News

‘ਆਪ’ ਨੇ ਪੁਲਿਸ ਭਰਤੀ ਪ੍ਰੀਖਿਆ ’ਚ ਹਾਈਟੈਕ ਧੋਖਾਧੜੀ ਮਾਮਲੇ ਦੀ ਅਦਾਲਤੀ ਜਾਂਚ ਦੀ ਕੀਤੀ ਮੰਗ

ਹਾਲ ਹੀ ਵਿੱਚ ਹੋਈ ਪੁਲਿਸ ਭਰਤੀ ਪ੍ਰੀਖਿਆ ਵਿੱਚ ਹਾਈਟੈਕ ਧੋਖਾਧੜੀ ਦੇ ਮਾਮਲੇ ਤੇ ਆਮ ਆਦਮੀ ਪਾਰਟੀ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸੋਮਵਾਰ ਨੂੰ ਚੰਡੀਗੜ੍ਹ ਵਿੱਚ ਜਾਰੀ ਇੱਕ ਬਿਆਨ ਵਿੱਚ ਆਪ ਦੇ ਵਿਧਾਇਕ ਅਤੇ ਪਾਰਟੀ ਦੇ ਨੌਜਵਾਨ ਵਿੰਗ ਅਤੇ ਪ੍ਰਧਾਨ ਗੁਰਮੀਤ ਸਿੰਘ ਹੇਅਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਤੋਂ ਪਿਛਲੇ ਮਹੀਨੇ ਸਬ ਇੰਸਪੈਕਟਰਾਂ ਦੀ ਭਰਤੀ ਲਈ ਹੋਈ ਲਿਖਤ ਪ੍ਰੀਖਿਆ ਦੌਰਾਨ ਹਾਈਟੈੱਕ ਧੋਖਾਧੜੀ ਮਾਮਲੇ ਦੀ ਅਦਾਲਤੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ, ਜਿਸ ਵਿੱਚ 6 ਲੋਕਾਂ ਨੂੰ ਨਕਲ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

WB Police Constable 2021: West Bengal Police to release admit card for  Constable Prelims exam TODAY – Direct link

ਮੀਤ ਹੇਅਰ ਨੇ ਕਿਹਾ ਕਿ ਧੋਖਾਧੜੀ ਕਰਨ ਵਾਲਿਆਂ ਵੱਲੋਂ ਪ੍ਰੀਖਿਆ ਪ੍ਰਕਿਰਿਆ ਨੂੰ ਰੋਕਣ ਦੀ ਕਥਿਤ ਕੋਸ਼ਿਸ਼ਾਂ ਦੇ ਮੱਦੇਨਜ਼ਰ ਸਰਕਾਰ ਨੂੰ ਪ੍ਰੀਖਿਆ ਦੇ ਪ੍ਰਸ਼ਨ ਪੱਤਰਾਂ ਦੇ ਲੀਕ ਹੋਣ ਅਤੇ ਧੋਖਾਧੜੀ ਉੱਤੇ ਤੇਜ਼ੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ ।

ਮੀਤ ਹੇਅਰ ਨੇ ਸਬ-ਇੰਸਪੈਕਟਰ ਦੀਆਂ ਪੋਸਟਾਂ ਲਈ ਲਿਖਤੀ ਪ੍ਰੀਖਿਆ ਦੇ ਦੌਰਾਨ ਧੋਖਾਧੜੀ ਮਾਮਲੇ ਵਿੱਚ ਸ਼ੱਕ ਦੇ ਆਧਾਰ ਉੱਤੇ ਗ੍ਰਿਫਤਾਰ ਕੀਤੇ ਹੁਣ ਤੱਕ ਛੇ ਲੋਕਾਂ ਦੀ ਗ੍ਰਿਫਤਾਰੀ ਉੱਤੇ ਕਿਹਾ ਕਿ ਸੂਬਾ ਸਰਕਾਰ ਨੂੰ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਤਾਂਕਿ ਪੁਖ਼ਤਾ ਸਬੂਤ ਮਿਲ ਸਕਣ, ਕਿਉਂਕਿ ਧੋਖੇਬਾਜ਼ਾਂ ਦੇ ਗਿਰੋਹ ਦੇ ਕੁੱਝ ਅਧਿਕਾਰੀਆਂ ਦੇ ਰਾਜਨੀਤਿਕ ਆਗੂਆਂ ਨਾਲ ਸੰਬੰਧ ਹੋ ਸਕਦੇ ਹਨਉਹਨਾਂ ਮੰਗ ਕੀਤੀ ਕਿ ਸਰਾਕਰ ਨੂੰ ਇਸ ਮਸਲੇ ਵਿੱਚ ਹਾਈਕੋਰਟ ਦੇ ਮੌਜੂਦ ਜਸਟਿਸ ਦੀ ਅਗਵਾਈ ਵਿੱਚ ਸਮਾਂਬੱਧ ਜਾਂਚ ਕਰਾਉਣੀ ਚਾਹੀਦੀ ਹੈ।

ਮੁੱਖ ਮੰਤਰੀ ਨੂੰ ਯੋਗਤਾ ਦੇ ਆਧਾਰ ਤੇ ਨੌਜਵਾਨਾਂ ਦੀ ਭਰਤੀ ਕਰਨੀ ਚਾਹੀਦੀ ਹੈ। ਕਈ ਧੋਖੇਬਾਜ਼ ਅਤੇ ਦਲਾਲ ਬਿਨਾਂ ਕਿਸੇ ਡਰ ਦੇ ਲੱਗੇ ਹੋਏ ਹਨ, ਜਿਹੜੇ ਭੋਲੇ ਭਾਲੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਹਨ।  

Click to comment

Leave a Reply

Your email address will not be published.

Most Popular

To Top