ਆਸ਼ੂ ਦੇ ਪੀ.ਏ. ਦੀਆਂ ਵਧੀਆਂ ਮੁਸ਼ਕਿਲਾਂ, ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਪ੍ਰਾਪਰਟੀਆਂ ਦੀ ਜਾਂਚ

 ਆਸ਼ੂ ਦੇ ਪੀ.ਏ. ਦੀਆਂ ਵਧੀਆਂ ਮੁਸ਼ਕਿਲਾਂ, ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਪ੍ਰਾਪਰਟੀਆਂ ਦੀ ਜਾਂਚ

ਅਨਾਜ ਮੰਡੀ ਟ੍ਰਾਂਸਪੋਟੇਸ਼ਨ ਟੈਂਡਰ ਘੋਟਾਲੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀ.ਏ. ਮੀਨੂੰ ਮਲਹੋਤਰਾ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਕਰੋੜਾਂ ਦੀ ਜਾਇਦਾਦ ਸਾਹਮਣੇ ਆਉਣ ਤੋਂ ਬਾਅਦ ਵੀਰਵਾਰ ਨੂੰ ਮੋਹਾਲੀ ਤੋਂ ਵਿਜੀਲੈਂਸ ਦੀ ਟੀਮ ਜਾਂਚ ਲਈ ਪਹੁੰਚੀ। ਟੀਮ ਵੱਲੋਂ ਮੀਨੂੰ ਦੀ ਜਾਇਦਾਦ ਦੀ ਕੀਮਤ ਚੈੱਕ ਕੀਤੀ ਗਈ।

ਇਸ ਤੋਂ ਬਾਅਦ ਵਿਜੀਲੈਂਸ ਟੀਮ ਜਵਾਹਰ ਨਗਰ ’ਤੇ ਸਥਿਤ ਰਿਹਾਇਸ਼ ’ਤੇ ਗਈ, ਉਹਨਾਂ ਨੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਉਹਨਾਂ ਨੂੰ ਪਤਾ ਲੱਗਿਆ ਕਿ ਮੀਨੂੰ ਦਾ ਬੱਸ ਅੱਡੇ ਦੇ ਨਜ਼ਦੀਕ ਇੱਕ ਹੋਟਲ ਬਣ ਕੇ ਤਿਆਰ ਹੋ ਗਿਆ ਹੈ ਤੇ ਦੂਜਾ ਹੋਟਲ ਤਿਆਰ ਹੋ ਰਿਹਾ ਹੈ। ਜਿਸ ਨੂੰ ਮੀਨੂੰ ਨੇ 2 ਪ੍ਰਾਪਰਟੀ ਡੀਲਰਾਂ ਨਾਲ ਮਿਲ ਕੇ ਬਣਾਇਆ ਹੈ।

ਦੱਸ ਦਈਏ ਕਿ ਵਿਜੀਲੈਂਸ ਬਿਊਰੋ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਮੀਨੂੰ ਮਲਹੋਤਰਾ ਪਹਿਲਾਂ ਰਾਸ਼ਨ ਡਿਪੂ ਅਤੇ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ, ਪਰ ਸਾਬਕਾ ਮੰਤਰੀ ਆਸ਼ੂ ਨਾਲ ਮਿਲ ਕੇ ਉਸ ਨੇ ਕੁਝ ਸਮੇਂ ਵਿੱਚ ਹੀ ਕਰੋੜਾਂ ਦੀ ਜਾਇਦਾਦ ਬਣਾ ਲਈ ਸੀ। ਵਿਜੀਲੈਂਸ ਦੀ ਟੀਮ ਨੂੰ ਜਾਂਚ ਵਿੱਚ 6 ਪ੍ਰਾਪਰਟੀਆਂ ਦਾ ਪਤਾ ਚੱਲਿਆ ਹੈ, ਜਿਸ ਦਾ ਰਿਕਾਰਡ ਨਗਰ ਨਿਗਮ ਤੋਂ ਕਢਵਾਇਆ ਗਿਆ ਹੈ।

ਇਨ੍ਹਾਂ ਪ੍ਰਾਪਰਟੀਆਂ ਦੀ ਜਾਂਚ ਲਈ ਮੋਹਾਲੀ ਤੋਂ ਸਪੈਸ਼ਲ ਟੀਮ ਤੈਨਾਤ ਕੀਤੀ ਗਈ, ਜਿਨ੍ਹਾਂ ਵੱਲੋਂ ਲੁਧਿਆਣਾ ਪਹੁੰਚ ਕੇ ਸਾਰੀਆਂ ਪ੍ਰਾਪਰਟੀਆਂ ਦੀ ਜਾਣਕਾਰੀ ਹਾਸਿਲ ਕੀਤੀ ਗਈ। ਜਾਣਕਾਰੀ ਮੁਤਾਬਕ ਵਿਜੀਲੈਂਸ ਦੀ ਟੀਮ ਨੂੰ ਕੁੱਝ ਅਜੀਹੇ ਸਬੂਤ ਮਿਲੇ ਹਨ ਜਿਹਨਾਂ ਤੋਂ ਪਤਾ ਚੱਲਿਆ ਹੈ ਕਿ  ਮੀਨੂੰ ਨੇ ਆਪਣੇ ਦੋਸਤਾਂ, ਪ੍ਰਾਪਰਟੀ ਡੀਲਰਾਂ,ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਵੀ ਕਈ ਪ੍ਰਾਪਰਟੀਆਂ ਲਈਆਂ ਹਨ। ਹਾਲਾਂਕਿ ਵਿਜੀਲੈਂਸ ਵੱਲੋਂ ਹਲੇ ਇਸ ਦੀ ਪੁਸ਼ਟੀ ਨਹੀ ਕੀਤੀ ਗਈ।

Leave a Reply

Your email address will not be published.