News

ਆਕਸੀਜਨ ਲਈ ਤੜਫ ਰਹੇ ਲੋਕ, ਭਾਜਪਾ ਆਗੂ ਨੇ ਫੋਟੋ ਖਿਚਵਾਉਣ ਲਈ 2 ਘੰਟੇ ਰੋਕਿਆ ਆਕਸੀਜਨ ਟੈਂਕਰ

ਦੇਸ਼ ਭਰ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੇ ਆਉਂਦਿਆਂ ਹੀ ਸਭ ਤੋਂ ਵੱਡੀ ਕਮੀ ਆਕਸੀਜਨ ਦੀ ਆ ਰਹੀ ਹੈ। ਆਕਸੀਜਨ ਤੋਂ ਬਿਨ੍ਹਾਂ ਅਨੇਕਾਂ ਮਰੀਜ਼ ਦਮ ਤੋੜ ਰਹੇ ਹਨ। ਬੀਤੇ ਦਿਨੀਂ ਨਾਸਕ ਵਿੱਚ ਆਕਸੀਜਨ ਸਿਲੰਡਰ ਲੀਕ ਹੋਣ ਕਾਰਨ 22 ਦੇ ਕਰੀਬ ਮਰੀਜ਼ਾਂ ਦੀ ਮੌਤ ਹੋ ਗਈ ਸੀ ਪਰ ਇਸ ਦੇ ਬਾਵਜੂਦ ਵੀ ਦੇਸ਼ ਦੇ ਲੀਡਰ ਆਪਣੀ ਸਿਆਸਤ ਚਮਕਾਉਣ ਤੋਂ ਬਾਜ਼ ਨਹੀਂ ਆ ਰਹੇ ਹਨ।

ਤਸਵੀਰਾਂ ਮੱਧ ਪ੍ਰਦੇਸ਼ ਦੀਆਂ ਹਨ ਜਿਥੇ ਸੂਬੇ ਦੀ ਭਾਜਪਾ ਸਰਕਾਰ ਦੇ ਕੈਬਨਿਟ ਮੰਤਰੀ ਤੁਲਸੀਰਾਮ ਸਿਲਾਵਟ ਨੇ ਸਿਰਫ ਆਪਣੇ ਫੋਟੋਆਂ ਖਿਚਵਾਉਣ ਲਈ ਆਕਸੀਜਨ ਦੇ ਟਰੱਕ ਨੂੰ ਕਰੀਬ ਦੋ ਘੰਟੇ ਰੋਕੀ ਰੱਖਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 30 ਟਨ ਆਕਸੀਜਨ ਦਾ ਭਰਿਆ ਇਹ ਟਰੱਕ ਗੁਜਰਾਤ ਦੇ ਜਾਮਨਗਰ ਤੋਂ ਮੱਧ ਪ੍ਰਦੇਸ਼ ਪਹੁੰਚਿਆ ਜੀ ਸੀ ਡਰਾਇਵਰ ਮੁਤਾਬਕ ਟਰੱਕ ਨੂੰ ਰਾਸਤੇ ਵਿੱਚ ਇੱਕ ਥਾਂ ਉੱਪਰ ਵੀ ਨਹੀਂ ਰੋਕਿਆ ਗਿਆ।

ਇਥੋਂ ਤੱਕ ਕਿ ਡਰਾਇਵਰ ਨੇ ਆਕਸੀਜਨ ਪਹੁੰਚਾਉਣ ਲਈ ਰੋਟੀ ਵੀ ਨਹੀਂ ਖਾਧੀ ਪਰ ਮੱਧ ਪ੍ਰਦੇਸ਼ ਪਹੁੰਚਦਿਆਂ ਹੀ ਭਾਜਪਾ ਮੰਤਰੀ ਨੇ ਟਰੱਕ ਨੂੰ ਰੋਕ ਲਿਆ। ਪਹਿਲਾਂ ਟਰੱਕ ਉੱਪਰ ਗੁਬਾਰੇ ਲਾ ਕੇ ਉਸ ਦੀ ਸਜ਼ਾਵਟ ਕੀਤੀ ਗਈ ਅਤੇ ਫਿਰ ਉਸ ਦੀ ਪੂਜਾ ਕੀਤੀ ਅਤੇ ਫੋਟੋਆਂ ਖਿਚਵਾਈਆਂ। ਦੂਜੇ ਪਾਸੇ ਵਿਰੋਧੀ ਧਿਰ ਕਾਂਗਰਸ ਨੇ ਭਾਜਪਾ ਮੰਤਰੀ ਦੇ ਇਸ ਕਾਰਨਾਮੇ ਨੂੰ ਨੋਟੰਕੀ ਕਰਾਰ ਦਿੱਤਾ ਹੈ।

ਕਾਂਗਰਸੀ ਬੁਲਾਰੇ ਨਿਲੱਭ ਸ਼ੁਕਲਾ ਮੁਤਾਬਕ ਭਾਜਪਾ ਮੰਤਰੀ ਨੇ ਸਿਰਫ ਮੀਡੀਆ ਸੁਰਖੀਆ ਦਾ ਹਿੱਸਾ ਬਣਨ ਲਈ ਇਹ ਪੂਜਾ ਪਾਠ ਕੀਤਾ ਅਤੇ ਇਸ ਨੂੰ ਫਿਲੰਗ ਸਟੇਸ਼ਨ ਪਹੁੰਚਣ ਤੋਂ ਬਾਅਦ ਮੁੜ ਤੋਂ ਦੁਹਰਾਇਆ ਗਿਆ ਜਦਕਿ ਭਾਜਪਾ ਨੇ ਇਸ ਇਲਜ਼ਾਮ ਨੂੰ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ।

ਫਿਲਹਾਲ ਤਸਵੀਰਾਂ ਸਭ ਦੇ ਸਾਹਮਣੇ ਹਨ। ਦੇਸ਼ ਵਿੱਚ ਜਦੋਂ ਆਕਸੀਜਨ ਦੀ ਕਮੀ ਕਾਰਨ ਹਜ਼ਾਰਾਂ ਲੋਕ ਮਰ ਰਹੇ ਹੋਣ। ਅਜਿਹੇ ਵਿੱਚ ਲੀਡਰਾਂ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ ਨੂੰ ਅਜਿਹੀਆਂ ਗੱਲਾਂ ਕਿੰਨੀਆਂ ਨੂੰ ਕੁ ਸ਼ੋਭਾ ਦਿੰਦੀਆਂ ਹਨ ਇਹ ਤਾਂ ਸਾਰੇ ਜਾਣਦੇ ਹੀ ਹਨ।  

Click to comment

Leave a Reply

Your email address will not be published. Required fields are marked *

Most Popular

To Top