Uncategorized

‘ਆਪ’ ਵੱਲੋਂ ਐਮਐਸਪੀ ਦੀ ਮੰਗ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਕੀਤਾ ਟਵੀਟ

ਪੰਜਾਬ ਵਿਧਾਨ ਸਭਾ ਵਿੱਚ ਖੇਤੀ ਬਿੱਲ ਪਾਸ ਹੋਣ ਤੋਂ ਬਾਅਦ ਸੁਖਪਾਲ ਦਾ ਖਹਿਰਾ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਤੇ ਜਮ ਕੇ ਨਿਸ਼ਾਨੇ ਲਗਾਏ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਦੋਗਲੇ ਬਿਆਨ ਤੋਂ ਵੱਡਾ ਝਟਕਾ ਲੱਗਿਆ ਹੈ।

ਮੁੱਖ ਮੰਤਰੀ ਕੈਪਟਨ ਵੱਲੋਂ ਪਾਸ ਕੀਤੇ ਗਏ ਬਿਲਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ ਜਿਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਦੇ ਟਵੀਟ ਦਾ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਵਿਧਾਨ ਸਭਾ ਵਿੱਚ ਇਹਨਾਂ ਬਿੱਲਾਂ ਤੇ ਸਹਿਮਤੀ ਜਤਾਉਂਦੇ ਹਨ ਤੇ ਬਾਹਰ ਆ ਕੇ ਇਸ ਦਾ ਵਿਰੋਧ ਕਰਦੇ ਹਨ।

ਆਪ ਦੇ ਸਾਰੇ ਵਿਧਾਇਕਾਂ ਨੇ ਇਹਨਾਂ ਬਿੱਲਾਂ ਦਾ ਸਮਰਥ ਕੀਤਾ ਸੀ। ਖੇਤੀ ਕਾਨੂੰਨਾਂ ਨੂੰ ਲੈ ਕੇ ਉਹ ਪੰਜਾਬ ਦੇ ਗਵਰਨਰ ਨੂੰ ਵੀ ਮਿਲਣ ਗਏ ਸਨ ਅਤੇ ਹੁਣ ਯੂ ਟਰਨ ਲੈ ਰਹੇ ਹਨ। ਇਸ ਤੋਂ ਪਤਾ ਲਗਦਾ ਹੈ ਕਿ ਉਹਨਾਂ ਦੀ ਪਾਰਟੀ ਨੂੰ ਇਹ ਬਿੱਲ ਬਿਲਕੁੱਲ ਵੀ ਸਮਝ ਨਹੀਂ ਆਏ।

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਬੀਤੇ ਕੱਲ ਵਿਧਾਨ ਸਭਾ ਵਿੱਚ ਮਤੇ ਨੂੰ ਬਿਨਾਂ ਸ਼ਰਤ ਹਮਾਇਤ ਕਰਨ ਵਾਲੀ AAP ਨੇ ਨਾ ਸਿਰਫ ਯੂ ਟਰਨ ਮਾਰਿਆ ਹੈ ਬਲਕਿ ਇੱਕ ਅਸੰਭਵ ਮੰਗ ਵੀ ਰੱਖ ਦਿੱਤੀ ਹੈ ਕਿ ਪੰਜਾਬ ਖ਼ੁਦ ਕਿਸਾਨਾਂ ਨੂੰ MSP ਦੀ ਅਦਾਇਗੀ ਕਰੇ! ਕੀ 65000 ਕਰੋੜ ਰੁਪਏ ਦੀ ਕਣਕ-ਝੋਨੇ ਦੀ ਖਰੀਦ ਕਰਨਾ ਸੰਭਵ ਹੈ? ਪੰਜਾਬ ਇੰਨਾ ਪੈਸਾ ਕਿੱਥੋਂ ਲੈ ਕੇ ਆਵੇਗਾ ਤੇ ਇੰਨਾ ਅਨਾਜ ਕਿੱਥੇ ਸਟੋਰ ਕਰੇਗਾ?

ਮੈਂ ਉਸ ਦੇ ਹੱਕ ਵਿੱਚ ਬੋਲਣ ਵਾਸਤੇ ਖੜਾ ਹੋਇਆ ਹਾਂ ਔਰ ਡੱਟ ਕੇ ਜਿੱਥੋਂ ਤੱਕ ਵੀ ਪੰਜਾਬ ਦੇ ਕਿਸਾਨਾਂ ਦੇ ਮੁਦੱਈ ਬਣ ਕੇ, ਉਹਨਾਂ ਦੇ ਰਖਵਾਲੇ ਬਣ ਕੇ ਕੋਸ਼ਿਸ਼ ਕਰ ਸਕਦੇ ਹਾਂ, ਜਿੱਥੋਂ ਤੱਕ ਵੀ ਜਾਣਗੇ ਉੱਥੇ ਤੱਕ ਜਾਣ ਵਾਸਤੇ ਸਾਨੂੰ ਸੱਭ ਨੂੰ ਤਿਆਰ ਹੋਣਾ ਚਾਹੀਦਾ ਹੈ।

ਸਪੀਕਰ ਸਾਹਿਬ, ਮੋਦੀ ਸਾਹਿਬ ਤੇ ਭਾਜਪਾ ਦੀ ਸਰਕਾਰ ਨੇ ਇਹ ਜਿਹੜੇ ਤਿੰਨ ਕਾਨੂੰਨ ਬਣਾਏ ਹਨ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਅਚਨਚੇਤ ਤੇ ਵੈਸੇ ਹੀ ਬਣ ਗਏ ਹਨ। ਇਹ ਬਿਲਕੁੱਲ ਮਿੱਥ ਕੇ BJP ਨੇ ਪੰਜਾਬ ਦੀ ਕਿਸਾਨੀ ਦਾ ਲੱਕ ਤੋੜਣ ਵਾਸਤੇ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਬਹਾਦਰ ਪੰਜਾਬ ਦੇ ਲੋਕ ਕਿਸੇ ਤਰਾਂ ਦਾ ਵੀ ਕੋਈ ਵੀ ਵਿਗਲ ਨਾ ਵਜਾ ਸਕਣ। ਬਾਕੀ ਦੇਸ਼ ਵਿੱਚ ਜਾਨ ਨਹੀਂ ਕਿ ਉਹ ਕਿਸੇ ਤਰਾਂ ਦੀ ਵੀ ਬਗਾਵਤ ਖੜੀ ਕਰ ਸਕਣ। ਉਹ ਹਰ ਹਾਲਤ ਵਿੱਚ ਕਿਸਾਨਾਂ ਦੇ ਨਾਲ ਖੜੇ ਹਨ ਤੇ ਆਖਰੀ ਦਮ ਤਕ ਲੜਾਈ ਲੜਦੇ ਰਹਿਣਗੇ।

Click to comment

Leave a Reply

Your email address will not be published. Required fields are marked *

Most Popular

To Top