Business

ਆਲੂਆਂ ਦੀ ਸਹੀ ਕੀਮਤ ਨਾ ਮਿਲਣ ਕਾਰਨ ਕਿਸਾਨ ਨੇ ਫ਼ਸਲ ’ਤੇ ਚਲਾਇਆ ਟਰੈਕਟਰ

ਕਪੂਰਥਲਾ ਵਿੱਚ ਇਕ ਕਿਸਾਨ ਨੇ ਆਲੂਆਂ ਦੀ ਕੀਮਤ ਘੱਟ ਹੋਣ ਕਾਰਨ ਅਪਣੀ ਫ਼ਸਲ ਟਰੈਕਟਰ ਨਾਲ ਵਾਹ ਦਿੱਤੀ। ਇਸ ਕਿਸਾਨ ਦਾ ਕਹਿਣਾ ਹੈ ਕਿ ਉਸ ਨੂੰ ਆਲੂ ਦੀ ਬਹੁਤ ਘੱਟ ਕੀਮਤ ਮਿਲ ਰਹੀ ਸੀ। ਉਸ ਨੂੰ ਅਪਣੇ 11 ਏਕੜ ਵਾਲੇ ਖੇਤ ਵਿੱਚ ਬੀਜੀ ਫ਼ਸਲ ਤੇ ਟਰੈਕਟਰ ਚਲਾਉਣ ਲਈ ਮਜ਼ਬੂਰ ਹੋਣਾ ਪਿਆ ਹੈ।

How to protect your potato crop from pests and diseases

ਪੰਜਾਬ ਦੇ ਦੁਆਬ ਖਾਸ ਕਰ ਕੇ ਕਪੂਰਥਲਾ ਅਤੇ ਜਲੰਧਰ ਵਿੱਚ ਆਲੂ ਦੀ ਕਾਸ਼ਤ ਕੀਤੀ ਜਾਂਦੀ ਹੈ। ਆਲੂ ਦੀ ਫ਼ਸਲ ਇਹਨਾਂ ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਕਿਸਾਨ ਆਲੂ ਵੇਚਣ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਹਨਾਂ ਦੀ ਲਾਗਤ ਕੱਢੀ ਜਾ ਸਕੇ ਅਤੇ ਆਮਦਨ ਕੀਤੀ ਜਾ ਸਕੇ।

ਪਰ ਕਪੂਰਥਲਾ ਦੇ ਕਿਸਾਨ ਆਲੂ ਵੇਚਣ ਦੀ ਉਡੀਕ ਵਿੱਚ ਉਦਾਸ ਹਨ। ਇੱਕ ਨੌਜਵਾਨ ਕਿਸਾਨ ਜਸਕੀਰਤ ਸਿੰਘ ਨੇ ਦਸਿਆ ਕਿ ਆਲੂਆਂ ਦੀਆਂ ਕੀਮਤਾਂ ਵਿੱਚ ਕਾਫ਼ੀ ਗਿਰਾਵਟ ਆਈ ਹੈ। ਮੰਡੀ ਵਿੱਚ ਕਿਸਾਨਾਂ ਨੂੰ ਆਲੂ ਦਾ ਉਚਿਤ ਭਾਅ ਨਹੀਂ ਮਿਲ ਰਿਹਾ।

ਇਸ ਤੋਂ ਨਿਰਾਸ਼ ਹੋ ਕੇ ਜਸਕੀਰਤ ਨੇ ਅਪਣੀ 11 ਏਕੜ ਆਲੂ ਦੀ ਫ਼ਸਲ ਤੇ ਟਰੈਕਟਰ ਚਲਾ ਦਿੱਤਾ। ਉੱਥੇ ਹੀ ਹੋਰ ਕਿਸਾਨਾਂ ਦਾ ਕਹਿਣਾ ਹੈ ਕਿ ਆਲੂ ਦੀ ਫ਼ਸਲ ਤੇ ਪ੍ਰਤੀ ਏਕੜ ਕਰੀਬ 60 ਹਜ਼ਾਰ ਰੁਪਏ ਖ਼ਰਚ ਕੀਤੇ ਜਾਂਦੇ ਹਨ। ਇੱਥੇ ਕੁਝ ਦਿਨਾਂ ਵਿੱਚ ਆਲੂ ਦੀ ਕੀਮਤ ਅੱਧੀ ਰਹਿ ਗਈ ਹੈ।

ਇਸ ਕਾਰਨ ਉਸ ਨੂੰ ਪ੍ਰਤੀ ਏਕੜ ਤਕਰੀਬਨ 25000 ਰੁਪਏ ਦੀ ਲਾਗਤ ਨਾਲ ਘਾਟਾ ਵੀ ਝੱਲਣਾ ਪਿਆ ਹੈ। ਜਸਕੀਰਤ ਨੇ ਅੱਗੇ ਕਿਹਾ ਕਿ ਜੇ ਉਹ ਖੇਤਾਂ ਤੋਂ ਆਲੂਆਂ ਨੂੰ ਬਾਜ਼ਾਰ ਵਿੱਚ ਲਿਜਾਣ ਦਾ ਫ਼ੈਸਲਾ ਕਰਦਾ ਹੈ ਤਾਂ ਉਸ ਨੂੰ ਤਨਖ਼ਾਹ ਅਤੇ ਢੋਆ-ਢੋਆਈ ਲਈ ਹੋਰ ਖਰਚ ਕਰਨੇ ਪੈਣਗੇ ਜਿਸ ਨਾਲ ਉਸ ਨੂੰ ਹੋਰ ਘਾਟਾ ਹੋਵੇਗਾ।

ਉਧਰ ਇੱਕ ਹੋਰ ਕਿਸਾਨ ਮੁਤਾਬਕ, ਜੇ ਹਾਲਾਤ ਇਹੀ ਰਹੇ ਤਾਂ ਉਨ੍ਹਾਂ ਨੂੰ ਆਲੂ ਦੀ ਫਸਲ ਬੀਜਣ ਬਾਰੇ ਸੋਚਣਾ ਪਏਗਾ। ਕਿਸਾਨਾਂ ਦੀ ਨਾਰਾਜ਼ਗੀ ਇਸ ਗੱਲ ਦੀ ਹੈ ਕਿ 4 ਤੋਂ 6 ਮਹੀਨਿਆਂ ਦੀ ਖੇਤੀ ਦੇ ਬਾਵਜੂਦ ਵੀ ਕਿਸਾਨ ਆਪਣੀ ਲਾਗਤ ਵਸੂਲ ਨਹੀਂ ਕਰ ਪਾਉਂਦਾ, ਜਦੋਂਕਿ ਵਪਾਰੀ ਕੁਝ ਘੰਟਿਆਂ ਦੀ ਹੇਰਾਫੇਰੀ ਵਿਚ ਕਈ ਗੁਣਾ ਮੁਨਾਫਾ ਕਮਾ ਲੈਂਦਾ ਹੈ।

Click to comment

Leave a Reply

Your email address will not be published. Required fields are marked *

Most Popular

To Top