News

‘ਆਪ’ ਉਮੀਦਵਾਰਾਂ ਨੇ ਮੁੱਖ ਮੰਤਰੀ ਚੰਨੀ ਸਮੇਤ ਇਹਨਾਂ ਦਿੱਗਜ਼ ਲੀਡਰਾਂ ਨੂੰ ਦਿੱਤੀ ਕਰਾਰੀ ਹਾਰ

ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਅਤੇ ਭਦੌੜ ਦੀਆਂ ਦੋਵੇਂ ਸੀਟਾਂ ਤੋਂ ਚੋਣ ਹਾਰ ਗਏ ਹਨ। ਚੰਨੀ ਵਿਧਾਨ ਸਭਾ ਚੋਣਾਂ ‘ਚ ‘ਆਪ’ ਉਮੀਦਵਾਰਾਂ ਤੋਂ ਆਪਣੀਆਂ ਦੋਵੇਂ ਸੀਟਾਂ ਹਾਰ ਗਏ ਹਨ। ਭਦੌੜ ਸੀਟ ਤੋਂ ਚੰਨੀ ਲਾਭ ਸਿੰਘ ਉਗੋਕੇ ਤੋਂ 37,000 ਵੋਟਾਂ ਦੇ ਫਰਕ ਨਾਲ ਹਾਰ ਗਏ ਹਨ।

Punjab Chief Minister Charanjit Singh Channi currently leading in Chamkaur  Sahib, trailing in Bhadaur | Business Insider India

ਚਮਕੌਰ ਸਾਹਿਬ ਤੋਂ ਚੰਨੀ ‘ਆਪ’ ਉਮੀਦਵਾਰ ਚਰਨਜੀਤ ਸਿੰਘ ਤੋਂ 6000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰ ਗਏ ਹਨ। ਭਦੌੜ ਤੋਂ ਆਮ ਆਦਮੀ ਪਾਰਟੀ ਦੇ ਲਾਭ ਸਿੰਘ ਉਗੋਕੇ ਨੂੰ 57,000 ਤੋਂ ਵੱਧ ਵੋਟਾਂ ਮਿਲੀਆਂ, ਜਦਕਿ ਸ੍ਰੀ ਚੰਨੀ ਨੂੰ 23,000 ਤੋਂ ਵੱਧ ਵੋਟਾਂ ਮਿਲੀਆਂ। ਦੂਜੀ ਸੀਟ ‘ਤੇ ਚੰਨੀ ਨੂੰ ਕਰੀਬ 50,000 ਵੋਟਾਂ ਮਿਲੀਆਂ, ਜਦੋਂ ਕਿ ਆਮ ਆਦਮੀ ਪਾਰਟੀ ਦੇ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਚਰਨਜੀਤ ਸਿੰਘ ਨੂੰ 54,000 ਤੋਂ ਵੱਧ ਵੋਟਾਂ ਮਿਲੀਆਂ।

Sukhbir Badal: Finally out of his father's shadow, but long way to go yet -  The Economic Times

ਉੱਧਰ ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਅਕਾਲੀ ਉਮੀਦਵਾਰ ਸੁਖਬੀਰ ਸਿੰਘ ਬਾਦਲ ਵੱਡੇ ਫ਼ਰਕ ਨਾਲ ਹਾਰ ਗਏ ਹਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਜਗਦੀਪ ਕੰਬੋਜ ਨੇ 29024 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ ਹੈ। ਜਗਦੀਪ ਕੰਬੋਜ ਨੂੰ ਇਸ ਸੀਟ ‘ਤੇ 85534 ਵੋਟਾਂ ਹਾਸਲ ਹੋਈਆਂ ਹਨ, ਜਦੋਂ ਕਿ ਸੁਖਬੀਰ ਸਿੰਘ ਬਾਦਲ 56510 ਵੋਟਾਂ ਹਾਸਲ ਕਰਕੇ ਦੂਜੇ ਨੰਬਰ ‘ਤੇ ਰਹੇ ਹਨ।

Voice of people is voice of God': Navjot Sidhu congratulates AAP on Punjab  win

ਕਾਂਗਰਸ ਪਾਰਟੀ ਦੇ ਮੋਹਨ ਸਿੰਘ 8175 ਵੋਟਾਂ ਨਾਲ ਤੀਜੇ ਨੰਬਰ ‘ਤੇ ਰਹੇ ਹਨ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪੂਰਨ ਚੰਦ 5109 ਵੋਟਾਂ ਨਾਲ ਚੌਥੇ ਨੰਬਰ ‘ਤੇ ਰਹੇ ਹਨ। ਉਥੇ ਲੰਬੀ ਹਲਕੇ ਤੋਂ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਹੁਣ ਤੱਕ 11 ਵਾਰ ਵਿਧਾਨ ਸਭਾ ਚੋਣਾਂ ਜਿੱਤ ਕੇ 5 ਵਾਰ ਸੂਬੇ ਦੇ ਮੁੱਖ ਮੰਤਰੀ ਬਨਣ ਵਾਲੇ ਬਜ਼ੁਰਗ ਸਿਆਸਤਦਾਨ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਅਜੇਤੂ ਰੱਥ ਰੋਕ ਲਿਆ। ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਨੇ 62383 ਵੋਟਾਂ ਹਾਸਲ ਕਰਕੇ ਵੱਡੇ ਬਾਦਲ ਨੂੰ ਹਰਾ ਦਿੱਤਾ ਹੈ।

Lookout notice against Akali leader Bikram Majithia, not allowed to leave  country | Deccan Herald

ਇਸ ਹਲਕੇ ‘ਚ ਪ੍ਰਕਾਸ਼ ਸਿੰਘ ਬਾਦਲ ਨੂੰ 51284 ਵੋਟਾਂ ਹਾਸਲ ਹੋਈਆਂ ਹਨ, ਜਦੋਂ ਕਿ ਕਾਂਗਰਸ ਦੇ ਉਮੀਦਵਾਰ ਜਗਪਾਲ ਸਿੰਘ ਅਬੁਲ ਖੁਰਾਣਾ ਨੂੰ ਸਿਰਫ 9526 ਵੋਟਾਂ ਹੀ ਹਾਸਲ ਹੋਈਆਂ ਹਨ। ਅੰਮ੍ਰਿਤਸਰ ਤੋਂ ਦਿੱਗਜ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਮਜੀਠੀਆ ਵੀ ਬੁਰੀ ਤਰ੍ਹਾਂ ਹਾਰੇ ਹਨ। ਇਸ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨ ਜੋਤ ਕੌਰ ਨੇ ਦੋਵੇਂ ਦਿੱਗਜ ਆਗੂਆਂ ਨੂੰ ਵੱਡੇ ਫਰਕ ਨਾਲ ਹਰਾਇਆ ਹੈ। ਜੀਵਨ ਜੋਤ ਕੌਰ ਨੂੰ 39,679 ਵੋਟਾਂ ਮਿਲੀਆਂ ਜਦਕਿ ਨਵਜੋਤ ਸਿੰਘ ਸਿੱਧੂ ਨੂੰ 32929 ਵੋਟਾਂ ਮਿਲੀਆਂ।

ਬਿਕਰਮ ਮਜੀਠੀਆ ਨੂੰ 25188 ਵੋਟਾਂ ਮਿਲੀਆਂ। ਉਹ ਤੀਜੇ ਸਥਾਨ ‘ਤੇ ਰਹੇ। ਮਜੀਠੀਆ ਨੇ ਆਪਣੀ ਸੁਰੱਖਿਅਤ ਸੀਟ ਮਜੀਠਾ ਛੱਡ ਦਿੱਤੀ ਸੀ। ਇੱਥੋਂ ਉਨ੍ਹਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਨੇ ਚੋਣ ਲੜੀ ਅਤੇ 25,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਪਟਿਆਲਾ ਸ਼ਹਿਰੀ ਸੀਟ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਰ ਗਏ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤ ਪਾਲ ਕੋਹਲੀ ਨੇ ਕੈਪਟਨ ਨੂੰ 19,697 ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ ਹੈ। ਬਠਿੰਡਾ ਸ਼ਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਨੇ ਮਨਪ੍ਰੀਤ ਸਿੰਘ ਬਾਦਲ ਵੱਡੇ ਫਰਕ ਨਾਲ ਹਰਾਇਆ ਹੈ।

Click to comment

Leave a Reply

Your email address will not be published.

Most Popular

To Top