‘ਆਪ’ ਦੀ ਸਰਕਾਰ ਹੋਈ ਫੇਲ੍ਹ? ਪੰਜਾਬ ਚ ਸ਼ਰੇਆਮ ਵਿਕ ਰਿਹਾ ਚਿੱਟਾ, ਵੀਡੀਓ ਵਾਇਰਲ

ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਬਹੁਤ ਤੇਜੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਕੁਝ ਨੌਜਵਾਨਾਂ ਨੂੰ ਕੋਈ ਨਸ਼ੀਲੀ ਚੀਜ ਵੇਚ ਰਿਹਾ ਹੈ। ਦਰਅਸਲ ਇਹ ਵੀਡਿਓ ਲੁਧਿਆਣਾ ਦੀ ਦੱਸੀ ਜਾ ਰਹੀ ਹੈ। ਜਦੋਂ ਇਸ ਵੀਡਿਓ ਬਾਰੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨਾਲ ਗੱਲ ਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ, ਇਹ ਵੀਡਿਓ ਪੁਰਾਣੀ ਲੱਗਦੀ ਹੈ।

ਪੁਲਿਸ ਵੱਲੋਂ ਮੌਜੂਦਾ ਸਮੇਂ ਦੌਰਾਨ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੁਲਿਸ ਵੱਲੋਂ 20 ਕਿਲੋ ਅਫੀਮ ਤੋਂ ਇਲਾਵਾ ਢਾਈ ਕਿਲੋ ਤੋਂ ਉੱਪਰ ਹੈਰੋਇਨ ਬਰਮਦ ਕੀਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ, ਜਿਸ ਥਾਂ ਦੀ ਇਹ ਵੀਡਿਓ ਦੱਸੀ ਜਾ ਰਹੀ ਹੈ, ਓਸੇ ਥਾਂ ’ਤੇ ਪੁਲਿਸ ਵੱਲੋਂ ਰੇਡ ਵੀ ਕੀਤੀ ਜਾ ਚੁੱਕੀ ਹੈ।
ਪੁਲਿਸ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਵੱਲੋਂ ਫੜੇ ਗਏ ਨਸ਼ਾ ਤਸਕਰ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਫੇਰ ਆਪਣੀਆ ਗੈਰ ਕਾਨੂੰਨੀ ਗਤੀਵਿਧੀਆਂ ਸ਼ੁਰੂ ਕਰ ਦਿੰਦੇ ਨੇ, ਜਿਹਨਾਂ ’ਤੇ ਪੁਲਿਸ ਵੱਲੋਂ ਲਗਾਤਾਰ ਨਜ਼ਰ ਵੀ ਰੱਖੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਸ਼ਰੇਆਮ ਨਸ਼ਾ ਵੇਚਣ ਦੀਆਂ ਵੀਡਿਓ ਸਾਹਮਣੇ ਆ ਚੁੱਕਿਆ ਹਨ ਜਿਸ ਤੋਂ ਬਾਅਦ ਪੁਲਿਸ ਵੱਲੋਂ ਸਖ਼ਤ ਕਦਮ ਚੁੱਕਣ ਦੀ ਗੱਲ ਹਮੇਸ਼ਾ ਕਹਿ ਜਾਂਦੀ ਹੈ ਪਰ ਫੇਰ ਵੀ ਨਸ਼ੇ ਦੇ ਸੌਦਾਗਰ ਅਪਣਾ ਧੰਦਾ ਬੇਖੌਫ ਹੋ ਕੇ ਲਗਾਤਾਰ ਕਰ ਰਹੇ ਨੇ, ਹੁਣ ਪੰਜਾਬ ਵਿੱਚ ਚੱਲ ਰਿਹਾ ਇਹ ਗਲਤ ਧੰਦਾ ਅਖੀਰ ਕਦੋਂ ਬੰਦ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ।
