ਆਮ ਆਦਮੀ ਪਾਰਟੀ ਦੀ ਵਲੰਟੀਅਰ ਦੀ ਵੀਡੀਓ ਹੋਈ ਵਾਇਰਲ, CM ਮਾਨ ਨੂੰ ਕੀਤੀ ਅਪੀਲ!

 ਆਮ ਆਦਮੀ ਪਾਰਟੀ ਦੀ ਵਲੰਟੀਅਰ ਦੀ ਵੀਡੀਓ ਹੋਈ ਵਾਇਰਲ, CM ਮਾਨ ਨੂੰ ਕੀਤੀ ਅਪੀਲ!

ਸ਼ੋਸ਼ਲ ਮੀਡੀਆ ‘ਤੇ ਇੱਕ ਵੀਡਿਓ ਵਾਈਰਲ ਹੋ ਰਹੀ ਹੈ, ਜਿਸ ਵਿੱਚ ਔਰਤ ਖੁਦ ਨੂੰ ਆਮ ਆਦਮੀ ਪਾਰਟੀ ਦੀ ਵਲੰਟੀਅਰ ਦੱਸ ਰਹੀ ਹੈ। ਵੀਡਿਓ ‘ਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਦਦ ਦੀ ਅਪੀਲ ਕਰ ਰਹੀ ਔਰਤ ਜਗਰਾਓਂ ਤੋਂ ਆਮ ਆਦਮੀ ਪਾਰਟੀ ਦੀ ਵਲੰਟੀਅਰ ਜਸਪ੍ਰੀਤ ਕੌਰ ਦੱਸੀ ਜਾ ਰਹੀ ਹੈ। ਰੋਂਦੀ ਹੋਈ ਔਰਤ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਪਾਰਟੀ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਆਪਣੇ ਘਰ ਤੱਕ ਦੀ ਵੀ ਪਰਵਾਹ ਨਹੀਂ ਕੀਤੀ।

Punjab CM Bhagwant Mann claims credit for Dhuri toll plaza closure, but  Congress MLA Says... | India News | Zee News

ਅੱਜ ਜਦੋਂ ਉਸ ਨੂੰ ਲੋੜ ਪਈ ਤਾਂ ਪਾਰਟੀ ਵਰਕਰਾਂ ਨੇ ਮੂੰਹ ਮੋੜ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੀਡਿਓ ਰਾਹੀਂ ਔਰਤ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਉਸ ਦੇ ਪੁੱਤਰ ਦਾ ਝਗੜਾ ਹੋਇਆ ਸੀ, ਜਿਸ ਵਿੱਚ ਮੇਰੇ ਪੁੱਤਰ ਦਾ ਵੀ ਕਸੂਰ ਸੀ। ਇਸ ਤੋਂ ਬਾਅਦ ਇਹ ਮਾਮਲਾ ਥਾਣੇ ‘ਚ ਪਹੁੰਚ ਗਿਆ। ਐਸ.ਐਚ.ਓ ਲਗਾਤਾਰ 15 ਦਿਨਾਂ ਤੋਂ ਔਰਤ ਨੂੰ ਥਾਣੇ ਬੁਲਾਉਂਦਾ ਰਿਹਾ ਅਤੇ ਗੱਲ ਨਾ ਸੁਣਨ ‘ਤੇ ਅਗਲੇ ਦਿਨ ਦਾ ਸਮਾਂ ਦੇ ਦਿੰਦਾ ਹੈ।

ਇਸ ਦੌਰਾਨ ਔਰਤ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਐਸ.ਐਚ.ਓ ਵੱਲੋਂ ਉਸ ਨਾਲ ਮਾੜਾ ਵਰਤਾਓ ਕੀਤਾ ਗਿਆ ਹੈ ਇੱਥੋਂ ਤੱਕ ਕਿ ਪੂਰੇ ਸਟਾਫ਼ ਦੇ ਸਾਹਮਣੇ ਗਾਲੀ-ਗਲੋਚ ਵੀ ਕੀਤੀ ਗਈ। ਔਰਤ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇ ਮੈਂ ਖੁਦਕੁਸ਼ੀ ਕਰਦੀ ਹਾਂ ਤਾਂ ਇਸ ਲਈ ਮੌਜੂਦਾ ਐਸਐਚਓ, ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਉਨ੍ਹਾਂ ਦਾ ਪਤੀ ਜ਼ਿੰਮੇਵਾਰ ਹੋਣਗੇ। ਇਸ ਦੇ ਨਾਲ ਹੀ ਵੀਡੀਓ ਰਾਹੀਂ ਔਰਤ ਨੇ ਰੋਂਦੇ ਹੋਏ ਮੁੱਖ ਮੰਤਰੀ ਕੋਲ ਇਨਸਾਫ਼ ਦੀ ਗੁਹਾਰ ਲਗਾਈ ਹੈ।

Leave a Reply

Your email address will not be published.