‘ਆਪ’ ਆਗੂ ’ਤੇ ਫਾਇਰ ਬ੍ਰਿਗੇਡ ਨਾਲ ਨਿੱਜੀ ਟੈਂਕੀ ਭਰਵਾਉਣ ਦੇ ਲੱਗੇ ਇਲਜ਼ਾਮ, ਦੂਜੇ ਆਗੂਆਂ ਨੇ ਕੀਤਾ ਵਿਰੋਧ

 ‘ਆਪ’ ਆਗੂ ’ਤੇ ਫਾਇਰ ਬ੍ਰਿਗੇਡ ਨਾਲ ਨਿੱਜੀ ਟੈਂਕੀ ਭਰਵਾਉਣ ਦੇ ਲੱਗੇ ਇਲਜ਼ਾਮ, ਦੂਜੇ ਆਗੂਆਂ ਨੇ ਕੀਤਾ ਵਿਰੋਧ

ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਕੁੱਝ ਆਗੂਆਂ ਵੱਲੋਂ ਆਪਣੇ ਅਹੁਦੇ ਦਾ ਗ਼ਲਤ ਇਸਤੇਮਾਲ ਕਰਨ ਦੇ ਮਾਮਲੇ ਵੀ ਸਾਹਮਣੇ ਆਉਂਦੇ ਆ ਚੁੱਕੇ ਹਨ। ਹੁਣ ਇੱਕ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਜਿੱਥੇ ਇੱਕ ਆਪ ਆਗੂ ਤੇ ਫਾਇਰ ਬ੍ਰਿਗੇਡ ਦਾ ਇਸਤੇਮਾਲ ਕਰਕੇ ਆਪਣੇ ਨਿੱਜੀ ਹੋਟਲ ਦੀ ਪਾਣੀ ਵਾਲੀ ਟੈਂਕੀ ਭਰਵਾਉਣ ਦੇ ਇਲਜ਼ਾਮ ਲੱਗੇ ਹਨ।

ਇਸ ਬਾਰੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਕਿਹਾ ਕਿ, “ਉਹਨਾਂ ਨੂੰ ਕਿਸੇ ਨੇ ਅੱਗ ਲੱਗਣ ਦੀ ਸੂਚਨਾ ਦਿੱਤੀ ਅਤੇ ਕਿਸੇ ਅਧਿਕਾਰੀ ਵੱਲੋਂ ਓਹਨਾਂ ਨੂੰ ਇੱਕ ਵਿਅਕਤੀ ਦੇ ਹੋਟਲ ਵਿੱਚ ਜਾਣ ਲਈ ਕਿਹਾ ਗਿਆ, ਜਿੱਥੇ ਉਹਨਾਂ ਤੋਂ ਹੋਟਲ ਦੀ ਟੈਂਕੀ ਵਿੱਚ ਪਾਣੀ ਭਰਵਾਇਆ ਗਿਆ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹੋਰ ਆਗੂ ਵੀ ਓਸ ਆਗੂ ਦੇ ਵਿਰੋਧ ਵਿੱਚ ਆ ਗਏ ਹਨ।

ਉਹਨਾਂ ਕਿਹਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਵਰਤੋਂ ਅਪਣੇ ਨਿੱਜੀ ਹਿੱਤਾਂ ਲਈ ਨਹੀਂ ਕਰਨੀ ਚਾਹੀਦੀ, ਬਲਕਿ ਇਹਨਾਂ ਦੀ ਵਰਤੋਂ ਕਿਸੇ ਦੁਰਘਟਨਾ ਤੇ ਕਾਬੂ ਪਾਉਣ ਲਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹੁਣ ਉਹਨਾਂ ਵੱਲੋਂ ਇਹ ਮਾਮਲਾ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਉੱਥੇ ਹੀ ਇਸ ਮਾਮਲੇ ਬਾਰੇ ਨਗਰ ਕੌਂਸਲ ਅਧਿਕਾਰੀ ਨੇ ਕਿਹਾ ਕਿ, “ਫਿਲਹਾਲ ਓਹਨਾਂ ਦੇ ਧਿਆਨ ਵਿੱਚ ਅਜਿਹਾ ਕੋਈ ਮਾਮਲਾ ਨਹੀਂ ਆਇਆ, ਪਰ ਹੁਣ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published.