News

‘ਆਪ’ ਦੀ ਸਰਕਾਰ ਬਣਨ ਤੋਂ ਰੋਕਣ ਲਈ ਸਾਰੀਆਂ ਵਿਰੋਧੀ ਧਿਰਾਂ ਇੱਕਜੁੱਟ ਹੋਈਆਂ: ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਲਜ਼ਮ ਲਾਇਆ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਸਾਰੀਆਂ ਵਿਰੋਧੀ ਧਿਰਾਂ ਇੱਕਜੁੱਟ ਹੋ ਗਈਆਂ ਹਨ। ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕਾਂਗਰਸੀ ਲੀਡਰ ਰਾਹੁਲ ਗਾਂਧੀ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ, ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਇਕੱਠੇ ਹੋ ਕੇ ਆਪ ਦੀ ਸਰਕਾਰ ਦਾ ਰਾਹ ਰੋਕਣ ਲਈ ਡਟ ਗਏ ਹਨ।

ਵਿਰੋਧੀਆਂ ਵੱਲੋਂ ਉਹਨਾਂ ਤੇ ਦੇਸ਼ ਵਿਰੋਧੀ ਹੋਣ ਦੇ ਲਾਏ ਜਾ ਰਹੇ ਇਲਜ਼ਾਮਾਂ ਨੂੰ ਡੂੰਘੀ ਸਾਜ਼ਿਸ਼ ਕਰਾਰ ਦਿੰਦਿਆਂ ਅਹਿਮ ਖੁਲਾਸਾ ਕੀਤਾ ਕਿ ਕੱਲ੍ਹ ਸ਼ਾਮ ਨੂੰ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੇਰੇ ਖਿਲਾਫ਼ ਚਿੱਠੀ ਲਿਖਵਾਈ ਹੈ। ਕੇਜਰੀਵਾਲ ਨੇ ਕਿਹਾ ਕਿ ਆਉਂਦੇ ਇੱਕ-ਦੋ ਦਿਨਾਂ ਵਿੱਚ ਆਈਐਨਏ ਮੇਰੇ ਤੇ ਕੇਸ ਰਜਿਸਟਰਡ ਕਰ ਸਕਦੀ ਹੈ।

ਉਹਨਾਂ ਇਸ ਸੰਭਾਵੀ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਬੇਬੁਨਿਆਦ ਦੋਸ਼ਾਂ ਤਹਿਤ ਉਲਝਾਉਣ ਲਈ ਕੇਂਦਰ ਵੱਲੋਂ ਪਹਿਲਾਂ ਵੀ ਅਨੇਕਾਂ ਸਾਜ਼ਿਸ਼ਾਂ ਹੋਈਆਂ ਹਨ ਪਰ ਉਹ ਹਰ ਵਾਰ ਪਾਕਿ ਦਾਮਨ ਹੋ ਕੇ ਇਹਨਾਂ ਵਿਚੋਂ ਨਿਕਲਦੇ ਰਹੇ ਹਨ। ਕੇਜਰੀਵਾਲ ਨੇ ਪੀਐਮ ਮੋਦੀ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਜੇ ਮੈਂ ਅੱਤਵਾਦੀ ਹਾਂ ਤਾਂ ਉਹਨਾਂ ਨੇ ਮੈਨੂੰ 10 ਸਾਲਾਂ ਵਿੱਚ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ।

ਕੇਜਰੀਵਾਲ ਨੇ ਕਿਹਾ ਕਿ, “ਉਹ ਪਿਛਲੇ ਕੁਝ ਦਿਨਾਂ ਤੋਂ ਕਹਿ ਰਹੇ ਹਨ ਕਿ ਕੇਜਰੀਵਾਲ ਪਿਛਲੇ 10 ਸਾਲਾਂ ਤੋਂ ਦੇਸ਼ ਨੂੰ ਵੰਡਣ ਦੀ ਯੋਜਨਾ ਬਣਾ ਰਹੇ ਹਨ ਅਤੇ ਕੇਜਰੀਵਾਲ ਦੇਸ਼ ਨੂੰ ਦੋ ਟੁਕੜਿਆਂ ਵਿੱਚ ਵੰਡ ਕੇ ਇੱਕ ਰਾਜ ਕਰਨਾ ਚਾਹੁੰਦੇ ਹਨ। ਕੇਜਰੀਵਾਲ ਨੇ ਅੱਗੇ ਕਿਹਾ, ”ਪਹਿਲਾਂ ਰਾਹੁਲ ਗਾਂਧੀ ਨੇ ਅੱਤਵਾਦੀ ਕਿਹਾ, ਪਰ ਲੋਕਾਂ ਨੇ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਕਿਉਂਕਿ ਲੋਕ ਉਨ੍ਹਾਂ ਨੂੰ ਗੰਭੀਰ ਨਹੀਂ ਸਮਝਦੇ। ਇਸ ਤੋਂ ਬਾਅਦ ਮੋਦੀ ਪ੍ਰਿਅੰਕਾ ਗਾਂਧੀ ਜੀ ਅਤੇ ਸੁਖਬੀਰ ਸਿੰਘ ਬਾਦਲ ਨੇ ਵੀ ਇਹੀ ਭਾਸ਼ਾ ਵਰਤੀ।

ਸਾਰੇ ਲੋਕ ਇੱਕੋ ਭਾਸ਼ਾ ਬੋਲ ਰਹੇ ਹਨ। ਮੋਦੀ ਜੀ ਹੁਣ ਰਾਹੁਲ ਗਾਂਧੀ ਬਣ ਗਏ ਹਨ। ਰਾਹੁਲ ਗਾਂਧੀ ਜੀ ਦੀ ਸੂਬੇ ਵਿੱਚ ਪੰਜ ਸਾਲ ਸਰਕਾਰ ਰਹੀ, ਪਰ ਉਨ੍ਹਾਂ ਕੋਲ ਗਿਣਨ ਲਈ ਕੋਈ ਕੰਮ ਨਹੀਂ ਹੈ।  ਇਹ ਲੋਕ ਕਹਿ ਰਹੇ ਹਨ ਕਿ ਕੇਜਰੀਵਾਲ 10 ਸਾਲਾਂ ਤੋਂ ਸਾਜ਼ਿਸ਼ ਕਰ ਰਿਹਾ ਹੈ। ਮੈਂ ਦਿੱਲੀ ਦਾ ਸੀਐਮ ਤੁਹਾਨੂੰ ਪਤਾ ਸੀ ਕਿ ਮੈਂ 10 ਸਾਲਾਂ ਤੋਂ ਸਾਲਾਂ ਤੋਂ ਸਾਜ਼ਿਸ਼ ਰਚ ਰਿਹਾ ਸੀ।

10 ਸਾਲਾਂ ਵਿੱਚ ਤਿੰਨ ਸਾਲ ਕਾਂਗਰਸ ਦੇ ਹੀ ਰਹੇ। 7 ਸਾਲ ਮੋਦੀ ਜੀ ਦੇ ਹਨ। ਮੋਦੀ ਜੀ ਕੀ ਸੌਂ ਰਹੇ ਸਨ? ਏਜੰਸੀ ਸੌਂ ਰਹੀ ਸੀ? ਮੈਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ? ਰਾਹੁਲ ਗਾਂਧੀ ਦੀ ਵੀ ਤਿੰਨ ਸਾਲ ਸਰਕਾਰ ਰਹੀ। ਉਸ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ? ਮੈਂ ਦੁਨੀਆ ਦਾ ਸਭ ਤੋਂ ਸਵੀਟ ਅੱਤਵਾਦੀ ਹਾਂ ਜੋ ਹਸਪਤਾਲ ਬਣਾਉਂਦਾ ਹੈ। ਲੋਕਾਂ ਨੂੰ ਤੀਰਥ ਯਾਤਰਾ ‘ਤੇ ਭੇਜਦਾ ਹੈ। ਅਜਿਹਾ ਅੱਤਵਾਦੀ ਦੁਨੀਆਂ ਵਿੱਚ ਪੈਦਾ ਨਹੀਂ ਹੋਇਆ ਹੋਵੇਗਾ।

Click to comment

Leave a Reply

Your email address will not be published.

Most Popular

To Top