‘ਆਪ’ ਚੋਣਾਂ ਵਿੱਚ ਬਣੇ ਰਹਿਣ ਲਈ ਵੱਡੀਆਂ-ਵੱਡੀਆਂ ਗੱਲਾਂ ਕਰਦੀ ਹੈ: ਹਰੀਸ਼ ਰਾਵਤ

ਕਾਂਗਰਸ ਦੇ ਪੰਜਾਬ ਮਸਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਉਤਰਾਖੰਡ ਵਿੱਚ 6 ਮਹੀਨੇ ਵਿੱਚ ਇੱਕ ਲੱਖ ਲੋਕਾਂ ਨੂੰ ਨੌਕਰੀ ਦੇਣ ਦੇ ਐਲਾਨ ਕਰਨ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨੇ ਲਾਏ। ਦਿੱਲੀ ਵਿੱਚ ਕੇਜਰੀਵਾਲ ਨੇ ਸਾਢੇ ਸੱਤ ਸਾਲਾਂ ਦੌਰਾਨ ਸਿਰਫ 6 ਹਜ਼ਾਰ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹਨ।

ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਨੇ ਟਵੀਟ ਕੀਤਾ, “ਵੱਡਾ ਦਾਅਵਾ ਕੀਤਾ ਕਿ, “1 ਸਾਲ ਵਿੱਚ 1 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਸਾਢੇ ਸੱਤ ਸਾਲ ਇਹਨਾਂ ਨੂੰ ਦਿੱਲੀ ਵਿੱਚ ਸਰਕਾਰ ਚਲਾਉਂਦੇ ਹੋ ਗਏ ਹਨ। ਸਾਢੇ ਸੱਤ ਸਾਲ ਵਿੱਚ ਸਿਰਫ 6 ਹਜ਼ਾਰ ਤੋਂ ਕੁੱਝ ਜ਼ਿਆਦਾ ਅਹੁਦਿਆਂ ਤੇ ਸਰਕਾਰੀ ਨੌਕਰੀਆਂ ਕੱਢੀਆਂ ਅਤੇ ਭਰਤੀਆਂ ਕੀਤੀਆਂ ਹਨ ਜੋ ਕਿ ਦਿੱਲੀ ਦਾ ਬਜਟ ਉਤਰਾਖੰਡ ਤੋਂ ਤਿੰਨ ਗੁਣਾ ਜ਼ਿਆਦਾ ਹੈ।”
ਉਹਨਾਂ ਦਿੱਲੀ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਕਿ, “ਉਤਰਾਖੰਡ ਦਾ ਬਜਟ ਛੋਟਾ, ਵਾਅਦਾ ਵੱਡਾ। ਨਾ ਨੌਂ ਮਨ ਤੇਲ ਹੋਵੇਗਾ, ਨਾ ਰਾਧਾ ਨੱਚੇਗੀ। ਸਿਰਫ ਚੋਣਾਂ ਵਿੱਚ ਬਣੇ ਰਹਿਣ ਲਈ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।”
ਪਿਛਲੇ ਦਿਨੀਂ ਕੇਜਰੀਵਾਲ ਨੇ ਕਿਹਾ ਸੀ ਕਿ ਉਤਰਾਖੰਡ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ 6 ਮਹੀਨੇ ਵਿੱਚ 1 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ 80 ਫ਼ੀਸਦੀ ਨੌਕਰੀਆਂ ਉਤਰਾਖੰਡ ਦੇ ਨੌਜਵਾਨਾਂ ਲਈ ਰਾਖਵੀਆਂ ਹੋਣਗੀਆਂ।”
