News

ਆਰਟੀ-ਪੀਸੀਆਰ ਟੈਸਟ ਲਈ ਨਿੱਜੀ ਹਸਪਤਾਲ ਇੰਝ ਠੱਗ ਰਹੇ ਨੇ ਲੋਕਾਂ ਨੂੰ

ਇਸ ਔਖੀ ਤੇ ਦੁਖਦਾਈ ਘੜੀ ਵਿੱਚ ਵੀ ਕੁਝ ਲੋਕ ਸਿਰਫ ਬਿਜ਼ਨੈਸ ਕਰ ਰਹੇ ਹਨ। ਕੋਰੋਨਾ ਵਾਇਰਸ ਕਾਰਨ ਦੇਸ਼ ਵਿੱਚ ਕਈ ਸੂਬਿਆਂ ’ਚ ਲਾਕਡਾਊਨ ਜਾਰੀ ਹੈ। ਲਾਕਡਾਊਨ ਕਾਰਨ ਲੋਕਾਂ ਨੂੰ ਆਰਥਿਕ ਪੱਖੋਂ ਵੀ ਬਹੁਤ ਔਖਾ ਪਿਆ ਹੈ। ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੇ ਆਰਟੀ-ਪੀਸੀਆਰ ਟੈਸਟ ਦੀ ਕੀਮਤ ਤੈਅ ਕੀਤੀ ਗਈ ਹੈ।

COVID-19 testing: How antibody, antigen, RT-PCR, TrueNat tests differ,  their strengths and limitations-Health News , Firstpost

ਪਰ ਪ੍ਰਾਈਵੇਟ ਹਸਪਤਾਲ ਅਤੇ ਲੈਬਸ ਆਪਣੀ ਮਰਜ਼ੀ ਦੇ ਵਾਧੂ ਰੇਟ ਲੋਕਾਂ ਤੋਂ ਵਸੂਲ ਰਹੇ ਹਨ। ਸੂਬਾ ਸਰਕਾਰ ਨੇ ਆਰਟੀ-ਪੀਸੀਆਰ ਟੈਸਟ ਦੀ ਕੀਮਤ 450 ਰੁਪਏ ਅਤੇ ਰੈਪਿਡ ਐਨਟੀਜਨ ਟੈਸਟ ਦੀ ਕੀਮਤ 300 ਰੁਪਏ ਤੈਅ ਕੀਤੀ ਹੈ। ਬਾਵਜੂਦ ਇਸ ਦੇ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ 900 ਤੋਂ 1200 ਰੁਪਏ ਤੱਕ ਆਰਟੀ-ਪੀਸੀਆਰ ਟੈਸਟ ਦੇ ਪੈਸੇ ਲੈ ਰਹੇ ਹਨ।

ਜੇ ਸੈਂਪਲ ਘਰ ਤੋਂ ਲੈਣ ਲਈ ਕਿਹਾ ਜਾਵੇ ਤਾਂ 800 ਰੁਪਏ ਤੋਂ 1500 ਰੁਪਏ ਵਸੂਲੇ ਜਾ ਰਹੇ ਹਨ। ਜਲੰਧਰ ਦੇ ਕਈ ਹਸਪਤਾਲ ਆਰਟੀ-ਪੀਸੀਆਰ ਟੈਸਟ ਲਈ 900 ਰੁਪਏ ਵਸੂਲ ਰਹੇ ਹਨ। ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੇ ਜਾਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਬੰਧਿਤ ਹਸਪਤਾਲਾਂ ਅਤੇ ਲੈਬਸ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।

ਡਿਪਟੀ ਕਮਿਸ਼ਨਰ ਨੇ ਭਰੋਸਾ ਦਵਾਇਆ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਏਗੀ। ਦਸ ਦਈਏ ਕਿ ਭਾਰਤ ਦੇ ਨਾਲ ਨਾਲ ਪੰਜਾਬ ਵਿੱਚ ਵੀ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਪਰ ਰਾਹਤ ਦੀ ਖ਼ਬਰ ਇਹ ਹੈ ਕਿ ਇਸ ਦੇ ਨਾਲ ਹੀ ਬਹੁਤ ਸਾਰੇ ਮਰੀਜ਼ ਠੀਕ ਵੀ ਹੋ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top