ਆਯੁਰਵੇਦ ਨਾਲ ਹੋ ਸਕਦੈ ਸ਼ੂਗਰ ਦਾ ਇਲਾਜ!

 ਆਯੁਰਵੇਦ ਨਾਲ ਹੋ ਸਕਦੈ ਸ਼ੂਗਰ ਦਾ ਇਲਾਜ!

ਸ਼ੂਗਰ ਭਾਵ ਸ਼ੂਗਰ ਦੀ ਬਿਮਾਰੀ ਨੂੰ ਲਾਇਲਾਜ ਮੰਨਿਆ ਜਾਂਦਾ ਹੈ। ਹਾਲਾਂਕਿ ਆਯੁਰਵੈਦਿਕ ਦਵਾਈ ਪ੍ਰਣਾਲੀ ਦੁਆਰਾ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਵੈਦਿਆ ਇਸ ਤੱਥ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਨ। ਆਯੁਰਵੇਦ ਮੁਤਾਬਕ ਸ਼ੂਗਰ ਦੀ ਬਿਮਾਰੀ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਕਈ ਹਾਲਤਾਂ ਵਿੱਚ ਠੀਕ ਕੀਤਾ ਜਾ ਸਕਦਾ ਹੈ।

Diabetes Treatment : ਆਯੁਰਵੇਦ ਨਾਲ ਹੋ ਸਕਦੈ ਸ਼ੂਗਰ ਦਾ ਇਲਾਜ, ਜਾਣੋ ਕਿਵੇਂ

ਆਯੁਰਵੇਦ ਦੀ ਦਵਾਈ ਵਿੱਚ ਬਹੁਤ ਸਾਰੀਆਂ ਅਜਿਹੀਆਂ ਪ੍ਰਕਿਰਿਆਵਾਂ ਹਨ, ਜੋ ਅਪਰੇਸ਼ਨਾਂ ਅਤੇ ਮਸ਼ੀਨਾਂ ਦੀ ਵਰਤੋਂ ਕੀਤੇ ਬਿਨਾਂ ਸ਼ਾਨਦਾਰ ਨਤੀਜੇ ਦਿੰਦੀਆਂ ਹਨ। ਸ਼ੂਗਰ ਨੂੰ ਆਯੁਰਵੇਦ ਵਿੱਚ ਮਧੂਮੇਹ ਕਿਹਾ ਜਾਂਦਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸ਼ੂਗਰ ਦੀ ਸਮੱਸਿਆ ਖੂਨ ਵਿੱਚ ਗਲੂਕੋਜ਼ ਦੀ ਮਾਤਰਾ ਵਧਣ ਕਾਰਨ ਹੁੰਦੀ ਹੈ। ਆਯੁਰਵੇਦ ਵਿੱਚ ਇਸ ਰੋਗ ਦਾ ਇਲਾਜ ਚਰਕ ਸੰਹਿਤਾ ਅਤੇ ਸ਼ੁਸ਼ਰੁਤ ਸੰਹਿਤਾ ਵਿੱਚ ਦੱਸਿਆ ਗਿਆ ਹੈ।

Diabetes Treatment : ਆਯੁਰਵੇਦ ਨਾਲ ਹੋ ਸਕਦੈ ਸ਼ੂਗਰ ਦਾ ਇਲਾਜ, ਜਾਣੋ ਕਿਵੇਂ

ਆਯੁਰਵੇਦ ਵਿੱਚ ਮੰਨਿਆ ਜਾਂਦਾ ਹੈ ਕਿ ਸ਼ੂਗਰ ਦੀ ਬਿਮਾਰੀ ਸਰੀਰ ਦੇ ਮੈਟਾਬੌਲਿਕ ਸਿਸਟਮ ਵਿੱਚ ਸਮੱਸਿਆਵਾਂ ਦੇ ਕਾਰਨ ਹੁੰਦੀ ਹੈ। ਮੈਟਾਬੋਲਿਜ਼ਮ ਸਰੀਰ ਵਿੱਚ ਇੱਕ ਪ੍ਰਕਿਰਿਆ ਹੈ, ਜਿਸ ਦੌਰਾਨ ਸਰੀਰ ਭੋਜਨ ਤੋਂ ਊਰਜਾ ਪ੍ਰਾਪਤ ਕਰਨ ਲਈ ਪੌਸ਼ਟਿਕ ਤੱਤਾਂ ਦੀ ਵਰਤੋਂ ਕਰਦਾ ਹੈ। ਜੇਕਰ ਸ਼ੂਗਰ ਵਧੇ ਹੋਏ ਕਫ ਕਾਰਨ ਹੁੰਦੀ ਹੈ ਤਾਂ ਇਸ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ।

ਜੇਕਰ ਇਹ ਵਧੇ ਹੋਏ ਪਿਤ ਕਾਰਨ ਹੁੰਦਾ ਹੈ ਤਾਂ ਇਸ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਜਦੋਂ ਮੈਟਾਬੋਲਿਜ਼ਮ ਵਿੱਚ ਗੜਬੜੀ ਹੁੰਦੀ ਹੈ, ਤਾਂ ਸਰੀਰ ਵਿੱਚ ਮੌਜੂਦ ਇਨਸੁਲਿਨ ਹਾਰਮੋਨ ਜਾਂ ਤਾਂ ਠੀਕ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੰਦਾ ਹੈ ਜਾਂ ਸਰੀਰ ਦੇ ਅੰਦਰ ਇਸ ਹਾਰਮੋਨ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਖੂਨ ਵਿੱਚ ਸ਼ੂਗਰ ਦੀ ਮਾਤਰਾ ਵਧਣ ਲੱਗਦੀ ਹੈ।

Leave a Reply

Your email address will not be published.