ਇਕ ਮਹੀਨੇ ’ਚ 3 ਰੁਪਏ ਤੋਂ ਜ਼ਿਆਦਾ ਸਸਤਾ ਹੋਇਆ ਡੀਜ਼ਲ

ਪਿਛਲੇ ਇਕ ਮਹੀਨੇ ਦੀ ਮਿਆਦ ਨੂੰ ਦੇਖਿਆ ਜਾਵੇ ਤਾਂ ਸਰਕਾਰੀ ਤੇਲ ਕੰਪਨੀਆਂ ਨੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਾਫ਼ੀ ਕਟੌਤੀ ਕੀਤੀ ਹੈ। 3 ਅਗਸਤ ਤੋਂ ਇਸ ਦੀਆਂ ਕੀਮਤਾਂ ਵਿੱਚ ਜਾਂ ਤਾਂ ਕਟੌਤੀ ਹੋਈ ਹੈ ਜਾਂ ਫਿਰ ਇਸ ਦੀ ਕੀਮਤ ਸਥਿਰ ਰਹੀ ਹੈ। ਕੁੱਲ ਮਿਲਾ ਕੇ ਮਹੀਨੇ ਵਿੱਚ ਡੀਜ਼ਲ 3.10 ਰੁਪਏ ਪ੍ਰਤੀ ਲੀਟਰ ਸਸਤਾ ਹੋ ਚੁੱਕਾ ਹੈ।
ਹਾਲਾਂਕਿ ਅੱਜ ਤੇਲ ਕੰਪਨੀਆਂ (HPCL, BPCL, IOC) ਨੇ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੈਟਰੌਲ ਦੀ ਕੀਮਤ 81.06 ਰੁਪਏ ਤੇ ਸਥਿਰ ਹੈ। ਉੱਥੇ ਹੀ ਇਕ ਲੀਟਰ ਡੀਜ਼ਲ ਦੀ ਕੀਮਤ 70.46 ਰੁਪਏ ਹੈ।
ਪੰਜਾਬ ’ਚ ਰਿਲਾਇੰਸ ਕਾਰੋਬਾਰ ਦੀ ਫੂਕ ਨਿਕਲਣੀ ਸ਼ੁਰੂ, ਕਿਸਾਨਾਂ ਨੇ ਰਿਲਾਇੰਸ ਕਾਰੋਬਾਰ ’ਤੇ ਲਾਏ ਧਰਨੇ
ਅਗਸਤ ਮਹੀਨੇ ਦੇ ਦੂਜੇ ਪੜਾਅ ਵਿੱਚ ਪੈਟਰੌਲ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੋਇਆ ਸੀ। ਰਾਜਧਾਨੀ ਦਿੱਲੀ ਵਿੱਚ ਕਰੀਬ 16 ਕਿਸ਼ਤਾਂ ਵਿੱਚ ਪੈਟਰੋਲ ਦੀ ਕੀਮਤ ਵਿੱਚ ਕੁੱਲ 1 ਰੁਪਏ 65 ਪੈਸੇ ਦਾ ਵਾਧਾ ਹੋਇਆ ਸੀ। ਕੁੱਝ ਸਮੇਂ ਲਈ ਇਸ ਵਿੱਚ ਕਮੀ ਵੀ ਆਈ ਹੈ। 21 ਸਤੰਬਰ ਤਕ ਇਸ ਵਿੱਚ ਕਰੀਬ 1.02 ਰੁਪਏ ਪ੍ਰਤੀ ਲੀਟਰ ਦੀ ਕਮੀ ਹੋਈ ਹੈ।
