News

‘ਆਪ’ ਦੇ ਵਾਰੇ-ਨਿਆਰੇ, ਕਾਂਗਰਸ ਤੇ ਅਕਾਲੀਆਂ ਤੋਂ ਦੁਖੀ ਪਿੰਡ ਦੇ ਸੈਂਕੜੇ ਲੋਕਾਂ ਨੇ ਫੜ੍ਹਿਆ ‘ਝਾੜੂ’

ਕਾਂਗਰਸ, ਅਕਾਲੀ-ਭਾਜਪਾ ਗਠਜੋੜ ਨੇ ਨਾ ਸਿਰਫ ਅਪਣੇ ਹਲਕੇ ਨੂੰ, ਸਗੋਂ ਪੂਰੇ ਪੰਜਾਬ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ ਜਿਸ ਕਾਰਨ ਇਹਨਾਂ ਪਾਰਟੀਆਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹਿਆ ਹੈ। ਪਿੰਡ ਭਾਂਖਰਪੁਰ ਸਦਕਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਮੀਟਿੰਗ ਦੌਰਾਨ ਦਰਜਨਾਂ ਪਰਿਵਾਰਾਂ ਦੇ ਸੈਂਕੜੇ ਲੋਕ ਅਕਾਲੀ ਦਲ ਤੇ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਲ ਹੋ ਗਏ।

ਉਹਨਾਂ ਕਿਹਾ ਕਿ ਅਮਨ-ਕਾਨੂੰਨ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ ਜਿਸ ਕਰ ਕੇ ਅਕਾਲੀ ਦਲ ਅਤੇ ਕਾਂਗਰਸ ਦੀਆਂ ਦੋਗਲੀਆਂ ਨੀਤੀਆਂ ਨੇ ਪਿੰਡ ਦੇ ਭਾਈਚਾਰੇ ਨੂੰ ਤੋੜਨ ਦਾ ਕੰਮ ਕੀਤਾ ਹੈ। ਜ਼ੀਰਕਪੁਰ-ਡੇਰਾਬਸੀ ਹਾਈਵੇਅ ਤੇ ਸਥਿਤ ਪਿੰਡ ਭਾਂਖਰਪੁਰ ਬੁਨਿਆਦੀ ਸਹੂਲਤਾਂ ਤੋਂ ਤਾਂ ਵਾਂਝਾ ਹੈ ਹੀ ਪਰ ਇਸ ਦੇ ਨੇੜੇ ਵਹਿੰਦੇ ਘੱਗਰ ਤੇ ਰੇਤ ਮਾਫ਼ੀਆ ਦਾ ਕਬਜ਼ਾ ਹੋਣ ਤੇ ਲਗਾਤਾਰ ਮਾਫ਼ੀਆ ਤੋਂ ਲੋਕ ਦੁਖੀ ਹਨ।

ਜੇ ਪਿੰਡ ਦਾ ਵਿਅਕਤੀ ਮਿੱਟੀ ਦੀ ਇੱਕ ਬੱਠਲ ਵੀ ਚੁੱਕ ਲਵੇ ਤਾਂ ਪ੍ਰਸ਼ਾਸ਼ਨ ਉਸ ਤੇ ਪਰਚਾ ਦਰਜ ਕਰ ਦਿੰਦਾ ਹੈ। ਜਦੋਂ ਕਿ ਮਾਈਨਿੰਗ ਮਾਫ਼ੀਆ ਨੂੰ ਮਿਲ ਰਹੀ ਹੱਲਾਸ਼ੇਰੀ ਤੋਂ ਰਾਤ ਨੂੰ ਘਰਾਂ ਵਿੱਚ ਸੁੱਤੇ ਕਿਸਾਨਾਂ ਦੇ ਖੇਤਾਂ ਨੂੰ ਮਸ਼ੀਨਾਂ ਰਾਹੀਂ ਭੂ-ਮਾਫ਼ੀਆ ਪੁੱਟ ਲੈਂਦਾ ਹੈ ਪੁੱਟੀ ਜ਼ਮੀਨ ਕਾਰਨ ਉਲਟਾ ਕਿਸਾਨਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ।

ਕਾਂਗਰਸ ਦੇ ਅੰਨ੍ਹੇ ਰਾਜ ’ਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨਾਲ ਲਗਾਤਾਰ ਜੁੜ ਰਹੇ ਹਨ। ਇਸ ਸਮਾਗਮ ’ਚ ਦੇਸ਼ ਰਾਜ ਸੌਹਲ, ਸੰਦੀਪ ਸੌਹਲ, ਗੌਤਮ ਧੀਮਾਨ, ਰੋਹਿਤ, ਰਿਸ਼ੀਪਾਲ ਸਿੰਘ, ਪ੍ਰਕਾਸ਼, ਬਬਨੀਤ ਸਿੰਘ, ਮਨਿੰਦਰ ਸਿੰਘ, ਸੁਖਵਿੰਦਰ ਸਿੰਘ, ਸਤਵਿੰਦਰ ਸਿੰਘ, ਕਰਮਜੀਤ ਸਿੰਘ, ਜਸਵੀਰ ਕੌਰ, ਬਾਲਾ, ਮਨਜੀਤ ਕੌਰ, ਸੁਭਾਸ਼ ਵਾਲੀਆ, ਕਿਰਨਾ, ਸੁਨੀਤਾ, ਪੂਨਮ, ਰਜਨੀ ਅਤੇ ਸੈਂਕੜੇ ਲੋਕਾਂ ਨੂੰ ਆਪ ਪਾਰਟੀ ਦਾ ਪੱਲਾ ਪਾ ਕੇ ਸ਼ਾਮਲ ਕੀਤਾ ਗਿਆ। ਇਸ ਮੌਕੇ ਦਲਿਤ ਆਗੂ ਗੁਲਜਾਰ ਸਿੰਘ, ਕੁਲਦੀਪ ਸਿੰਘ, ਦਵਿੰਦਰ ਸੈਣੀ, ਆਦਿ ਹਾਜ਼ਰ ਸਨ।  

Click to comment

Leave a Reply

Your email address will not be published. Required fields are marked *

Most Popular

To Top