‘ਆਪ’ ਵਿਧਾਇਕਾ ਨੂੰ ਥੱਪੜ ਮਾਰਨ ਦੇ ਮਾਮਲਾ ’ਚ ਮਹਿਲਾ ਕਮਿਸ਼ਨਰ ਨੇ ਲਿਆ ਵੱਡਾ ਐਕਸ਼ਨ

  ‘ਆਪ’ ਵਿਧਾਇਕਾ ਨੂੰ ਥੱਪੜ ਮਾਰਨ ਦੇ ਮਾਮਲਾ ’ਚ ਮਹਿਲਾ ਕਮਿਸ਼ਨਰ ਨੇ ਲਿਆ ਵੱਡਾ ਐਕਸ਼ਨ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ। ਇਸ ਮਾਮਲੇ ‘ਚ ਹੁਣ ਮਹਿਲਾ ਆਯੋਗ ਕਮਿਸ਼ਨਰ ਮਨੀਸ਼ਾ ਗੁਲਾਟੀ ਨੇ ਡੂੰਘਾਈ ਨਾਲ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਨੀਸ਼ਾ ਗੁਲਾਟੀ ਨੇ ਵਿਧਾਇਕਾ ਬਲਜਿੰਦਰ ਕੌਰ ਅਤੇ ਉਸਦੇ ਪਤੀ ਨੂੰ ਦਫ਼ਤਰ ਬੁਲਾਇਆ ਹੈ ਤਾਂ ਜੋ ਉਹ ਖੁਦ ਇਸ ਮਾਮਲੇ ਦੀ ਜਾਂਚ-ਪੜਤਾਲ ਕਰ ਸਕਣ।

ਜ਼ਿਕਰਯੋਗ ਹੈ ਕਿ ਆਪ ਵਿਧਾਇਕ ਬਲਜਿੰਦਰ ਕੌਰ ਨੂੰ ਉਸਦੇ ਪਤੀ ਨੇ ਥੱਪੜ ਮਾਰਿਆ ਹੈ,ਜਿਸ ਤੋਂ ਬਾਅਦ ਘਟਨਾ ਸੀ.ਸੀ.ਟੀ.ਵੀ’ਚ ਕੈਦ ਹੋ ਗਈ ਅਤੇ ਸ਼ੋਸ਼ਲ ਮੀਡੀਆ’ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਹੁਣ ਇਹ ਮਾਮਲਾ ਜਨਤਕ ਹੋ ਗਿਆ ਹੈ। ਮਹਿਲਾ ਵਿਧਾਇਕ ਦੇ ਨਾਲ ਕੀਤੇ ਗਏ ਦੁਰ ਵਿਵਹਾਰ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ ਤੇ ਬਹੁਤ ਸਵਾਲ ਖੜੇ ਹੋ ਰਹੇ ਹਨ।

Leave a Reply

Your email address will not be published.