News

ਆਨਾਜ ਘੁਟਾਲੇ ’ਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਖ਼ਿਲਾਫ਼ ਮਾਮਲਾ ਦਰਜ

ਜੰਡਿਆਲਾ ਗੁਰੂ ਵਿਖੇ ਪਨਗ੍ਰੇਨ ਗੁਦਾਮਾਂ ਚੋਂ ਗਾਇਬ ਹੋਏ ਫੂਡ ਸਪਲਾਈ ਵਿਭਾਗ ਦਾ ਕਰੋੜਾਂ ਦੇ ਅਨਾਜ ਦੇ ਮਾਮਲੇ ਵਿੱਚ ਥਾਣਾ ਜੰਡਿਆਲਾ ਗੁਰੂ ਵਿੱਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਜਸਦੇਵ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਜੋ ਜ਼ਿਲ੍ਹੇ ਦੇ ਡੀਐਫਐਸਸੀ ਰਿਸ਼ੀ ਰਾਜ ਦੇ ਬਿਆਨਾਂ ਤੇ ਦਰਜ ਹੋਇਆ ਹੈ।

ਕਰੋੜਾਂ ਦੇ ਆਨਾਜ ਘੁਟਾਲੇ 'ਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਖ਼ਿਲਾਫ਼ ਮਾਮਲਾ ਦਰਜ

ਇਸ ਘਟਨਾ ਦੀ ਜਾਂਚ ਕਰਨ ਲਈ ਡਾਇਰੈਕਟਰ ਖੁਰਾਕ ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲਿਆਂ ਦੇ ਡਾਇਰੈਕਟਰ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਜ਼ਿਲ੍ਹਾ ਫੂਡ ਕੰਟਰੋਲਰ ਨੂੰ ਚਾਰ ਜ਼ਿਲ੍ਹਿਆਂ ਗੁਰਦਾਸਪੁਰ, ਫਿਰੋਜ਼ਪੁਰ, ਕਪੂਰਥਲਾ ਤੇ ਤਰਨਤਾਰਨ ਦੇ ਡੇਢ ਦਰਜਨ ਦੇ ਕਰੀਬ ਅਧਿਕਾਰੀਆਂ ਦੀ ਟੀਮ ਨਾਲ ਭੇਜਿਆ ਸੀ, ਜਿਹਨਾਂ ਨੇ ਜੰਡਿਆਲਾ ਗੁਰੂ ਜਾ ਕੇ ਪਨਗ੍ਰੇਨ ਦੇ ਗੁਦਾਮ ਵਿੱਚ ਜਾ ਕੇ ਬਕਾਇਦਾ ਜਾਂਚ ਸ਼ੁਰੂ ਕਰ ਦਿੱਤੀ ਤੇ ਪਤਾ ਲੱਗਿਆ ਕਿ 87160 ਕੁਇੰਟਲ ਕਣਕ ਗਾਇਬ ਸੀ। ਇਸ ਸਬੰਧ ਵਿੱਚ ਜਾਂਚ ਕਰਨ ਲਈ ਬਕਾਇਦਾ ਡਾਇਰੈਕਟਰ ਨੇ ਪੱਤਰ ਜਾਰੀ ਕਰ ਕੇ ਟੀਮ ਨੂੰ ਜੰਡਿਆਲਾ ਭੇਜਿਆ ਸੀ।

ਕਰੋੜਾਂ ਦੇ ਆਨਾਜ ਘੁਟਾਲੇ 'ਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਖ਼ਿਲਾਫ਼ ਮਾਮਲਾ ਦਰਜ
ਕਰੋੜਾਂ ਦੇ ਆਨਾਜ ਘੁਟਾਲੇ 'ਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਖ਼ਿਲਾਫ਼ ਮਾਮਲਾ ਦਰਜ

ਜੰਡਿਆਲਾ ਗੁਰੂ ਦੇ ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਇੰਸਪੈਕਟਰ ਜਸਦੇਵ ਸਿੰਘ ਖਿਲਾਫ਼ ਜੇਰੇ ਦਫ਼ਾ 420, 409 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉੱਥੇ ਹੀ ਗੁਦਾਮ ਦੇ ਨਿਗਰਾਨ ਇੰਚਾਰਜ ਵਜੋਂ ਵਿਭਾਗ ਦੇ ਇੰਸਪੈਕਟਰ ਜਸਦੇਵ ਸਿੰਘ ਦੇ ਪਿਛਲੇ ਦਿਨੀਂ ਲਾਪਤਾ ਹੋ ਜਾਣ ਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨੂੰ ਸ਼ੱਕ ਹੋਣ ਲੱਗਿਆ ਤੇ ਕਾਫ਼ੀ ਦਿਨਾਂ ਬਾਅਦ ਜਦੋਂ ਵਿਭਾਗ ਨੇ ਜਾਂਚ ਕਰਵਾਈ ਤਾਂ ਸਾਹਮਣੇ ਆਇਆ ਕਿ ਵੱਡੀ ਗਿਣਤੀ ਵਿੱਚ ਅਨਾਜ ਗਾਇਬ ਸੀ ਤਾਂ ਵਿਭਾਗ ਨੇ ਬਿਨਾਂ ਦੇਰੀ ਕੀਤਿਆਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਮਾਮਲਾ ਦਰਜ ਕਰਵਾਇਆ ਸੀ। ਮਿਲੀ ਜਾਣਕਾਰੀ ਮੁਤਾਬਕ ਇੰਸਪੈਕਟਰ ਜਸਦੇਵ ਸਿੰਘ ਅਜੇ ਫਰਾਰ ਚੱਲ ਰਿਹਾ ਹੈ।  

Click to comment

Leave a Reply

Your email address will not be published.

Most Popular

To Top