ਇਨ੍ਹਾਂ ਚੀਜ਼ਾਂ ਨਾਲ ਦੂਰ ਕਰੋ ਅੱਖਾਂ ਦੇ ਡਾਰਕ ਸਰਕਲ

 ਇਨ੍ਹਾਂ ਚੀਜ਼ਾਂ ਨਾਲ ਦੂਰ ਕਰੋ ਅੱਖਾਂ ਦੇ ਡਾਰਕ ਸਰਕਲ

ਅੱਜ ਕੱਲ੍ਹ ਲੋਕਾਂ ਦਾ ਕੰਮਕਾਰ ਇਸ ਪ੍ਰਕਾਰ ਹੋ ਗਿਆ ਹੈ ਕਿ ਉਹ ਜ਼ਿਆਦਾ ਸਮਾਂ ਸਕਰੀਨ ਟਾਈਮ ‘ਤੇ ਹੀ ਕੱਢ ਦਿੰਦੇ ਹਨ, ਜਿਸ ਨਾਲ ਸਰੀਰਕ ਤੌਰ ‘ਤੇ ਕਈ ਸਮੱਸਿਆ ਆਉਣ ਲੱਗ ਜਾਂਦੀਆਂ ਹਨ। ਜਿਸ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਇਨ੍ਹਾਂ ‘ਚੋਂ ਹੀ ਇਕ ਸਮੱਸਿਆ ਡਾਰਕ ਸਰਕਲ ਦੀ ਹੈ। ਡਾਰਕ ਸਰਕਲ ਤੁਹਾਡੀਆਂ ਅੱਖਾਂ ਦੀ ਸੁੰਦਰਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ।

Dark Circles Under Eyes: Causes, Treatments & Preventive Tips – Vedix

ਜੇ ਅੱਖਾਂ ਦੇ ਆਲੇ ਦੁਆਲੇ ਡਾਰਕ ਸਰਕਲ ਹੋ ਰਹੇ ਹਨ ਤਾਂ ਇਸ ਦਾ ਕਾਰਨ ਤਣਾਅ, ਨੀਂਦ ਦੀ ਕਮੀ ਅਤੇ ਗਲਤ ਖਾਣਾ ਹੋ ਸਕਦਾ ਹੈ। ਇਸ ਤੋਂ ਇਲਾਵਾ ਸਰੀਰ ‘ਚ ਹਾਰਮੋਨਲ ਬਦਲਾਅ ਦੇ ਕਾਰਨ ਵੀ ਡਾਰਕ ਸਰਕਲ ਦੀ ਸਮੱਸਿਆ ਹੋ ਸਕਦੀ ਹੈ। ਜੇ ਇਹ ਸਮੱਸਿਆ ਜ਼ਿਆਦਾ ਵਧ ਰਹੀ ਹੈ ਤਾਂ ਇਸ ਨੂੰ ਦੂਰ ਕਰਨ ਲਈ ਘਰ ‘ਚ ਮੌਜੂਦ ਚੀਜ਼ਾਂ ਦੀ ਵਰਤੋਂ ਕਰੋ। ਰਸੋਈ ‘ਚ ਰੱਖੇ ਆਲੂ, ਦੁੱਧ ਕਾਲੇ ਘੇਰਿਆਂ ਨੂੰ ਦੂਰ ਕਰ ਕੇ ਤੁਹਾਡੀ ਖੂਬਸੂਰਤੀ ‘ਚ ਵਾਧਾ ਕਰ ਸਕਦੇ ਹਨ।

Why is sleep important? 9 reasons for getting a good night's rest

ਆਓ ਜਾਣਦੇ ਹਾਂ ਡਾਰਕ ਸਰਕਲ ਦੀ ਸਮੱਸਿਆ ਨੂੰ ਕਿਵੇਂ ਦੂਰ ਕਰੀਏ? ਕਾਲੇ ਘੇਰਿਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੱਚੇ ਦੁੱਧ ਦੀ ਵਰਤੋਂ ਕਰੋ। ਇਸ ਨਾਲ ਕਾਫੀ ਫਾਇਦਾ ਮਿਲੇਗਾ। ਕਾਲੇ ਘੇਰਿਆਂ ‘ਤੇ ਕੱਚੇ ਦੁੱਧ ਦੀ ਵਰਤੋਂ ਕਰਨ ਲਈ 1 ਚਮਚ ਕੱਚਾ ਦੁੱਧ ਲਓ। ਹੁਣ ਇਸ ਨੂੰ ਆਪਣੇ ਕਾਲੇ ਘੇਰਿਆਂ ‘ਤੇ ਲਗਾਓ ਅਤੇ ਕੁਝ ਸਮੇਂ ਲਈ ਛੱਡ ਦਿਓ। ਇਸ ਤੋਂ ਬਾਅਦ ਇਸ ‘ਤੇ ਬਰਫ ਦੇ ਕਿਊਬ ਲਗਾ ਕੇ ਕੁਝ ਦੇਰ ਲਈ ਭਿਓ ਦਿਓ। ਇਸ ਨਾਲ ਡਾਰਕ ਸਰਕਲ ਦੀ ਸਮੱਸਿਆ ਦੂਰ ਹੋ ਸਕਦੀ ਹੈ।

गर्मियों में गुलाब जल से पाएं Instant Glow - get-instant-glow-from-rose-water-in-summer  - Nari Punjab Kesari

ਕਾਲੇ ਘੇਰਿਆਂ ਨੂੰ ਦੂਰ ਕਰਨ ਲਈ ਆਲੂ ਦਾ ਰਸ ਬਹੁਤ ਹੀ ਕਾਰਗਰ ਨੁਸਖ਼ਾ ਮੰਨਿਆ ਜਾ ਸਕਦਾ ਹੈ। ਤੁਸੀਂ ਇਸ ਦੀ ਰੋਜ਼ਾਨਾ ਵਰਤੋਂ ਕਰ ਸਕਦੇ ਹੋ। ਇਸ ਨਾਲ ਅੱਖਾਂ ਦੀ ਥਕਾਵਟ ਦੂਰ ਹੋਣ ਦੇ ਨਾਲ-ਨਾਲ ਕਾਲੇ ਘੇਰੇ ਵੀ ਦੂਰ ਹੋ ਜਾਣਗੇ। ਇਸ ਦੀ ਵਰਤੋਂ ਕਰਨ ਲਈ 1 ਚਮਚ ਆਲੂ ਦਾ ਰਸ ਲਓ। ਇਸ ‘ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਕੇ ਅੱਖਾਂ ‘ਤੇ ਲਗਾਓ। ਇਸ ਨੂੰ ਹਫਤੇ ‘ਚ ਦੋ ਤੋਂ ਤਿੰਨ ਵਾਰ ਅੱਖਾਂ ‘ਤੇ ਲਗਾਓ। ਇਸ ਨਾਲ ਡਾਰਕ ਸਰਕਲ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।

ਵਿਟਾਮਿਨ ਈ ਨਾਲ ਭਰਪੂਰ ਬਦਾਮ ਦਾ ਤੇਲ ਵੀ ਡਾਰਕ ਸਰਕਲ ਦੀ ਸਮੱਸਿਆ ਨੂੰ ਘੱਟ ਕਰ ਸਕਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦੀ ਵਰਤੋਂ ਕਰੋ। ਇਸ ਨਾਲ ਚਮੜੀ ‘ਚ ਵੀ ਨਿਖਾਰ ਆਵੇਗਾ। ਇਸ ਤੇਲ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਕਾਲੇ ਘੇਰਿਆਂ ‘ਤੇ ਲਗਾਓ ਅਤੇ ਸਵੇਰੇ ਠੰਢੇ ਪਾਣੀ ਨਾਲ ਅੱਖਾਂ ਧੋ ਲਓ। ਇਸ ਨਾਲ ਕਾਫੀ ਫਾਇਦਾ ਮਿਲੇਗਾ।

ਸੌਣ ਤੋਂ ਪਹਿਲਾਂ ਮੇਕਅਪ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰੋ।

ਕਾਟਨ ਨੂੰ ਗੁਲਾਬ ਜਲ ‘ਚ ਡੁੱਬੋ ਕੇ ਥੋੜ੍ਹੀ ਦੇਰ ਅੱਖਾਂ ‘ਤੇ ਰੱਖੋ।

ਗ੍ਰੀਨ ਟੀ ਬੈਗ ਨੂੰ ਅੱਖਾਂ ਦੇ ਉੱਪਰ 5-10 ਮਿੰਟ ਰੱਖਣ ਨਾਲ ਕਾਲੇ ਘੇਰੇ ਅਤੇ ਥਕਾਣ ਤੋਂ ਰਾਹਤ ਮਿਲਦੀ ਹੈ।

ਵਿਟਾਮਿਨ ਈ-ਕੈਪਸੂਲ ਦੀ ਜੈੱਲ ਨਾਲ 5-6 ਮਿੰਟ ਅੱਖਾਂ ਦੀ ਮਾਲਿਸ਼ ਕਰੋ।

ਸੌਣ ਦਾ ਸਮਾਂ ਤੈਅ ਕਰੋ ਅਤੇ ਰੋਜ਼ਾਨਾ 7-8 ਘੰਟਿਆਂ ਦੀ ਨੀਂਦ ਲਓ।

Leave a Reply

Your email address will not be published.