‘ਆਪ’ ਵਿਧਾਇਕ ਦੇ ਟਿਕਾਣਿਆਂ ‘ਤੇ ED ਦਾ ਛਾਪਾ, 32 ਲੱਖ ਦੀ ਨਕਦੀ ਤੇ ਮੋਬਾਈਲ ਜ਼ਬਤ

 ‘ਆਪ’ ਵਿਧਾਇਕ ਦੇ ਟਿਕਾਣਿਆਂ ‘ਤੇ ED ਦਾ ਛਾਪਾ, 32 ਲੱਖ ਦੀ ਨਕਦੀ ਤੇ ਮੋਬਾਈਲ ਜ਼ਬਤ

ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਘਰ ਛਾਪੇਮਾਰੀ ਕੀਤੀ। ਕੇਂਦਰੀ ਏਜੰਸੀ ਨੇ ਦੱਸਿਆ ਕਿ ਉਸ ਨੇ ਕਥਿਤ ਬੈਂਕ ਕਰਜ਼ੇ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਹੇ ਹਿੱਸੇ ਵਜੋਂ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਅਤੇ ਕੁਝ ਹੋਰਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕਰਕੇ 32 ਲੱਖ ਰੁਪਏ ਨਕਦ ਅਤੇ ਕੁਝ ਮੋਬਾਇਲ ਫੋਨ ਅਤੇ ਹਾਰਡ ਡਰਾਈਵ ਜ਼ਬਤ ਕੀਤੀ ਹੈ।

ਕੇਂਦਰੀ ਜਾਂਚ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਤਾਰਾ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਜਸਵੰਤ ਸਿੰਘ ਸਮੇਤ ਮੁਲਜ਼ਮਾਂ ਅਤੇ ਉਹਨਾਂ ਦੇ ਸਾਥੀਆਂ ਦੇ ਵਪਾਰਕ ਤੇ ਰਿਹਾਇਸ਼ੀ ਸਥਾਨਾਂ ਤੇ ਤਲਾਸ਼ੀ ਲਈ ਗਈ। ਇਹ ਕਾਰਵਾਈ ਬਲਵੰਤ ਸਿੰਘ, ਕੁਲਵੰਤ ਸਿੰਘ, ਤੇਜਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਲੁਧਿਆਣਾ, ਮਲੇਰਕੋਟਲਾ, ਖੰਨਾ, ਪਾਇਲ ਅਤੇ ਧੂਰੀ ਦੇ ਟਿਕਾਣਿਆਂ ਤੇ ਕੀਤੀ ਗਈ। ਜਸਵੰਤ ਸਿੰਘ ਗੱਜਣਮਾਜਰਾ ਅਮਰਗੜ੍ਹ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ।

‘ਆਪ’ ਨੇ ਇਸ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ। ਈਡੀ ਨੇ ਕਿਹਾ ਕਿ ਫਰਜ਼ੀ ਫਰਮਾਂ ਨਾਲ ਸਬੰਧਤ ਸਬੂਤ ਜ਼ਬਤ ਕੀਤੇ ਗਏ ਹਨ। ਇਸ ਰਾਹੀਂ ਤਾਰਾ ਕਾਰਪੋਰੇਸ਼ਨ ਲਿਮਟਿਡ ਦਾ ਕਾਰੋਬਾਰ ਵਧਾਇਆ ਗਿਆ ਅਤੇ ਮੁਲਜ਼ਮਾਂ ਨੇ ਕਰਜ਼ੇ ਦੀ ਰਕਮ ਮੋੜ ਲਈ। ਈਡੀ ਮੁਤਾਬਕ ਤਲਾਸ਼ੀ ਦੌਰਾਨ ਅਹਾਤੇ ਤੋਂ ਮੋਬਾਇਲ ਫੋਨ, ਹਾਰਡ ਡਰਾਈਵ ਅਤੇ 32 ਲੱਖ ਰੁਪਏ ਵੀ ਜ਼ਬਤ ਕੀਤੇ ਗਏ ਹਨ।

ਮਾਰਚ ਵਿੱਚ ਸੀਬੀਆਈ ਨੇ ਵਿਧਾਇਕ ਖਿਲਾਫ਼ ਕੇਸ ਦਰਜ ਕੀਤਾ ਸੀ। ਈਡੀ ਨੇ ਇਸ ਸੀਬੀਆਈ ਐਫਆਈਆਰ ਦੇ ਆਧਾਰ ਤੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕੀਤੀ। ਦਰਅਸਲ, ਬੈਂਕ ਆਫ਼ ਇੰਡੀਆ, ਲੁਧਿਆਣਾ ਦੀ ਮਾਡਲ ਟਾਊਨ ਸ਼ਾਖਾ ਨੇ 23 ਸੰਬਰ 2011 ਨੂੰ ਇਕੱਲੇ ਬੈਂਕਿੰਗ ਵਿਵਸਥਾ ਦੇ ਤਹਿਤ ਕਰਜ਼ੇ ਨੂੰ ਮਨਜ਼ੂਰ ਕੀਤਾ ਸੀ, ਜਿਸ ਦੀ ਕੁੱਲ ਨਕਦ ਕਰੈਡਿਟ ਸੀਮਾ ਹੈ।

ਫਰਵਰੀ 2014 ਵਿੱਚ 6.00 ਕਰੋੜ ਰੁਪਏ ਦੀ ਐਡ-ਹਾਕ ਲਿਮਟ ਨੂੰ ਵੀ ਮਨਜ਼ੂਰੀ ਦਿੱਤੀ ਗਈ ਸੀ, ਜਿਸ ਦਾ ਭੁਗਤਾਨ ਕੰਪਨੀ ਵੱਲੋਂ ਕਰਨਾ ਬਾਕੀ ਹੈ। ਈਡੀ ਨੇ ਕਿਹਾ ਕਿ ਟੀਸੀਐਲ ਦੇ ਖਾਤੇ ਨੂੰ 31 ਮਾਰਚ, 2014 ਨੂੰ ਐਨਪੀਏ ਵਜੋਂ ਘੋਸ਼ਿਤ ਕੀਤਾ ਗਿਆ ਸੀ। ਕੁੱਲ ਬਕਾਇਆ 76 ਕਰੋੜ ਰੁਪਏ ਹੈ ਅਤੇ ਜਸਵੰਤ ਸਿੰਘ, ਬਲਵੰਤ ਸਿੰਘ, ਕੁਲਵੰਤ ਸਿੰਘ ਅਤੇ ਤੇਜਿੰਦਰ ਸਿੰਘ ਤਾਰਾ ਕਾਰਪੋਰੇਸ਼ਨ ਲਿਮਟਿਡ ਦੇ ਲੋਨ ਖਾਤੇ ਵਿੱਚ ਡਾਇਰੈਕਟਰ ਅਤੇ ਗਾਰੰਟਰ ਸਨ।

ਮਈ 2016 ਵਿੱਚ ਬੈਂਕ ਦੁਆਰਾ ਇੱਕ ਨਵੀਂ ਆਰਓਸੀ ਦੀ ਖੋਜ ਸ਼ੁਰੂ ਕੀਤੀ ਗਈ ਸੀ। ਕੰਪਨੀ ਦੇ ਡਾਇਰੈਕਟਰਾਂ ਨੂੰ (ਬੈਂਕ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ) ਬਦਲ ਦਿੱਤਾ ਗਿਆ ਸੀ ਅਤੇ ਕ੍ਰਿਪਾਲ ਸਿੰਘ ਟਿਵਾਣਾ, ਹਰੀਸ਼ ਕੁਮਾਰ ਅਤੇ ਲਖਬੀਰ ਸਿੰਘ ਨੂੰ ਟੀਸੀਐਲ ਦੇ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ ਪ੍ਰਮੁੱਖ ਸ਼ਖਸੀਅਤ ਬਲਵੰਤ ਸਿੰਘ ਨੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਬਾਅਦ ਵਿੱਚ ਬਲਵੰਤ ਸਿੰਘ ਨੂੰ ਵੀ 25 ਮਈ, 2016 ਤੋਂ ਕੰਪਨੀ ਦੇ ਡਾਇਰੈਕਟਰ ਵਜੋਂ ਮੁੜ ਨਿਯੁਕਤ ਕੀਤਾ ਗਿਆ ਸੀ।

Leave a Reply

Your email address will not be published.