News

ਆਮ ਆਦਮੀ ਪਾਰਟੀ ਦਾ ਵਿਧਾਇਕ ਸੰਧਵਾਂ ਨੇ ਵਧਾ ਰੱਖਿਆ ਪਾਰਾ, ਕਿਸੇ ਨੂੰ ਨਹੀਂ ਬਖਸ਼ ਰਿਹਾ

ਜ਼ਹਿਰੀਲੀ ਸ਼ਰਾਬ ਕਾਰਨ ਸਵਾ ਸੌ ਪਰਿਵਾਰ ਉਜੜ ਚੁੱਕਾ ਹੈ। ਆਪ ਪਾਰਟੀ ਦੇ ਆਗੂ, ਕੋਟਕਪੁਰਾ ਦੇ ਵਿਧਾਇਕ, ਕੁਲਤਾਰ ਸਿੰਘ ਸੰਧਵਾਂ ਅਤੇ ਹੋਰ ਆਪ ਵਰਕਰਾਂ ਨੇ ਤਰਨਤਾਰਨ, ਐਸਐਸਪੀ ਦੇ ਦਫ਼ਤਰ ਨੂੰ ਘੇਰਾ ਪਾਇਆ ਅਤੇ ਰੋਸ ਪ੍ਰਦਰਸ਼ਨ ਕੀਤਾ। ਇਸ ਵਾਰ ਵੀ ਉਨ੍ਹਾਂ ਦੇ ਨਿਸ਼ਾਨੇ ਤੇ ਕੈਪਟਨ ਅਮਰਿੰਦਰ ਸਿੰਘ ਰਹੇ।

ਉਨ੍ਹਾਂ ਰੋਸ ਜਤਾਉਂਦਿਆਂ ਕਿਹਾ ਕੀ ਇਸ ਸਭ ਦਾ ਜ਼ਿੰਮੇਵਾਰ ਰਾਜਾ ਹੈ ਪ੍ਰੰਤੂ ਕੋਈ ਟਾਈਮ ਆਏਗਾ ਜਦੋਂ ਬਾਦਲ ਅਤੇ ਕੈਪਟਨ ਦਾ ਰਾਜ ਖ਼ਤਮ ਹੋ ਜਾਏਗਾ ਅਤੇ ਸਿਰਫ਼ ਝਾੜੂ ਹੀ ਰਾਜ ਕਰੇਗਾ। ਅੱਗੇ ਵੱਧਦੇ ਉਨ੍ਹਾਂ ਕਿਹਾ ਅਸੀਂ ਖ਼ਬਰਾਂ ਬਣਾਉਣ ਨਹੀਂ ਆਏ, ਅਸੀਂ ਇਨਸਾਫ ਲਈ ਆਏ ਹਾਂ। ਆਪ ਆਗੂ ਕੈਪਟਨ ਤੇ 302 ਦਾ ਪਰਚਾ ਹੋਣ ਦੀ ਮੰਗ ਕਰਦੇ ਹਨ। ਉਹਨਾਂ ਕੈਪਟਨ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਤਾਂ ਪੂਰਾ ਨਹੀਂ ਕੀਤਾ ਗਿਆ ਪਰ ਸੁਖਬੀਰ ਬਾਦਲ ਨਾਲ ਜੋ ਵਾਅਦੇ ਕੀਤੇ ਗਏ ਸਨ ਸਾਰੇ ਪੂਰੇ ਕੀਤੇ ਜਾ ਰਹੇ ਹਨ।

ਸੰਧਵਾਂ ਜੀ ਦੀ ਮੰਗ ਪੂਰੀ ਨਾ ਹੋਣ ਤੇ ਉਹਨਾਂ ਨੇ ਪੰਜਾਬ ਦੀਆਂ ਸੜਕਾਂ ਜਾਮ ਕਰਨ ਦੀ ਗੱਲ ਕੀਤੀ ਹੈ। ਜ਼ਹਿਰੀਲੀ ਸ਼ਰਾਬ ਕਾਰਨ ਮਾਝੇ ਵਿੱਚ ਬਹੁਤ ਮੌਤਾਂ ਹੋਈਆਂ ਹਨ ਜਿਨ੍ਹਾਂ ਵਿੱਚੋਂ 80 ਮੌਤਾਂ ਤਰਨਤਾਰਨ ਦੀਆਂ ਹਨ। ਕੈਪਟਨ ਸਰਕਾਰ ਤੋਂ ਅਸਤੀਫੇ ਦੀ ਮੰਗ ਵੀ ਕੀਤੀ ਜਾ ਰਹੀ ਹੈ। ਜਦ ਕਿ ਕੈਪਟਨ ਵੱਲੋਂ ਇਸ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੀ ਗੱਲ ਕੀਤੀ ਜਾ ਰਹੀ ਹੈ।

Click to comment

Leave a Reply

Your email address will not be published. Required fields are marked *

Most Popular

To Top