News

‘ਆਪ’ ਦੀ ਸਰਕਾਰ ਬਣਦੇ ਹੀ ’ਸਮੇਂ ਦੇ ਪਾਬੰਦ ਹੋਣ ਦੇ ਹੁਕਮ ਜਾਰੀ, ਪੜ੍ਹਾਇਆ ਨਿਯਮਾਂ ਦਾ ਪਾਠ

‘ਆਪ’ ਦੀ ਸਰਕਾਰ ਬਣਦੇ ਹੀ ਸਾਰੇ ਵਿਭਾਗਾਂ ਦੇ ’ਚ ਅਧਿਕਾਰੀਆਂ ਵਲੋਂ ਸੁਧਾਰ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਦੀ ਪਹਿਲੀ ਉਦਾਹਰਣ ਪਟਿਆਲਾ ਤੋਂ ਸਾਹਮਣੇ ਆਈ ਹੈ, ਜਿੱਥੇ ਸਮੇਂ ਦੀ ਪਾਬੰਦੀ ਨੂੰ ਲੈ ਕੇ ਫੁਰਮਾਨ ਜਾਰੀ ਹੋਏ ਹਨ।

16 ਮਾਰਚ ਨੂੰ ਭਗਵੰਤ ਮਾਨ ਦੇ ਮੁੱਖ ਮੰਤਰੀ ਪੰਜਾਬ ਸਹੁੰ ਚੁੱਕਣ ਤੋਂ ਪਹਿਲਾਂ ਹੀ ਸਮੂਹ ਵਿਭਾਗਾਂ ਦੇ ਹੱਥ ਪੈਰ ਫੁੱਲੇ ਵਿਖਾਈ ਦੇ ਰਹੇ ਹਨ, ਆਮ ਆਦਮੀ ਪਾਰਟੀ ਵਲੋਂ ਸੂਬੇ ਅੰਦਰ ਸਿਹਤ ਸੇਵਾਵਾਂ ਨੂੰ ਸੁਚਾਰੂ ਰੂਪ ‘ਚ ਲਾਗੂ ਕਰਨ ਦੇ ਮੁੱਦੇ ਨੂੰ ਭਾਂਪਦਿਆਂ ਅੱਜ ਡਾ. ਜੀ.ਬੀ ਸਿੰਘ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਨੇ ਸਮੂਹ ਸਿਵਲ ਸਰਜਨ ਦੇ ਧਿਆਨ ‘ਚ ਪੱਤਰ ਜਾਰੀ ਕਰਦਿਆਂ ਨਿਰਦੇਸ਼ ਦਿੱਤੇ ਹਨ ਕਿ ਸਾਰੇ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਹੋਵੇ, ਕਿਉਂਕਿ ਕਿਸੇ ਸਮੇਂ ਵੀ ਅਚਾਨਕ ਚੈਕਿੰਗ ਕੀਤੀ ਜਾ ਸਕਦੀ ਹੈ।

ਇਸ ਦੇ ਨਾਲ ਹੀ ਕਮਰਿਆਂ, ਵਾਰਡਾਂ, ਮੈਡੀਕਲ ਸੁਵਿਧਾਵਾਂ ਨਾਲ ਜੁੜੇ ਸਾਰੇ ਉਪਕਰਨਾਂ, ਬਰਾਂਚਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।

Click to comment

Leave a Reply

Your email address will not be published.

Most Popular

To Top