ਆਟੇ ਤੇ ਵੇਸਣ ਵਿੱਚ ਹੋ ਰਹੀ ਹੈ ਮਿਲਾਵਟ! ਖ਼ਰੀਦਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

 ਆਟੇ ਤੇ ਵੇਸਣ ਵਿੱਚ ਹੋ ਰਹੀ ਹੈ ਮਿਲਾਵਟ! ਖ਼ਰੀਦਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਨਕਲੀ ਦੇਸੀ ਘਿਓ, ਦੁੱਧ, ਪਨੀਰ, ਮਠਿਆਈਆਂ ਦੀ ਵਿਕਰੀ ਜ਼ੋਰਾਂ ‘ਤੇ ਹੋਣ ਤੋਂ ਬਾਅਦ ਹੁਣ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਘਰਾਟਾਂ ਦੇ ਨਾਂ ’ਤੇ ਨਕਲੀ ਆਟਾ ਅਤੇ ਵੇਸਣ ਵੱਡੇ ਪੱਧਰ ’ਤੇ ਵਿਕਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਇਸ ਸਬੰਧੀ ਜਾਂਚ ਕੀਤੀ ਗਈ ਤਾਂ ਹੈਰਾਨੀ ਹੋਈ ਕਿ ਪੰਜਾਬ ਖ਼ਾਸ ਕਰ ਮਾਲਵਾ ਬੈਲਟ ’ਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਸੁੱਲਰ ਵਿਖੇ ਪੰਜ ਘਰਾਟ ਬੰਦ ਹੋਣ ਦੇ ਬਾਵਜੂਦ ਕਈ ਜ਼ਿਲ੍ਹਿਆਂ ’ਚ ਘਰਾਟਾਂ ਦੇ ਨਾਂ ’ਤੇ ਨਕਲੀ ਆਟਾ ਤੇ ਵੇਸਣ ਵੇਚਣ ਦਾ ਧੰਦਾ ਜ਼ੋਰਾਂ ’ਤੇ ਚੱਲ ਰਿਹਾ ਹੈ।

How Did Chickpea Flour, A Staple Of Indian Cuisine, Become A Health Food  Sensation? : The Salt : NPR

ਪਤਾ ਲੱਗਿਆ ਕਿ ਕੁਝ ਸ਼ਹਿਰਾਂ ’ਚ ਘਰਾਟਾਂ ਦੇ ਨਾਂ ’ਤੇ ਨਕਲੀ ਆਟੇ ਅਤੇ ਵੇਸਣ ਦਾ ਵੱਡੇ ਪੱਧਰ ’ਤੇ ਕਾਰੋਬਾਰ ਕਰ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹੋਏ ਮੋਟੀ ਮੁਨਾਫਾਖੋਰੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਮਾਲਵਾ ਬੈਲਟ ’ਚ ਪਿੰਡ ਸੁੱਲਰ ਵਿਖੇ 5 ਘਰਾਟ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਪਏ ਹਨ ਪਰ ਘਰਾਟਾਂ ਦੇ ਆਟੇ ਨੂੰ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ ਜਿਸ ਦਾ ਫਾਇਦਾ ਸ਼ਾਤਰ ਦਿਮਾਗ ਲੋਕ ਚੁੱਕ ਰਹੇ ਹਨ। ਘਰਾਟਾਂ ਕਾਰਨ ਹੀ ਪਿੰਡ ਸੁੱਲਰ ਪੂਰੇ ਪੰਜਾਬ ’ਚ ਮਸ਼ਹੂਰ ਹੈ।

ਨਹਿਰੀ ਵਿਭਾਗ ਸਬ-ਡਵੀਜ਼ਨ ਸੰਗਤੀਵਾਲਾ ਦੇ ਐੱਸਡੀਓ ਨੇ ਦੱਸਿਆ ਕਿ ਪਿੰਡ ਸੁੱਲਰ ਦੇ ਪੰਜ ਘਰਾਟਾਂ ਦੀ ਵਿਭਾਗ ਵੱਲੋਂ ਕਈ ਵਾਰ ਬੋਲੀ ਕਰਵਾਈ ਜਾ ਚੁੱਕੀ ਹੈ ਪਰ ਠੇਕੇਦਾਰਾਂ ਦੀ ਮਿਲੀਭੁਗਤ ਕਾਰਨ ਠੇਕਾ ਨਾ ਟੁੱਟਣ ਕਾਰਨ ਇਹ ਘਰਾਟ ਹੁਣ ਤਕ ਬੰਦ ਹਨ।

ਘਰਾਟਾਂ ਦੇ ਨਾਂ ’ਤੇ ਆਟਾ ਵੇਚਣ ਦਾ ਕਾਨੂੰਨੀ ਹੱਕ ਸਿਰਫ਼ ਸਰਕਾਰ ਦਾ ਜਾਂ ਘਰਾਟ ਚਲਾਉਣ ਵਾਲੇ ਠੇਕੇਦਾਰ ਦਾ ਹੈ ਪਰ ਆਮ ਪਬਲਿਕ ਵੱਲੋਂ ਫੂਡ ਸਪਲਾਈ ਅਤੇ ਨਹਿਰੀ ਮਹਿਕਮੇ ਦੇ ਧਿਆਨ ’ਚ ਨਕਲੀ ਆਟੇ ਸਬੰਧੀ ਮੁੱਦਾ ਲਿਆਂਦਾ ਗਿਆ ਹੈ ਅਤੇ ਅਜਿਹੀਆਂ ਕੁਝ ਫਰਮਾਂ ਦੇ ਨਾਂ ਦੇ ਕੇ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ।

ਘਰਾਟਾਂ ਦੇ ਨਾਂ ’ਤੇ ਨਕਲੀ ਆਟਾ ਵੇਚਣ ਵਾਲੀਆਂ ਕਈ ਫਰਮਾਂ ਨੂੰ ਸਖ਼ਤ ਚਿਤਾਵਨੀ ਦੇ ਦਿੱਤੀ ਗਈ ਹੈ ਅਤੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ’ਚ ਨਕਲੀ ਘਰਾਟ ਦੇ ਨਾਂ ਆਟੇ ਦੀ ਵਿਕਰੀ ਨੂੰ ਤੁਰੰਤ ਰੋਕਣ ਅਤੇ ਜੋ ਪੈਕਟ ਮਾਰਕੀਟ ’ਚ ਸਪਲਾਈ ਕੀਤੇ ਗਏ ਹਨ ਉਹ ਤੁਰੰਤ ਵਾਪਸ ਮੰਗਵਾਏ ਜਾਣ ਲਈ ਲਿਖ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫੂਡ ਸਪਲਾਈ ਐਂਡ ਸੇਫਟੀ ਵਿੰਗ ਵੱਲੋਂ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *