‘ਆਪ’ ਸਰਕਾਰ ਦਾ ਪੁਲਿਸ ‘ਤੇ ਸ਼ਿਕੰਜਾ, ਚਾਰ ਜ਼ਿਲ੍ਹਿਆਂ ਦੇ ਪੁਲਿਸ ਅਫਸਰ ਸਸਪੈਂਡ

ਲੁਧਿਆਣਾ ਰੇਂਜ ਦੇ 3 ਜ਼ਿਲ੍ਹਿਆਂ ਦੇ 9 ਪੁਲਿਸ ਅਧਿਕਾਰੀਆਂ ਨੂੰ ਵੱਖ-ਵੱਖ ਦੋਸ਼ਾਂ ਵਿੱਚ ਸਸਪੈਂਡ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਇਹਨਾਂ ਵਿੱਚ 1 ਐਸਐਚਓ ਅਤੇ 6 ਏਐਸਆਈ ਨੂੰ ਸਸਪੈਂਡ ਕੀਤਾ ਹੈ। ਡਿਊਟੀ ਵਿੱਚ ਕੁਤਾਹੀ ਵਰਤਣ, ਪਬਲਿਕ ਨਾਲ ਦੁਰਵਿਵਹਾਰ, ਝੂਠੇ ਬਿਆਨ ਦਰਜ ਕਰਨ, ਕੋਰਟ ਵਿੱਚ ਦੇਰੀ ਨਾਲ ਚਲਾਨ ਪੇਸ਼ ਕਰਨ, ਭਗੌੜੇ ਦੀ ਗ੍ਰਿਫ਼ਤਾਰੀ ਵਿੱਚ ਦੇਰੀ ਕਰਨ, ਅਪਰਾਧਿਕ ਦਰਜ ਕੇਸ ਵਿੱਚ ਢਿੱਲੀ ਕਾਰਗੁਜ਼ਾਰੀ ਆਦਿ ਦੋਸ਼ਾਂ ਵਿੱਚ ਜ਼ਿਲ੍ਹੇ ਦੇ ਐਸਐਸਪੀ ਲੁਧਿਆਣਾ ਰੂਰਲ, ਖੰਨਾ ਅਤੇ ਐਸਬੀਐਸ ਨਗਰ ਦੇ ਹੁਕਮਾਂ ਤੇ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਹੈ।

ਬੀਤੇ ਦਿਨ ਆਈਜੀ ਫਰੀਦਕੋਟ ਰੇਂਜ ਪੀਕੇ ਯਾਦਵ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਐਸਐਸਪੀ ਮੋਗਾ ਨੂੰ ਜਾਂਚ ਲਈ ਟੀਮਾਂ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ ਸਨ ਜਿਸ ਤੋਂ ਬਾਅਦ ਐਸਐਸਪੀ ਮੋਗਾ ਨੇ ਇਹ ਵੱਡੀ ਕਾਰਵਾਈ ਕੀਤੀ ਹੈ।
ਸਸਪੈਂਡ ਕੀਤੇ ਪੁਲਸ ਅਧਿਕਾਰੀ
(ਲੁਧਿਆਣਾ ਰੂਰਲ)
ਇੰਸਪੈਕਟਰ ਪ੍ਰੇਮ ਸਿੰਘ ਥਾਣਾ ਇੰਚਾਰਜ ਖੰਨਾ
ਏ. ਐੱਸ. ਆਈ. ਗੁਰਮੀਤ ਸਿੰਘ ਥਾਣਾ ਜੋਧਾ
ਏ. ਐੱਸ. ਆਈ. ਗੁਰਮੀਤ ਸਿੰਘ ਪੁਲਸ ਲਾਈਨ ਲੁਧਿਆਣਾ (ਖੰਨਾ)
ਨਵਾਂ ਸ਼ਹਿਰ
ਏ. ਐੱਸ. ਆਈ. ਸੁਖਪਾਲ ਸਿੰਘ ਥਾਣਾ ਸਦਰ, ਬੰਗਾ
ਏ. ਐੱਸ. ਆਈ. ਜਸਵਿੰਦਰ ਸਿੰਘ ਥਾਣਾ ਰਾਹੋਂ
ਏ. ਐੱਸ. ਆਈ. ਪੁਸ਼ਪਿੰਦਰ ਸਿੰਘ ਥਾਣਾ ਬਾਲਾਚੌਰ
ਖੰਨਾ
ਏ. ਐੱਸ. ਆਈ. ਮੇਜਰ ਸਿੰਘ ਖੰਨਾ ਸਿਟੀ-2
ਏ. ਐੱਸ. ਆਈ. ਬਲਜੀਤ ਸਿੰਘ ਖੰਨਾ ਸਿਟੀ
ਏ. ਐੱਸ. ਆਈ. ਸੋਹਨ ਸਿੰਘ ਖੰਨਾ ਸਿਟੀ-2
