ਆਜ਼ਾਦ ਚੋਣਾਂ ਲੜਨਗੇ ਬਲਬੀਰ ਸਿੰਘ ਰਾਜੇਵਾਲ, ਦੱਸੀ ਇਹ ਵਜ੍ਹਾ

ਸੰਯੁਕਤ ਸਮਾਜ ਮੋਰਚਾ ਦੇ ਸੀਨੀਅਰ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਕਿ ਉਹਨਾਂ ਦੀ ਸਿਆਸੀ ਪਾਰਟੀ ਸੰਯੁਕਤ ਸਮਾਜ ਮੋਰਚਾ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਪਰ ਇਸ ਵਾਰ ਪਾਰਟੀ ਦੇ ਨਾਮ ਤੇ ਚੋਣ ਨਹੀਂ ਲੜੀ ਜਾ ਸਕੇਗੀ। ਰਾਜੇਵਾਲ ਨੇ ਦੱਸਿਆ ਕਿ ਪਾਰਟੀ ਦੇ ਨਾਮ ਤੇ ਚੋਣ ਲੜਨ ਦਾ ਸਮਾਂ ਬੀਤ ਚੁੱਕਾ ਹੈ।

ਇਸ ਲਈ ਆਜ਼ਾਦ ਤੌਰ ਤੇ ਹੀ ਚੋਣ ਲੜੀ ਜਾਵੇਗੀ। ਚੋਣ ਨਿਸ਼ਾਨ ਨੂੰ ਲੈ ਕੇ ਉਹਨਾਂ ਜਾਣਕਾਰੀ ਦਿੱਤੀ ਕਿ ਮੰਜਾ, ਘੜਾ ਤੇ ਕੈਂਚੀ ਚੋਣ ਨਿਸ਼ਾਨ ਹੋਣਗੇ। ਉਹਨਾਂ ਦੇ ਸਾਰੇ ਉਮੀਦਵਾਰਾਂ ਨੇ ਇਹ ਚੋਣ ਨਿਸ਼ਾਨਾਂ ਲਈ ਅਪਲਾਈ ਕੀਤਾ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਚੋਣ ਕਮਿਸ਼ਨ ਕਿਸ ਨੂੰ ਕੀ ਚੋਣ ਨਿਸ਼ਾਨ ਦੇਣਗੇ। ਰਾਜੇਵਾਲ ਨੇ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਤੇ ਦੂਜੀਆਂ ਪਾਰਟੀਆਂ ਨੇ ਪਹਿਲਾਂ ਸਾਡੀ ਪਾਰਟੀ ਨੂੰ ਰਜਿਸਟਰ ਨਹੀਂ ਹੋਣ ਦਿੱਤਾ। ਸਾਡੇ ਤੇ ਕੁਝ ਅਜਿਹੇ ਇਤਰਾਜ਼ ਜਤਾਏ ਜੋ ਸਹੀ ਨਹੀਂ ਸੀ। ਅਸੀਂ ਹੁਣ ਸਾਰੇ ਇਤਰਾਜ਼ ਦੂਰ ਕੀਤੇ ਹਨ ਤੇ ਹੁਣ ਚੋਣ ਕਮਿਸ਼ਨ ਨੇ ਸਾਨੂੰ ਰਾਜਨੀਤਕ ਪਾਰਟੀ ਦੀ ਮਾਨਤਾ ਦੇ ਦਿੱਤੀ ਹੈ।
