‘ਆਪ’ ਨੇ ਸ਼ਰਾਬ ਮਾਫ਼ੀਆ ਦਾ ਸਫ਼ਾਇਆ ਕਰਨ ਲਈ ਕਈ ਅਹਿਮ ਕਦਮ ਚੁੱਕੇ ਨੇ: ਵਿੱਤ ਮੰਤਰੀ ਹਰਪਾਲ ਚੀਮਾ

 ‘ਆਪ’ ਨੇ ਸ਼ਰਾਬ ਮਾਫ਼ੀਆ ਦਾ ਸਫ਼ਾਇਆ ਕਰਨ ਲਈ ਕਈ ਅਹਿਮ ਕਦਮ ਚੁੱਕੇ ਨੇ: ਵਿੱਤ ਮੰਤਰੀ ਹਰਪਾਲ ਚੀਮਾ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸ਼ਰਾਬ ਮਾਫ਼ੀਆ ਰਾਜ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਗੱਲ ਆਖੀ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਰਾਬ ਮਾਫ਼ੀਆ ਦਾ ਸਫ਼ਾਇਆ ਕਰਨ ਲਈ ਕਈ ਅਹਿਮ ਕਦਮ ਚੁੱਕੇ ਹਨ। ਮਾਫ਼ੀਆ ਨੂੰ ਲੈ ਕੇ ਉਹਨਾਂ ਦੀ ਸਰਕਾਰ ਨਵੀਂ ਆਬਕਾਰੀ ਨੀਤੀ ਨੂੰ ਲੈ ਕੇ ਆਈ ਹੈ, ਜਿਸ ਨਾਲ ਰੈਵੇਨਿਊ ਵਿੱਚ ਬਹੁਤ ਵਾਧਾ ਹੋਇਆ।

ਚੀਮਾ ਨੇ ਕਿਹਾ ਕਿ ਨਵੀਂ ਸ਼ਰਾਬ ਨੀਤੀ ਰਾਹੀਂ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿੱਚ 1170 ਕਰੋੜ ਤੋਂ ਵੱਧ ਦਾ ਰੈਵੇਨਿਊ ਆਇਆ ਹੈ। ਉਹਨਾਂ ਕਿਹਾ ਕਿ 2021 ਅਪ੍ਰੈਲ ਤੋਂ ਅਕਤੂਬਰ ਤੱਕ 3110 ਕਰੋੜ ਕਮਾਏ ਗਏ ਹਨ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪਹਿਲੀ ਤਿਮਾਹੀ ਵਿੱਚ ਕੁੱਲ 4280 ਕਰੋੜ ਰੁਪਏ ਕਮਾਏ ਗਏ। ਪੰਜਾਬ ਸਰਕਾਰ ਦਾ ਸਲਾਨਾ ਟੀਚਾ 9000 ਕਰੋੜ ਦਾ ਹੈ।

ਪਿਛਲੇ 15 ਸਾਲਾਂ ਵਿੱਚ ਜੇ ਮਹਿਜ਼ 7% ਨਾਲ ਹਿਸਾਬ ਲਾਈਏ ਤਾਂ ਹੁਣ ਤੱਕ ਸ਼ਰਾਬ ਮਾਫ਼ੀਆ ਨੇ 22526 ਕਰੋੜ ਦਾ ਘਾਟਾ ਪੰਜਾਬ ਨੂੰ ਹੋਇਆ ਹੈ। ਕੇਂਦਰ ਸਰਕਾਰ ਸੀਬੀਆਈ ਅਤੇ ਈਡੀ ਰਾਹੀਂ ਸਾਡੇ ਅਫ਼ਸਰਾਂ ਨੂੰ ਧਮਕਾਉਣ ਦਾ ਕੰਮ ਕਰ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਅਫ਼ਸਰਾਂ ਦੇ ਨਾਲ ਖੜੀ ਹੈ।

ਇਸ ਮਾਮਲੇ ਦੇ ਸਬੰਧ ਵਿੱਚ ਜੋ ਵੀ ਡਿਫਾਲਟਰ ਹੋਣਗੇ, ਉਹਨਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਪਾਣੀਆਂ ਦੇ ਮੁੱਦੇ ਬਾਰੇ ਕਿਹਾ ਕਿ, ਪੰਜਾਬ ਵਿੱਚੋਂ ਪਾਣੀ ਦਾ ਇੱਕ ਤੁਪਕਾ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਲੋਕਾਂ ਦੇ ਨਾਲ ਹਨ।

Leave a Reply

Your email address will not be published.