News

‘ਆਪ’ ਲੀਡਰ ਰਾਘਵ ਚੱਢਾ ਡਬਲਿਊਈਐਫ ਦੀ ਸੂਚੀ ‘ਚ ਹੋਏ ਸ਼ੁਮਾਰ, ਕੇਜਰੀਵਾਲ ਨੇ ਦਿੱਤੀ ਵਧਾਈ  

ਪੰਜਾਬ ਦੇ ਰਾਜ ਸਭਾ ਮੈਂਬਰ ਅਤੇ ਰਾਘਵ ਚੱਢਾ ਆਲਮੀ ਪੱਧਰ ਤੇ ਉਭਰਦੇ ਨੌਜਵਾਨ ਲੀਡਰਾਂ ਵਿੱਚ ਸ਼ਾਮਲ ਹੋਏ ਹਨ। ਵਿਸ਼ਵ ਆਰਥਿਕ ਫੋਰਮ ਨੇ ਆਲਮੀ ਪੱਧਰ ਤੇ ਨੌਜਵਾਨ ਆਗੂਆਂ ਦੀ ਸੂਚੀ ਵਿੱਚ ਆਪ ਲੀਡਰ ਰਾਘਵ ਚੱਢਾ ਨੂੰ ਸ਼ਾਮਲ ਕੀਤਾ ਹੈ। ਸੰਸਥਾ ਦੀ ਇਹ ਸੂਚੀ ਸਾਲ 2022 ਲਈ ਹੈ।

ਇਸ ਸੂਚੀ ਵਿੱਚ ‘ਆਪ’ ਲੀਡਰ ਰਾਘਵ ਚੱਢਾ ਤੋਂ ਇਲਾਵਾ ਐਡਲਵਾਈਸ ਮਿਉਚਅਲ ਫੰਡ ਦੀ ਸੀਈਓ ਰਾਧਿਕਾ ਗੁਪਤਾ ਤੇ ਯੂਕਰੇਨ ਦੀ ਉਪ ਪ੍ਰਧਾਨ ਮੰਤਰੀ ਮਿਖੇਲੋ ਫੇਡੋਰੋਵ ਵੀ ਸ਼ਾਮਲ ਹਨ। ਸੂਚੀ ਵਿੱਚ ਪ੍ਰੋਫੈਸਰ ਯੋਇਚੀ ਓਚਿਆਈ, ਸੰਗੀਤਕਾਰ ਤੇ ਕੰਪੋਜ਼ਰ ਵਿਸੈਮ ਜੋਬਰੈਨ, ਸਿਹਤ ਸੰਭਾਲ ਖੇਤਰ ਦੀ ਕਾਰਕੁਨ ਜੈਸਿਕਾ ਬੇਕਰਮੈਨ ਤੇ ਐਨਜੀਓ ਚਲਾਉਣ ਵਾਲੀ ਜ਼ੋਆ ਲਿਟਵਿਨ ਦੇ ਨਾਂ ਸ਼ਾਮਲ ਹਨ।

ਦੱਸ ਦਈਏ ਕਿ ਰਾਘਵ ਚੱਢਾ ਪੰਜਾਬ ਵਿੱਚ ਪਾਰਟੀ ਦੀ ਜਿੱਤ ਤੋਂ ਪਹਿਲਾਂ ਦਿੱਲੀ ਵਿੱਚ ਵਿਧਾਇਕ ਸਨ। ਸੂਚੀ ਵਿੱਚ ਕਈ ਹੋਰ ਭਾਰਤੀ ਵੀ ਹਨ। ਇਹਨਾਂ ਵਿੱਚ ਅਥਲੀਟ ਮਨੋਜ ਜੋਸ਼ੀ, ‘ਇਨੋਵ8’ ਦੇ ਸੰਸਥਾਪਕ ਰਿਤੇਸ਼ ਮਲਿਕ, ਭਾਰਤਪੇਅ ਦੇ ਸੀਈਓ ਸੁਹੇਲ ਸਮੀਰ ‘ਸ਼ੂਗਰ ਕਾਸਮੈਟਿਕਸ’ ਦੀ ਸੀਈਓ ਵਿਨੀਤਾ ਸਿੰਘ ਦੇ ਨਾਂ ਸ਼ਾਮਲ ਹੈ।

ਦੱਸ ਦਈਏ ਕਿ ਡਬਲਿਊਈਐਫ ਦਾ ਸਾਲਾਨਾ ਇਕੱਠ ਸਵਿਟਜ਼ਲੈਂਡ ਦੇ ਦਾਵੋਸ ਵਿੱਚ 22 ਤੋਂ 26 ਮਈ ਤੱਕ ਹੋਵੇਗਾ ਜਿੱਥੇ ਦੁਨੀਆ ਭਰ ਦੀਆਂ ਅਮੀਰ ਤੇ ਰਸੂਖ਼ ਹਸਤੀਆਂ ਜੁੜਨਗੀਆਂ। ਸੂਚੀ ਵਿੱਚ ਸ਼ਾਮਲ 109 ਲੋਕਾਂ ਨੂੰ ਫੋਰਮ ਨੇ 40 ਸਾਲ ਤੋਂ ਘੱਟ ਉਮਰ ਵਰਗ ਵਿੱਚ ਸੰਸਾਰ ਦੇ ਉੱਭਰਦੇ ਨੌਜਵਾਨ ਆਗੂ ਕਰਾਰ ਦਿੱਤਾ ਹੈ।

ਰਾਘਵ ਚੱਢਾ, ਭਾਰਤੀ ਜਨਤਾ ਪਾਰਟੀ ਨੂੰ ਗੁੰਡਿਆਂ ਦੀ ਪਾਰਟੀ ਕਹਿਣ ਕਾਰ ਕਾਨੂੰਨੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ। ਪੰਜਾਬ ਵਿੱਚ ਭਾਜਪਾ ਯੁਵਾ ਮੋਰਚਾ ਦੇ ਉਪ ਪ੍ਰਧਾਨ ਅਸ਼ੋਕ ਸਰੀਨ ਨੇ ਰਾਘਵ ਚੱਢਾ ਨੂੰ ਕਾਨੂੰਨੀ ਨੋਟਿਸ ਭੇਜ ਕੇ ਭਾਜਪਾ ਤੇ ਕੀਤੀ ਗਈ ਟਿੱਪਣੀ ਲਈ ਉਹਨਾਂ ਤੋਂ ਲਿਖਤੀ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ।

Click to comment

Leave a Reply

Your email address will not be published.

Most Popular

To Top