‘ਆਪ’ ਦੀ ਸਰਕਾਰ ਬਣਨ ’ਤੇ ਹਰ ਵਪਾਰੀ ਦੀ ਸੁਰੱਖਿਆ ‘ਆਪ’ ਦੀ ਜ਼ਿੰਮੇਵਾਰੀ ਹੋਵੇਗੀ: ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਬਠਿੰਡਾ ਵਿੱਚ ਵਪਾਰੀ ਅਤੇ ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਸੁਣਨ ਪਹੁੰਚੇ ਸਨ। ਇਸ ਦੌਰਾਨ ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ, “ਜਦੋਂ ਚੋਣਾਂ ਆਉਂਦੀਆਂ ਹਨ ਤਾਂ ਪਾਰਟੀਆਂ ਨੂੰ ਜਨਤਾ ਦੀ ਯਾਦ ਆਉਂਦੀ ਹੈ, ਫਿਰ ਮੈਨੀਫੈਸਟੋ ਬਣਾਇਆ ਜਾਂਦਾ ਹੈ। ਪਰ ਆਮ ਆਦਮੀ ਪਾਰਟੀ ਰੂਮ ਵਿੱਚ ਬੈਠ ਕੇ ਮੈਨੀਫੈਸਟੋ ਨਹੀਂ ਬਣਾਉਂਦੀ ਸਗੋਂ ਲੋਕਾਂ ਦੀ ਮੁਸ਼ਕਿਲਾਂ ਸੁਣਨ ਤੋਂ ਬਾਅਦ ਹੀ ਮੈਨੀਫੈਸਟੋ ਬਣਾਉਂਦੀ ਹੈ।

ਪੰਜਾਬ ਦਾ ਵਿਕਾਸ ਕਿਵੇਂ ਹੋਵੇਗਾ ਇਸ ਬਾਰੇ ਤਾਂ ਪੰਜਾਬ ਦੀ ਜਨਤਾ ਹੀ ਦੱਸ ਸਕੇਗੀ। ਕੇਜਰੀਵਾਲ ਕਿਹਾ ਕਿ, “ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਅਪਰਾਧ ਮੁਕਤ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਸਥਾਪਿਤ ਕਰੇਗੀ, ਅਮਨ-ਸ਼ਾਂਤੀ ਬਹਾਲ ਕਰੇਗੀ, ਤਾਂ ਜੋ ਲੋਕ ਸ਼ਾਂਤੀ ਨਾਲ ਆਪਣਾ ਕਾਰੋਬਾਰ ਕਰ ਸਕਣ।” ਜਦੋਂ ਕੋਰੋਨਾ ਬਿਮਾਰੀ ਦੌਰਾਨ ਪੰਜਾਬ ਦੀ ਸਰਕਾਰ ਨੇ ਲੋਕਾਂ ਦੀ ਸੁਰੱਖਿਆ, ਦਵਾਈਆਂ ਅਤੇ ਇਲਾਜ ਵੱਲ ਧਿਆਨ ਨਹੀ ਦਿੱਤਾ ਸਗੋਂ ਕੁਰਸੀ ਪਿੱਛੇ ਲੜਾਈ ਕੀਤੀ ਹੈ।

ਉਹਨਾਂ ਨੇ ਛੋਟੇ ਵਪਾਰੀਆਂ ਦੇ ਮੁੱਦੇ ਤੇ ਗੱਲਬਾਤ ਕਰਦਿਆਂ ਕਿਹਾ ਕਿ, “ਛੋਟਾ ਵਪਾਰੀ ਦੇਸ਼ ਦੀ ਰੀੜ ਦੀ ਹੱਡੀ ਹੈ ਤੇ ਸਭ ਤੋਂ ਜ਼ਿਆਦਾ ਮਾਰ ਵੀ ਉਸ ਨੂੰ ਹੀ ਪੈਂਦੀ ਹੈ।” ਕੇਜਰੀਵਾਲ ਨੇ ਕਿਹਾ ਕਿ, “ਦਿੱਲੀ ਵਿੱਚ ਇੰਸਪੈਕਟਰ ਰਾਜ ਖਤਮ ਕੀਤਾ ਗਿਆ ਹੈ। ਦੁਕਾਨਦਾਰਾਂ ਨੂੰ ਕਿਹਾ ਗਿਆ ਕਿ, ਜਦੋਂ ਵੀ ਕੋਈ ਇੰਸਪੈਕਟਰ ਦਿਵਾਲੀ ਮੌਕੇ ਉਹਨਾਂ ਦੀ ਦੁਕਾਨ ਤੇ ਹੈ ਤਾਂ ਉਸ ਦੀ ਫੋਟੋ ਖਿੱਚ ਕੇ ਵਸਟਐਪ ਕੀਤੀ ਜਾਵੇ, ਤਾਂ ਇਹਨਾਂ ਹੁਕਮਾਂ ਦੇ ਡਰ ਤੋਂ ਕੋਈ ਵੀ ਇੰਸਪੈਕਟਰ ਦੁਕਾਨ ਤੇ ਨਹੀਂ ਗਿਆ।
ਇਸ ਦੇ ਨਾਲ ਹੀ ਉਹਨਾਂ ਐਲਾਨ ਕੀਤਾ ਕਿ, “ਆਪ ਸਰਕਾਰ ਬਣਨ ਤੇ 1 ਅਪ੍ਰੈਲ ਤੋਂ ਬਾਅਦ ਹਰ ਵਪਾਰੀ ਦੀ ਸੁਰੱਖਿਆ ਉਹਨਾਂ ਦੀ ਜ਼ਿੰਮੇਵਾਰੀ ਹੋਵੇਗੀ, ਅਜਿਹੀ ਵਿਵਸਥਾ ਕਰਾਂਗੇ ਕਿ ਕਿਸੇ ਵਪਾਰੀ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। 49 ਦਿਨ ਦੀ ਸਰਕਾਰ ਬਣਨ ਤੇ ਰਿਸ਼ਵਤਖੋਰੀ ਬੰਦ ਹੋ ਗਈ ਸੀ। ਇਸ ਦੌਰਾਨ 32 ਅਫ਼ਸਰਾਂ ਨੂੰ ਜੇਲ੍ਹ ਵਿੱਚ ਸੁੱਟਿਆ ਗਿਆ। ਪੰਜਾਬ ਵਿੱਚ ਵੀ ਇਹ ਨਿਯਮ ਲਾਗੂ ਕੀਤੇ ਜਾਣਗੇ।
ਇਸ ਦੇ ਨਾਲ ਹੀ ਕਾਨੂੰਨ ਵਿਵਸਥਾ ਠੀਕ ਕੀਤੀ ਜਾਵੇਗੀ। ਪੰਜਾਬ ਨੂੰ ਵੀ ਦਿੱਲੀ ਵਾਂਗ ਇਮਾਨਦਾਰ ਸਰਕਾਰ ਮਿਲੇਗੀ। ਪਹਿਲੀ ਵਾਰ ਪਾਰਟੀ ਬਣੀ ਹੈ ਜੋ ਕਿ ਕਹਿ ਰਹੀ ਹੈ ਕਿ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਈ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਵਿੱਚ ਪਾਵਰ ਕੱਟ ਬੰਦ ਕਰ ਦਿੱਤਾ ਜਾਵੇਗਾ ਅਤੇ 24 ਘੰਟੇ ਬਿਜਲੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਾਰੇ ਵੈਟ ਦੇ ਰਿਫੰਡ ਵੀ ਦਿੱਤੇ ਜਾਣਗੇ। ਪੰਜਾਬ ਦੀ ਤਰੱਕੀ ਮਿਲ ਕੇ ਕੀਤੀ ਜਾਵੇਗੀ।
ਉਹਨਾਂ ਚੰਨੀ ਤੇ ਨਿਸ਼ਾਨਾ ਲਾਇਆ ਕਿ, ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਸੀ ਕਿ ਇੰਸਪੈਕਟਰ ਰਾਜ ਖਤਮ ਕਰਾਂਗਾ ਪਰ ਕਿਉਂ ਨਹੀਂ ਕੀਤਾ, ਕਿਉਂ ਕਿ ਨੀਅਤ ਨਹੀਂ ਹੈ। ਆਮ ਆਦਮੀ ਪਾਰਟੀ ਦੀ ਨਕਲ ਕਰਨਾ ਆਸਾਨ ਹੈ ਪਰ ਅਮਲ ਕਰਨਾ ਮੁਸ਼ਕਿਲ ਹੈ। ਪੰਜਾਬ ਵਿੱਚ ਵੀ ਕਿਸਾਨੀ, ਵਪਾਰੀ ਖੇਤਰ ਵਿੱਚ ਕ੍ਰਾਂਤੀ ਲਿਆਂਦੀ ਜਾਵੇਗੀ।
