‘ਆਪ’ ਵਰਕਰ ਦਾ ਵੱਡਾ ਐਕਸ਼ਨ, ਆਪਣੇ ਪਿੰਡ ਦੇ ਨਸ਼ਾ ਤਸਕਰਾਂ ਦਾ ਕੀਤਾ ਪਰਦਾਫਾਸ਼

 ‘ਆਪ’ ਵਰਕਰ ਦਾ ਵੱਡਾ ਐਕਸ਼ਨ, ਆਪਣੇ ਪਿੰਡ ਦੇ ਨਸ਼ਾ ਤਸਕਰਾਂ ਦਾ ਕੀਤਾ ਪਰਦਾਫਾਸ਼

ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ਼ ਸ਼ਿਕੰਜਾ ਕੱਸਿਆ ਹੋਇਆ ਹੈ। ਪਰ ਅਪਣੇ ਪਿੰਡ ਵਿੱਚ ਵਧ ਰਹੇ ਨਸ਼ੇ ਖਿਲਾਫ਼ ਆਵਾਜ਼ ਚੁੱਕਣਾ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੂੰ ਓਸ ਸਮੇਂ ਭਾਰੀ ਪੈ ਗਿਆ ਜਦੋਂ ਓਸ ਵੱਲੋ ਪਿੰਡ ਦੇ ਹੀ ਕੁਝ ਵਿਅਕਤੀਆਂ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਲਗਾਏ।

ਦਰਅਸਲ ਇਹ ਮਾਮਲਾ ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਖੈਰਾਬਾਦ ਦਾ ਹੈ ਜਿੱਥੇ ਦੇ ਆਮ ਆਦਮੀ ਪਾਰਟੀ ਵਰਕਰ ਨੇ ਦੱਸਿਆ ਕਿ ਪਿੰਡ ਵਿੱਚ ਫੈਲੇ ਨਸ਼ੇ ਨੂੰ ਬੰਦ ਕਰਵਾਉਣ ਲਈ ਸਾਰੇ ਪਿੰਡ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ, ਜਿਸ ਤਹਿਤ ਉਹਨਾਂ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਨਜਾਇਜ ਸ਼ਰਾਬ ਕੱਢਣ ਦਾ ਸਮਾਨ ਬਰਾਮਦ ਕਰ ਲਿਆ, ਨਸ਼ਾ ਤਸਕਰਾਂ ਵੱਲੋਂ ਓਸ ਦੇ ਸਾਥੀਆਂ ਦੇ ਘਰ ਜਾ ਕੇ ਭੰਨ ਤੋੜ ਕੀਤੀ ਗਈ।

ਉਹਨਾਂ ਕਿਹਾ ਕੀ ਨਸ਼ਾ ਤਸਕਰਾਂ ਵੱਲੋਂ ਓਹਨਾਂ ਦੇ ਇਕ ਸਾਥੀ ਨੂੰ ਜ਼ਖਮੀ ਵੀ ਕਰ ਦਿੱਤਾ ਗਿਆ। ਇਸ ਮਾਮਲੇ ਬਾਰੇ ਪੁਲਿਸ ਨੇ ਦੱਸਿਆ ਕਿ ਉਹਨਾਂ ਵੱਲੋਂ 4 ਡਰੱਮ ਲਾਹਣ ਅਤੇ ਹੋਰ ਸਮਾਨ ਘਰ ਤੋਂ ਬਰਾਮਦ ਕਰ ਲਿਆ ਗਿਆ, ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published.