News

ਆਧਾਰ ਕਾਰਡ, ਪਾਸਪੋਰਟ ਨਾ ਹੋਣ ’ਤੇ ਵੀ ਲੱਗੇਗਾ ਕੋਰੋਨਾ ਟੀਕਾ

ਕੋਰੋਨਾ ਵਾਇਰਸ ਤੋਂ ਬਚਣ ਲਈ ਟੀਕਾਕਰਨ ਅਭਿਆਨ ਜਾਰੀ ਹੈ। 18-44 ਉਮਰ ਦੇ ਲੋਕਾਂ ਨੂੰ ਟੀਕਾ ਲਵਾਉਣ ਲਈ ਕੋਵਿਨ ਪੋਟਰਲ ਜਾਂ ਐਪ ਤੇ ਰਜਿਸਟ੍ਰੇਸ਼ਨ ਕਰਨਾ ਜ਼ਰੂਰੀ ਹੈ। ਨਾਲ ਹੀ ਰਜਿਸਟ੍ਰੇਸ਼ਨ ਦੇ ਸਮੇਂ ਪਹਿਚਾਣ ਪੱਤਰ ਦੇ ਤੌਰ ਤੇ ਆਧਾਰ ਕਾਰਡ, ਵੋਟਰ ਆਈਡੀ, ਪਾਸਪੋਰਟ, ਲਾਈਸੈਂਸ ਪੈਨ ਕਾਰਡ, ਐਨਪੀਆਰ ਸਮਾਰਟ ਕਾਰਡ ਜਾਂ ਪੈਨਸ਼ਨ ਦਸਤਾਵੇਜ਼ ਦਾ ਨੰਬਰ ਦਰਜ ਕਰਨਾ ਲਾਜ਼ਮੀ ਹੈ।

The Truth Behind Common COVID-19 Vaccine Misconceptions

ਦੇਸ਼ ਵਿੱਚ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿਹਨਾਂ ਕੋਲ ਪਹਿਚਾਣ ਪੱਤਰ ਦੇ ਨਾਮ ਤੇ ਕੋਈ ਵੀ ਦਸਤਾਵੇਜ ਨਹੀਂ ਹੁੰਦਾ। ਪਰ ਸਰਕਾਰ ਨੇ ਅਜਿਹੇ ਲੋਕਾਂ ਲਈ ਵੀ ਵੈਕਸੀਨ ਜਾਰੀ ਕੀਤੀ ਹੈ। ਵਿਭਾਗ ਨੇ ਕਿਹਾ ਕਿ ਘੱਟ ਗਿਣਤੀ ਮਾਮਲਿਆਂ ਦੇ ਵਿਭਾਗ, ਸਮਾਜਿਕ ਨਿਆਂ ਕਲਿਆਣ ਵਿਭਾਗ ਆਦਿ ਦੀ ਸਹਾਇਤਾ ਨਾਲ ਜ਼ਿਲ੍ਹਾ ਟਾਸਕ ਫੋਰਸ ਅਜਿਹੇ ਵਿਅਕਤੀਆਂ ਦੇ ਸਮੂਹਾਂ ਦੀ ਪਹਿਚਾਣ ਕਰ ਸਕਦੀ ਹੈ ਜਿਹਨਾਂ ਕੋਲ ਕੋਈ ਵੀ ਫੋਟੋ ਪਹਿਚਾਣ ਪੱਤਰ ਨਹੀਂ ਹੈ।

ਲਾਭਪਾਤਰੀਆਂ ਦੀ ਗਿਣਤੀ ਦੀ ਜਾਣਕਾਰੀ ਸੂਬਾ ਪੱਧਰ ’ਤੇ ਇਕੱਤਰ ਕੀਤੀ ਜਾਣੀ ਚਾਹੀਦੀ ਹੈ ਅਤੇ ਸੂਬਾ ਸਰਕਾਰ ਰਾਹੀਂ ਇਹਨਾਂ ਐਸਓਪੀਜ਼ ਨੂੰ ਲਾਗੂ ਕਰਨ ਲਈ ਸਪਸ਼ਟ ਨਿਰਦੇਸ਼ ਹੋਣੇ ਚਾਹੀਦੇ ਹਨ। ਇਸ ਤੋਂ ਬਾਅਦ ਉਹਨਾਂ ਨੂੰ ਟੀਕਾ ਲਵਾਉਣਾ ਚਾਹੀਦਾ ਹੈ। ਵਿਭਾਗ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਟਾਸਕ ਫੋਰਸ ਦੁਆਰਾ ਇੱਕ ਜ਼ਿਲ੍ਹਾ ਨੋਡਲ ਅਧਿਕਾਰੀ ਨਾਮਜ਼ਦ ਕੀਤਾ ਜਾ ਸਕਦਾ ਹੈ।

Click to comment

Leave a Reply

Your email address will not be published.

Most Popular

To Top