‘ਆਪ’ ਵਿਧਾਇਕ ਦਾ ਬੋਰਡ ਛੱਤ ’ਤੇ ਲਗਾਉਣ ਨੂੰ ਲੈ ਕੇ SHO ਨੇ ਔਰਤ ਨਾਲ ਕੀਤੀ ਬਦਸਲੂਕੀ, ਵਰਤੀ ਭੱਦੀ ਸ਼ਬਦਾਵਲੀ

 ‘ਆਪ’ ਵਿਧਾਇਕ ਦਾ ਬੋਰਡ ਛੱਤ ’ਤੇ ਲਗਾਉਣ ਨੂੰ ਲੈ ਕੇ SHO ਨੇ ਔਰਤ ਨਾਲ ਕੀਤੀ ਬਦਸਲੂਕੀ, ਵਰਤੀ ਭੱਦੀ ਸ਼ਬਦਾਵਲੀ

ਫਿਰੋਜ਼ਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪੁਲਿਸ ’ਤੇ ਪਰਿਵਾਰ ਨਾਲ ਬਦਸਲੂਕੀ ਕਰਨ ਦੇ ਇਲਜ਼ਾਮ ਲੱਗੇ ਹਨ। ਦਰਅਸਲ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਫਲੈਕਸ ਬੋਰਡ ਲਗਾਉਣ ਨੂੰ ਲੈ ਕੇ ਇੱਕ ਐਸਐਚਓ ਵੱਲੋਂ ਔਰਤ ਨਾਲ ਬਦਸਲੂਕੀ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਇਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਐਸਐਸਐਚ ਔਰਤ ਨੂੰ ਭੱਦੀ ਸਬਦਾਵਲੀ ਬੋਲ ਰਿਹਾ ਹੈ ਅਤੇ ਉਸ ਨਾਲ ਧੱਕਾ ਮੁੱਕੀ ਕਰ ਰਿਹਾ ਹੈ। ਦੱਸ ਦਈਏ ਕਿ ਫਿਰੋਜ਼ਪੁਰ ਦੇ ਮੋਗਾ ਰੋਡ ਤੇ ਇੱਕ ਘਰ ਦੀ ਛੱਤ ’ਤੇ ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਰਜਨੀਸ਼ ਦਹੀਆ ਦਾ ਦਿਵਾਲੀ ਦੀ ਵਧਾਈ ਵਾਲਾ ਫਲੈਕਸ ਬੋਰਡ ਲਗਾਉਣ ਨੂੰ ਲੈ ਕੇ ਵਿਵਾਦ ਖੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਵੀਡੀਓ ਵਾਇਰਲ ਹੋਣ ਤੇ ਜਦੋਂ ਪੰਜਾਬੀ ਲੋਕ ਚੈਨਲ ਦੀ ਟੀਮ ਵੱਲੋਂ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਗੱਲਬਾਤ ਦੌਰਾਨ ਪੀੜਤ ਔਰਤ ਨੇ ਕਈ ਇਲਜ਼ਾਮ ਲਾਏ। ਉਹਨਾਂ ਕਿਹਾ ਕਿ, ਉਨ੍ਹਾਂ ਦੇ ਘਰ ਦੀ ਛੱਤ ’ਤੇ ਐਸਐਚਓ ਕੁੱਲਗੜੀ ਵੱਲੋਂ ਵਿਧਾਇਕ ਦੇ ਕਹਿਣ ’ਤੇ ਧੱਕੇ ਨਾਲ ਫਲੈਕਸ ਬੋਰਡ ਲਗਾਇਆ ਜਾ ਰਿਹਾ ਸੀ।

ਜਦੋਂ ਉਨ੍ਹਾਂ ਬੋਰਡ ਲਗਾਉਣ ਤੋਂ ਮਨਾਂ ਕੀਤਾ ਤਾਂ ਐਸਐਚਓ ਵੱਲੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਭੱਦੀ ਸ਼ਬਦਾਵਲੀ ਵੀ ਵਰਤੀ ਗਈ। ਦੂਜੇ ਪਾਸੇ ਜਦੋਂ ਇਸ ਮਾਮਲੇ ਨੂੰ ਲੈ ਕੇ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਹਾਲੇ ਕੁੱਝ ਵੀ ਪਤਾ ਨਹੀਂ ਜੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਤਾਂ ਉਹ ਪਰਿਵਾਰ ਨਾਲ ਗੱਲਬਾਤ ਜ਼ਰੂਰ ਕਰਨਗੇ।

 

Leave a Reply

Your email address will not be published.