News

ਆਸਾਮ ‘ਚ ਫਿਰ ਭਾਜਪਾ ਅੱਗੇ, ਸ਼ੁਰੂਆਤੀ ਰੁਝਾਨਾਂ ਨੇ ਕੀਤਾ ਇਸ਼ਾਰਾ

ਅੱਜ ਭਾਰਤ ਦੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦਾ ਨਤੀਜਾ ਐਲਾਨਿਆ ਜਾਵੇਗਾ। ਇਸ ਮੁਕਾਬਲੇ ਵਿੱਚ ਹਰ ਇਕ ਪਾਰਟੀ ਦਾ ਜ਼ੋਰ ਲਗਿਆ ਹੋਇਆ ਹੈ। ਉੱਥੇ ਹੀ ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨੇ 126 ਸੀਟਾਂ ਵਿੱਚੋਂ 50 ਸੀਟਾਂ ਤੇ ਬੜ੍ਹਤ ਹੋਈ ਹੈ ਜਦਕਿ ਯੂਪੀਏ 24 ਸੀਟਾਂ ਤੇ ਅੱਗੇ ਚਲ ਰਿਹਾ ਹੈ। ਦਸ ਦਈਏ ਕਿ ਆਸਾਮ ਵਿੱਚ ਇਸ ਵੇਲੇ ਭਾਜਪਾ ਦੀ ਅਗਵਾਈ ਹੇਠਲੇ ਐਨਡੀਏ ਦੀ ਸਰਕਾਰ ਹੈ ਜਿਸ ਨੇ 2016 ਵਿੱਚ ਕੁੱਲ 126 ਵਿਚੋਂ 86 ਸੀਟਾਂ ਜਿੱਤੀਆਂ ਸਨ।

Poll of Exit Polls - Mamata Banerjee Has Edge, Left Retains Kerala, BJP  Wins Assam: Exit Polls

ਐਨਡੀਏ ਨੇ ਭਾਜਪਾ ਦੀਆਂ 92 ਸੀਟਾਂ ਤੇ ਚੋਣ ਲੜੀ ਹੈ, ਇਸੇ ਤਰ੍ਹਾਂ ਅਸਮ ਗਣ ਪ੍ਰੀਸ਼ਦ ਨੇ 26 ਤੇ ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ ਨੇ 8 ਸੀਟਾਂ ਤੇ ਚੋਣ ਲੜੀ ਹੈ। ਕਾਂਗਰਸ ਨੇ ਇਸ ਵਾਰ 94 ਸੀਟਾਂ ਤੇ ਚੋਣ ਲੜੀ ਏਆਈਯੂਡੀਈ 14 ਸੀਟਾਂ ਤੇ ਅਤੇ ਬੋਡੋਲੈਂਡ ਪੀਪਲਜ਼ ਫ੍ਰੰਟ 12 ਸੀਟਾਂ ਤੇ ਸੀਪੀਆਈ (ਐਮ) 2 ਸੀਟਾਂ, ਰੂਪੁਨ ਸ਼ਰਮਾ ਦੀ ਆਗਵਾਈ ਹੇਠਲੀ ਸੀਪੀਆਈ ਲਿਬਰੇਸ਼ਨ, ਅਜੀਤ ਕੁਮਾਰ ਬੁਯਾਨ ਦੀ ਆਂਚਲਿਕ ਗਣ ਮੋਰਚਾ ਤੇ ਆਰਜੇਡੀ ਇੱਕ-ਇੱਕ ਸੀਟ ਤੇ ਚੋਣ ਲੜੀ ਹੈ।  

ਅਸਾਮ ਵਿੱਚ ਮੁੱਖ ਮੁਕਾਬਲਾ ਭਾਜਪਾ ਤੇ ਕਾਂਗਰਸ ਦੇ ਗਠਜੋੜ ਵਿੱਚ ਹੈ। ਜਿੱਥੇ ਭਾਜਪਾ ਨੇ ਸੀਏਏ, ਐਨਆਰਸੀ, ਘੁਸਪੈਠ ਅਤੇ ਵਿਕਾਸ ਦੇ ਮੁੱਦੇ ‘ਤੇ ਅਸਾਮ ਵਿਚ ਚੋਣ ਲੜੀ। ਉਧਰ ਕਾਂਗਰਸ ਨੇ ਸੀਏਏ ਅਤੇ ਐਨਆਰਸੀ ਦੇ ਮੁੱਦੇ ‘ਤੇ ਭਾਜਪਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਕਾਂਗਰਸ ਇਸ ਵਾਰ ਤਿੰਨ ਵਾਰ ਮੁੱਖ ਮੰਤਰੀ ਤਰੁਣ ਗੋਗੋਈ ਤੋਂ ਬਿਨਾਂ ਚੋਣ ਲੜ ਰਹੀ ਹੈ। ਇਸ ਸਾਲ ਗੋਗੋਈ ਦੀ ਮੌਤ ਹੋ ਗਈ ਸੀ।

ਇਸ ਵਾਰ ਅਸਾਮ ਵਿੱਚ 126 ਸੀਟਾਂ ‘ਤੇ 946 ਉਮੀਦਵਾਰ ਮੈਦਾਨ ਵਿਚ ਹਨ। ਏਡੀਆਰ ਨੇ ਇਨ੍ਹਾਂ ਉਮੀਦਵਾਰਾਂ ਚੋਂ 941 ਦੇ ਹਲਫ਼ਨਾਮੇ ਦਾ ਵਿਸ਼ਲੇਸ਼ਣ ਕੀਤਾ ਹੈ। 941 ਉਮੀਦਵਾਰਾਂ ਚੋਂ 224 ਰਾਸ਼ਟਰੀ ਪਾਰਟੀਆਂ ਦੇ ਹਨ, 116 ਰਾਜ ਪੱਧਰੀ ਪਾਰਟੀਆਂ ਦੇ ਹਨ, 224 ਰਜਿਸਟਰਡ ਹਨ ਪਰ ਘੱਟ ਜਾਣੀਆਂ-ਪਛਾਣੀਆਂ ਪਾਰਟੀਆਂ ਹਨ ਜਦਕਿ 377 ਆਜ਼ਾਦ ਹਨ।

Click to comment

Leave a Reply

Your email address will not be published. Required fields are marked *

Most Popular

To Top