‘ਆਪ੍ਰੇਸ਼ਨ ਲੋਟਸ’ ‘ਤੇ ਸੀਐਮ ਮਾਨ ਦਾ ਵੱਡਾ ਬਿਆਨ, ‘ਸਾਡੀ ਪਾਰਟੀ ਦਾ ਕੋਈ ਵੀ ਵਿਧਾਇਕ ਨਹੀਂ ਵਿਕੇਗਾ’

 ‘ਆਪ੍ਰੇਸ਼ਨ ਲੋਟਸ’ ‘ਤੇ ਸੀਐਮ ਮਾਨ ਦਾ ਵੱਡਾ ਬਿਆਨ, ‘ਸਾਡੀ ਪਾਰਟੀ ਦਾ ਕੋਈ ਵੀ ਵਿਧਾਇਕ ਨਹੀਂ ਵਿਕੇਗਾ’

‘ਆਪ੍ਰੇਸ਼ਨ ਲੋਟਸ’ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਸਾਡੀ ਪਾਰਟੀ ਦਾ ਕੋਈ ਵੀ ਵਿਧਾਇਕ ਵਿਕਣ ਵਾਲਾ ਨਹੀਂ ਹੈ। ਦਿੱਲੀ ‘ਚ ਫੇਲ ਹੋਣ ਤੋਂ ਬਾਅਦ ਭਾਜਪਾ ਨੇ ਪੰਜਾਬ ‘ਚ ਵਿਧਾਇਕ ਖ਼ਰੀਦਣ ਦੀ ਕੋਸ਼ਿਸ਼ ਕੀਤੀ ਹੈ। ਸਾਡੇ ਵਿਧਾਇਕਾਂ ਨੂੰ ਹਾਈਕਮਾਨ ਨਾਲ ਗੱਲ ਕਰਵਾਉਣ ਦੀ ਗੱਲ ਕਹੀ ਜਾ ਰਹੀ ਹੈ, ਕਰੋੜਾਂ ਰੁਪਏ ਦੀ ਪੇਸ਼ਕਸ਼ ਵੀ ਕੀਤੀ ਗਈ ਹੈ।

‘ਆਪ’ ਦੇ ਵਿਧਾਇਕ ਪੰਜਾਬ ਮਿੱਟੀ ਦੇ ਵਫ਼ਾਦਾਰ ਹਨ, ਪੰਜਾਬ ਦੇ ਵਿਧਾਇਕਾਂ ਨੂੰ ਭਾਜਪਾ ਖ਼ਰੀਦਣ ਦੀ ਕੋਸ਼ਿਸ਼ ਨਾ ਕਰੇ। ਉਨ੍ਹਾਂ ਕਿਹਾ ਕਿ ਵਿਕਦਾ ਓਹੀ ਹੈ ਜੋ ਮੰਡੀ ‘ਚ ਹੁੰਦਾ ਹੈ, ਜੋ ਮੰਡੀ ‘ਚ ਨਹੀਂ ਉਸ ਦੀ ਕੀਮਤ ਕਿਵੇਂ ਲਗਾ ਲੈਣਗੇ। ਉਨ੍ਹਾਂ ਕਿਹਾ ਕਿ ਸਾਨੂੰ ਵਿਧਾਇਕਾਂ ਦੀ ਵਫ਼ਾਦਾਰੀ ‘ਤੇ ਕੋਈ ਸ਼ੱਕ ਨਹੀਂ।

ਉਹਨਾਂ ਟਵੀਟ ਕਰਦਿਆਂ ਕਿਹਾ ਕਿ, ਅਸੀਂ ਪੰਜਾਬੀ ਆਪਣੀ ਮਿੱਟੀ ਦੇ ਵਫ਼ਾਦਾਰ ਹਾਂ…BJP ਦੇ ਮੂੰਹ ਨੂੰ ਖ਼ੂਨ ਲੱਗਿਆ ਹੋਇਆ ਹੈ…ਜੇ ਲੋਕ ਵੋਟਾਂ ਨਹੀਂ ਪਾਉਂਦੇ ਤਾਂ ਦੂਜੀ ਤਰ੍ਹਾਂ ਖਰੀਦ ਲਵੋ…ਪਰ BJP ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਾਂ…ਸਿਕੰਦਰ ਨੂੰ ਵੀ ਪੰਜਾਬੀਆਂ ਨੇ ਰੋਕਿਆ ਸੀ…ਮੈਨੂੰ ਮੇਰੇ MLAs ‘ਤੇ ਪੂਰਾ ਯਕੀਨ ਹੈ…ਉਹ ਆਪਣੀ ਮਿੱਟੀ ਤੇ ਪੰਜਾਬ ਦੇ ਵਫ਼ਾਦਾਰ ਰਹਿਣਗੇ…

 

 

Leave a Reply

Your email address will not be published.