News

ਆਹ ਜੱਟਾਂ ਦੀਆਂ ਤੱਤੀਆਂ ਤੱਤੀਆਂ ਸੁਣ ਲੈਣ ਕਿਸਾਨ ਹਿਤੈਸ਼ੀ ਲੀਡਰ

ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਮੰਨਿਆ ਜਾਂਦਾ ਹੈ ਆਏ ਦਿਨ ਹੀ ਪੰਜਾਬ ਵਿਚ ਕਿਸਾਨਾਂ ਨਾਲ ਸੰਬੰਧਿਤ ਕੋਈ ਨਾ ਕੋਈ ਮੁੱਦਾ ਚਰਚਾ ਵਿੱਚ ਆਇਆ ਰਹਿੰਦਾ ਹੈ। ਇਹ ਖਬਰ ਹੈ ਬਲਾਕ ਭਵਾਨੀਗੜ੍ਹ ਦੇ ਪਿੰਡਾਂ ਦੀ ਜਿੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਔਰਤਾਂ ਸਮੇਤ ਏਥੇ ਨਾਅਰੇਬਾਜ਼ੀ ਕੀਤੀ ਗਈ ਅਤੇ ਰੋਸ ਪ੍ਰਗਟਾਇਆ ਗਿਆ। ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ਖੇਤੀਬਾੜੀ ਆਰਡੀਨੈਂਸ ਨੂੰ ਇਕ ਬਹੁਤ ਵੱਡਾ ਨੁਕਸਾਨ ਮੰਨਿਆ ਜਾ ਰਿਹਾ ਹੈ।

ਯੂਨੀਅਨ ਆਗੂਆਂ ਨਾਲ ਗੱਲ ਕਰਦਿਆਂ ਪਤਾ ਲੱਗਿਆ 25 ਅਗਸਤ ਤੋਂ ਪਿੰਡਾਂ ਦੇ ਵਿਚ ਪੱਕੇ ਤੌਰ ਤੇ ਟੈਂਟ ਅਤੇ ਮੋਰਚੇ ਲਾਏ ਜਾਣਗੇ ਅਤੇ ਸੈਂਟਰ ਸਰਕਾਰ ਵੱਲੋਂ 3 ਆਰਡੀਨੈਂਸ ਲਿਆਂਦੇ ਗਏ ਹਨ ਅਤੇ ਮੰਡੀਕਰਨ ਬੋਰਡ ਨੂੰ ਤੋੜ ਦਿੱਤਾ ਗਿਆ ਹੈ। ਬਿਜਲੀ ਐਕਟ 2020 ਵੀ ਲਿਆਂਦਾ ਗਿਆ ਹੈ ਜਿਸ ਨਾਲ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਢਿੱਡ ਭਰਨਾ ਚਾਹੁੰਦੀ ਹੈ। ਉਹਨਾਂ ਗੱਲ ਕਰਦਿਆਂ ਕਿਹਾ ਕਿ ਵੱਡੀਆਂ ਕੰਪਨੀਆਂ ਲਾਉਣ ਦੇ ਚੱਕਰ ਵਿਚ ਸਰਕਾਰ ਉਹਨਾਂ ਤੋਂ ਜਮੀਨ ਖੋਹ ਲੈਣਾ ਚਾਹੁੰਦੀ ਹੈ। ਕਿਸਾਨਾਂ ਨੂੰ ਖੇਤੀਬਾੜੀ ਵਿੱਚੋ ਵਾਂਝਾ ਕਰਣ ਕਰਕੇ ਕਿਸਾਨ ਬਹੁਤ ਨਰਾਜ਼ ਹਨ।

29 ਤਰੀਕ ਨੂੰ ਪਿੰਡਾਂ ਦਾ ਭਾਰੀ ਇਕੱਠ ਕੀਤਾ ਜਾਣਾ ਹੈ ਅਤੇ ਸਰਕਾਰ ਤੇ ਦਬਾਅ ਪਾਇਆ ਜਾਵੇਗਾ ਕੀ ਇਹ ਆਰਡੀਨੈਂਸ ਰੱਦ ਕੀਤਾ ਜਾਵੇ। ਨਾਲ ਹੀ ਇਸ ਰੋਸ ਨੂੰ ਪ੍ਰਗਟਾਉਣ ਲਈ ਢੋਲ ਮਾਰਚ, ਮਸ਼ਾਲ ਮਾਰਚ ਅਤੇ ਅਰਥੀ ਫੂਕ ਮੁਜ਼ਾਹਰੇ ਵਰਗੀਆਂ ਤਰਕੀਬਾਂ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਖੇਖਣ ਕਰ ਰਹੀ ਹੈ। ਉਹਨਾਂ ਰੇਟਾ ਦੇ ਵਿਚ ਆਏ ਫੇਰ ਬਦਲ ਦੀ ਵੀ ਗੱਲ ਕੀਤੀ। ਉਹਨਾਂ MSP ਦੇ ਨਿਸ਼ਚਿਤ ਨਾ ਹੋਣ ਦੀ ਵੀ ਗੱਲ ਕੀਤੀ ਹੈ। ਉਹਨਾਂ ਅਕਾਲੀ ਅਤੇ ਕਾਂਗਰਸੀ, ਦੋਵੇਂ ਸਰਕਾਰਾਂ ਦੇ ਝੂੱਠੇ ਦਿਖਾਵਿਆਂ ਦੀ ਗੱਲ ਕਰਦਿਆਂ ਕਿਹਾ ਕਿ ਕੋਈ ਵੀ ਸਰਕਾਰ ਅਸਲ ਵਿਚ ਉਨ੍ਹਾਂ ਦੀ ਮਦਦ ਨਹੀਂ ਕਰ ਰਹੀ। ਕਿਸਾਨਾਂ ਨੇ ਮੋਦੀ ਦੀ “ਇਕ ਦੇਸ਼ ਇਕ ਮੰਡੀ” ਦੀ ਨੀਤੀ ਨੂੰ ਪੂਰੀ ਤਰ੍ਹਾਂ ਝੁਠਲਾਇਆ ਹੈ।

Click to comment

Leave a Reply

Your email address will not be published. Required fields are marked *

Most Popular

To Top