ਮਿੰਟ ਤੱਕ ਘੱਟ ਗੈਸ ‘ਤੇ ਪਕਾਓ ਅਤੇ ਫਿਰ ਛਾਣ ਕੇ ਇਸ ਦਾ ਆਨੰਦ ਲਓ।

12 Science-Backed Benefits of Peppermint Tea and Extracts

ਸਰਦੀ ਦੇ ਮੌਸਮ ਵਿੱਚ ਉਦਾਸੀ ਵੱਧ ਜਾਂਦੀ ਹੈ। ਇਸ ਕਾਰਨ ਮੂਡ ਲੋ ਰਹਿਣ ਲੱਗ ਜਾਂਦਾ ਹੈ। ਇਸ ਸਮੱਸਿਆ ਤੋਂ ਬਚਣ ਲਈ ਤੁਸੀਂ ਪੁਦੀਨੇ ਦੀਆਂ ਪੱਤੀਆਂ ਦੀ ਵਰਤੋਂ ਕਰ ਸਕਦੇ ਹੋ। ਪੁਦੀਨੇ ਦੀਆਂ ਪੱਤੀਆਂ ਨੂੰ ਸਲਾਦ, ਫਲ ਆਦਿ ‘ਤੇ ਕੱਟ ਕੇ ਖਾਓ ਜਾਂ ਗਾਰਨਿਸ਼ਿੰਗ ‘ਚ ਵਰਤੋਂ।

ਜ਼ੁਕਾਮ ਜਾਂ ਕੁਝ ਗਲਤ ਖਾਣ ਨਾਲ ਪੇਟ ‘ਚ ਕੋਈ ਸਮੱਸਿਆ ਹੈ ਤਾਂ ਪੁਦੀਨੇ ਦੀਆਂ ਪੱਤੀਆਂ ਦੀ ਚਾਹ ਪੀਓ। ਪਰ ਜੇਕਰ ਕਬਜ਼ ਅਤੇ ਬਦਹਜ਼ਮੀ ਵਰਗੀ ਸਮੱਸਿਆ ਹੈ ਤਾਂ 4-5 ਪੁਦੀਨੇ ਦੀਆਂ ਪੱਤੀਆਂ ਨੂੰ ਕਾਲੇ ਨਮਕ ਦੇ ਨਾਲ ਚਬਾ ਕੇ ਖਾਓ।

ਖੰਘ-ਬੁਖਾਰ ਅਤੇ ਜ਼ੁਕਾਮ ਤੋਂ ਬਚਣ ਲਈ ਤੁਸੀਂ ਹਰ ਰੋਜ਼ ਪੁਦੀਨੇ ਦੀ ਚਟਨੀ ਦਾ ਸੇਵਨ ਕਰ ਸਕਦੇ ਹੋ। ਪੁਦੀਨੇ ਦੀ ਚਟਨੀ ਨੂੰ ਕਦੇ ਟਮਾਟਰ-ਪਿਆਜ਼ ਅਤੇ ਕਦੇ ਹਰੀ ਮਿਰਚ ਅਤੇ ਹਰੇ ਧਨੀਏ ਨਾਲ ਵੀ ਬਣਾਇਆ ਜਾ ਸਕਦਾ ਹੈ।

ਜ਼ੁਕਾਮ ਹੋਣ ‘ਤੇ ਤੁਸੀਂ ਪੁਦੀਨੇ ਦੀ ਚਾਹ ਦਾ ਸੇਵਨ ਕਰ ਸਕਦੇ ਹੋ। ਕਿਉਂਕਿ ਇਹ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਹੈ, ਇਹ ਜ਼ੁਕਾਮ ਅਤੇ ਫਲੂ ਵਿੱਚ ਤੁਰੰਤ ਰਾਹਤ ਦਿੰਦਾ ਹੈ।

 

 

Leave a Reply

Your email address will not be published. Required fields are marked *