‘ਆਪ’ ਆਗੂ ਦੀ ਦਾਦਾਗਿਰੀ! ਪੁਲਿਸ ਨੂੰ ਕਰੀਬੀ ਦੁਕਾਨਦਾਰ ਦੀ ਨਹੀਂ ਲੈਣ ਦਿੱਤੀ ਤਲਾਸ਼ੀ

 ‘ਆਪ’ ਆਗੂ ਦੀ ਦਾਦਾਗਿਰੀ! ਪੁਲਿਸ ਨੂੰ ਕਰੀਬੀ ਦੁਕਾਨਦਾਰ ਦੀ ਨਹੀਂ ਲੈਣ ਦਿੱਤੀ ਤਲਾਸ਼ੀ

ਜਲੰਧਰ ਵਿੱਚ ਆਮ ਵਿਧਾਇਕ ਰਮਨ ਅਰੋੜਾ ਅਤੇ ਜਲੰਧਰ ਦੇ ਡੀਸੀਪੀ ਦੇ ਮਾਮਲੇ ਤੋਂ ਬਾਅਦ ਹੁਣ ਕਪੂਰਥਲਾ ਵਿੱਚ ‘ਆਪ’ ਦੀ ਹਲਕਾ ਇੰਚਾਰਜ ਮੰਜੂ ਰਾਣਾ ਅਤੇ ਪੁਲਿਸ ਵਿਚਾਲੇ ਝਗੜੇ ਦੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਥਾਣਾ ਡਵੀਜ਼ਨ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਪੁਲਿਸ ਨੇ ਡੀ. ਸਦਰ ਬਜ਼ਾਰ, ਕਪੂਰਥਲਾ ਨੰਬਰ 1 ਦੀ ਟੀਮ ਨੇ ਛਾਪਾ ਮਾਰਿਆ ਹੈ, ਜਿੱਥੇ ਪੁਲਿਸ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਇੱਕ ਮਾਮਲੇ ਵਿੱਚ ਇੱਕ ਚੋਰ ਨੂੰ ਫੜਿਆ ਸੀ।

ਜਿਸ ਨੇ ਇਸ ਦਾ ਖੁਲਾਸਾ ਕੀਤਾ ਸੀ ਉਸ ਨੇ ਕੁਝ ਦਿਨ ਪਹਿਲਾਂ ਉਕਤ ਦੁਕਾਨਦਾਰ ਨੂੰ ਚੋਰੀ ਦਾ ਸੋਨਾ ਵੇਚਿਆ ਸੀ, ਜਿਸ ਕਾਰਨ ਪੁਲਿਸ ਉਕਤ ਦੁਕਾਨ ਦੀ ਤਲਾਸ਼ੀ ਲੈਣ ਆਈ ਪਰ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੰਜੂ ਰਾਣਾ ਉਕਤ ਦੁਕਾਨਦਾਰ ਦੀ ਨਜ਼ਦੀਕੀ ਸੀ, ਜਿਸ ਕਾਰਨ ਮੰਜੂ ਰਾਣਾ ਉਕਤ ਦੁਕਾਨ ਤੇ ਪਹੁੰਚੀ ਅਤੇ ਪੁਲਿਸ ਨੂੰ ਦੁਕਾਨ ਦੀ ਤਲਾਸ਼ੀ ਲੈਣ ਤੋਂ ਰੋਕਿਆ, ਜਿੱਥੇ ਪੁਲਿਸ ਅਤੇ ‘ਆਪ’ ਹਲਕਾ ਇੰਚਾਰਜ ਦਰਮਿਆਨ ਜ਼ਬਰਦਸਤ ਹਾਈ ਵੋਲਟੇਜ਼ ਡਰਾਮਾ ਦੇਖਣ ਨੂੰ ਮਿਲਿਆ ਹੈ।

ਪੁਲਿਸ ਵੱਲੋਂ ਵਾਰ-ਵਾਰ ਮੰਜੂ ਰਾਣਾ ਨੂੰ ਸਮਝਾਉਣ ਤੇ ਮੰਜੂ ਰਾਣਾ ਨੇ ਪੁਲਿਸ ਦੀ ਇੱਕ ਨਾ ਸੁਣੀ ਅਤੇ ਸਖ਼ਤ ਲਹਿਜੇ ਵਿੱਚ ਪੁਲਿਸ ਨੂੰ ਧਮਕੀਆਂ ਦਿੱਤੀਆਂ, ਜਦਕਿ ਪੁਲਿਸ ਦਾ ਦਾਅਵਾ ਹੈ ਕਿ ਉਹਨਾਂ ਕੋਲ ਇਸ ਸਬੰਧੀ ਜਾਂਚ ਲਈ ਲੋੜੀਂਦੇ ਦਸਤਾਵੇਜ਼ ਹਨ ਪਰ ‘ਆਪ’ ਆਗੂ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਅਤੇ ਉਕਤ ਦੁਕਾਨ ਬੰਦ ਕਰ ਕੇ ਦੁਕਾਨਦਾਰ ਨੂੰ ਘਰ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਪੁਲਿਸ ਨੂੰ ਖਾਲੀ ਹੱਥ ਮੁੜਨਾ ਪਿਆ।

 

Leave a Reply

Your email address will not be published.