News

ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੋਇਆ ਬੰਦ, ਇਹ ਹੈ ਵਜ੍ਹਾ

ਪਿਛਲੇ 72 ਸਾਲਾਂ ਤੋਂ ਲੋਕਾਂ ਦੇ ਦਿਲਾਂ ਤੇ ਆਲ ਇੰਡੀਆ ਰੇਡਿਓ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਦੀ ਆਵਾਜ਼ ਰਾਜ ਕਰ ਰਹੀ ਸੀ। ਸ਼ਨੀਵਾਰ ਤੋਂ ਇਹ ਆਵਾਜ਼ ਬੰਦ ਹੋ ਗਈ ਹੈ। ਆਕਾਸ਼ਵਾਣੀ ਦੇ ਕੇਂਦਰ ਨੂੰ ਪ੍ਰਸਾਰ ਭਾਰਤੀ ਡਾਇਰੈਕੋਰੇਟ ਨੇ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।

ਦਸ ਦਈਏ ਕਿ 16 ਮਈ 1948 ਨੂੰ ਆਕਾਸ਼ਵਾਣੀ ਕੇਂਦਰ ਜਲੰਧਰ ਦੀ ਸ਼ੁਰੂਆਤ ਹੋਈ ਸੀ। ਜਨਰਲ ਡਾਇਰੈਕਟੋਰੇਟ ਨੇ ਪੰਜਾਬ ਦੇ ਪੁਰਾਣੇ ਸ਼ਹਿਰ ਜਲੰਧਰ ਤੋਂ ਆਕਾਸ਼ਵਾਣੀ ਦੇ ਮੀਡੀਅਮ ਵੈਬ ਟਰਾਂਸਮੀਟਰ ਨੂੰ ਤਤਕਾਲ ਪ੍ਰਭਾਵ ਨਾਲ ਬੰਦ ਕਰਨ ਦਾ ਫ਼ੈਸਲਾ ਲਿਆ ਹੈ।

ਇਸ ਸਬੰਧ ‘ਚ ਕੇਂਦਰ ਪ੍ਰਧਾਨ ਨੂੰ ਡਾਇਰੈਕਟੋਰੇਟ ਨੇ ਚਿੱਠੀ ਜਾਰੀ ਕਰਕੇ ਸੂਚਿਤ ਕੀਤਾ ਹੈ। ਨਿਰਦੇਸ਼ ਦੇ ਪਾਲਣ ਲਈ ਕੇਂਦਰ ਪ੍ਰਧਾਨ ਨੇ ਸਹਾਇਕ ਨਿਰਦੇਸ਼ਕ ਦੀ ਅਗਵਾਈ ‘ਚ ਕਮੇਟੀ ਗਠਿਤ ਕੀਤੀ ਹੈ। ਆਕਾਸ਼ਵਾਣੀ ਦਾ 46 ਸਾਲ ਪੁਰਾਣਾ ਗੋਰਖਪੁਰ ਕੇਂਦਰ ਵੀ ਬੰਦ ਕੀਤਾ ਗਿਆ ਹੈ।

ਰੇਡੀਓ ਦੇ ਪ੍ਰਤੀ ਲੋਕਾਂ ਦੇ ਘਟਦੇ ਰੁਝਾਣ ਨੂੰ ਵੇਖਦੇ ਹੋਏ ਪ੍ਰਸਾਰ ਭਾਰਤੀ ਨੇ ਇਹ ਫ਼ੈਸਲਾ ਲਿਆ ਹੈ। ਐੱਫ. ਐੱਮ. ਦਾ ਪ੍ਰਸਾਰਣ ਜਾਰੀ ਰਹੇਗਾ। ਪ੍ਰਸਾਰ ਭਾਰਤੀ ਦੇ ਐਪ ‘ਤੇ ਪ੍ਰਸਾਰਣ ਦਾ ਬਦਲ ਉਪਲੱਬਧ ਰਹੇਗਾ।

Click to comment

Leave a Reply

Your email address will not be published. Required fields are marked *

Most Popular

To Top