News

ਇਨਸਾਨੀਅਤ ਦੀ ਮਿਸਾਲ, ਬੱਚੇ ਦੇ ਮਦਦ ਲਈ ਸਿੱਖ ਨੇ ਉਤਾਰੀ ਅਪਣੀ ਦਸਤਾਰ

ਸਿੱਖ ਇਨਸਾਨੀਅਤ ਦੀ ਸਭ ਤੋਂ ਵੱਡੀ ਮਿਸਾਲ ਹਨ। ਹਾਲ ਹੀ ਵਿੱਚ ਇਕ ਵੀਡੀਓ ਵਾਇਰਸ ਹੋਈ ਹੈ ਜਿਸ ਵਿੱਚ ਇਕ ਸਿੱਖ ਅਪਣੀ ਦਸਤਾਰ ਉਤਾਰਦਾ ਹੋਇਆ ਵਿਖਾਈ ਦੇ ਰਿਹਾ ਹੈ। ਯੂਟਿਊਬਰ ਹਰਪ੍ਰੀਤ ਆਪਣੇ ਦੋਸਤ ਦੇ ਨਾਲ ਜ਼ਰੂਰਤਮੰਦ ਲੋਕਾਂ ਨੂੰ ਕੁਝ ਖਾਣ-ਪੀਣ ਲਈ ਸਾਮਾਨ ਵੰਡਣ ਗਿਆ ਸੀ। ਰਸਤੇ ਵਿੱਚ ਉਹਨਾਂ ਨੂੰ ਇੱਕ ਪ੍ਰੇਸ਼ਾਨ ਪਿਓ ਮਿਲਿਆ।

ਬੱਚੇ ਦੇ ਪਿਤਾ ਨੇ ਦਸਿਆ ਕਿ ਬੱਚੇ ਦੇ ਸਿਰ ਤੇ ਸੱਟ ਲੱਗੀ  ਹੈ ਤੇ ਉਹ ਸੜਕ ਤੇ ਡਿੱਗ ਪਿਆ ਹੈ। ਉਸ ਨੂੰ ਜਿੰਨੀ ਛੇਤੀ ਹੋ ਸਕੇ, ਹਸਪਤਾਲ ਲਿਜਾਣ ਦੀ ਜ਼ਰੂਰਤ ਹੈ। ਉਸ ਦੇ ਖੂਨ ਵੀ ਬਹੁਤ ਜ਼ਿਆਦਾ ਨਿਕਲ ਚੁੱਕਾ ਹੈ। ਇਸ ਲਈ ਹਰਪ੍ਰੀਤ ਦੋ ਦੋਸਤ ਨੇ ਅਪਣੀ ਪੱਗ ਉਤਾਰ ਦਿੱਤੀ ਅਤੇ ਬੱਚੇ ਦੇ ਸਿਰ ਵਿੱਚ ਸੱਟ ਵਾਲੀ ਥਾਂ ਤੇ ਲਪੇਟ ਦਿੱਤੀ। ਖੂਨ ਵਗਣ ਤੋਂ ਰੁਕਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ।

ਹਸਪਤਾਲ ਲਿਜਾਣ ਸਮੇਂ ਉਹ ਬੱਚੇ ਨਾਲ ਗੱਲ ਕਰਦੇ ਰਹੇ ਤਾਂ ਜੋ ਉਹ ਹੋਸ਼ ਵਿੱਚ ਰਹੇ ਜਦ ਤਕ ਉਸ ਨੂੰ ਕੋਈ ਡਾਕਟਰੀ ਮਦਦ ਨਹੀਂ ਮਿਲ ਜਾਂਦੀ। ਅਪਣੀ ਜ਼ਿੰਦਗੀ ਨੂੰ ਅਸਲ ਮਾਇਨੇ ਵਿੱਚ ਜੀਉਣਾ ਚਾਹੁੰਦੇ ਹੋ ਤਾਂ ਸਭ ਤੋਂ ਆਸਾਨ ਤਰੀਕਾ ਮਨੁੱਖਤਾ ਦਾ ਰਾਹ ਤੇ ਚੱਲਣਾ ਹੈ। ਯੂਟਿਊਬਰ ਹਰਪ੍ਰੀਤ ਸਿੰਘ ਬੱਲ ਇਸੇ ਰਾਹ ਤੇ ਚੱਲ ਰਿਹਾ ਹੈ।

Click to comment

Leave a Reply

Your email address will not be published.

Most Popular

To Top