News

ਆਕਸੀਜਨ ਤੇ ਬੈੱਡ ਦੀ ਕਮੀ ਕਾਰਨ ਮਰੀਜ਼ ਕਰ ਰਹੇ ਨੇ ਪੰਜਾਬ ਦਾ ਰੁਖ

ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਕਾਰਨ ਆਕਸੀਜਨ ਦੀ ਭਾਰੀ ਕਮੀ ਹੋ ਰਹੀ ਹੈ। ਆਕਸੀਜਨ ਨਾ ਮਿਲਣ ਕਾਰਨ ਲੋਕਾਂ ਨੂੰ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਤੋਂ ਦੀ ਮੁਨਾਫ਼ਾਖੋਰ ਵੀ ਮਰੀਜ਼ਾਂ ਨੂੰ ਲੁੱਟਣ ਦਾ ਕੋਈ ਮੌਕਾ ਨਹੀਂ ਛੱਡ ਰਹੇ। ਉੱਥੇ ਹੀ ਹਸਪਤਾਲਾਂ ਵਿੱਚ ਬੈੱਡਸ ਅਤੇ ਮੈਡੀਕਲ ਆਕਸੀਜਨ ਦੀ ਕਮੀ ਕਾਰਨ ਦਿੱਲੀ ਦੇ ਮਰੀਜ਼ ਵੀ ਹੁਣ ਪੰਜਾਬ ਦੇ ਹਸਪਤਾਲਾਂ ਵਿੱਚ ਪਹੁੰਚ ਰਹੇ ਹਨ।

Doctors fighting coronavirus face a ventilator Catch-22 — Quartz

ਮੀਡੀਆ ਰਿਪੋਰਟ ਮੁਤਾਬਕ ਪਿਛਲੇ 15 ਦਿਨਾਂ ਵਿੱਚ ਦਿੱਲੀ ਦੇ 500 ਤੋਂ ਜ਼ਿਆਦਾ ਮਰੀਜ਼ ਪੰਜਾਬ ਦੇ ਹਸਪਤਾਲਾਂ ਵਿੱਚ ਭਰਤੀ ਕੀਤੇ ਗਏ ਹਨ। ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਦਿੱਲੀ ਦੇ 500 ਤੋਂ ਜ਼ਿਆਦਾ ਮਰੀਜ਼ ਪੰਜਾਬ ਦੇ ਹਸਪਤਾਲਾਂ ਵਿੱਚ ਦਾਖਲ ਕੀਤੇ ਗਏ ਹਨ। ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਕਹਿਣਾ ਹੈ ਕਿ ਦਿੱਲੀ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀਆਂ ਲੱਗ ਰਹੀਆਂ ਲੰਬੀਆਂ ਲਾਈਨਾਂ ਕਾਰਨ ਉੱਥੇ ਦੇ ਮਰੀਜ਼ ਪੰਜਾਬ ਦੇ ਡਾਕਟਰਾਂ ਦੇ ਸੰਪਰਕ ਵਿੱਚ ਰਹਿੰਦੇ ਹਨ।

Do Any Drugs Really Work as Coronavirus Treatments? – Health Essentials  from Cleveland Clinic

ਜਿਹੜੇ ਮਰੀਜ਼ ਦਿੱਲੀ ਤੋਂ ਆਏ ਹਨ ਉਹਨਾਂ ਦਾ ਇਲਾਜ ਜਲੰਧਰ, ਪਟਿਆਲਾ, ਮੋਹਾਲੀ ਦੇ ਹਸਪਤਾਲਾਂ ਵਿੱਚ ਚਲ ਰਿਹਾ ਹੈ। ਦੇਸ਼ ਵਿੱਚ ਕੋਰੋਨਾ ਦੀ ਆਈ ਦੂਜੀ ਲਹਿਰ ਤੋਂ ਬਾਅਦ ਮਾਮਲਿਆਂ ਵਿੱਚ ਭਾਰੀ ਉਛਾਲ ਨਾਲ ਮਰੀਜ਼ਾਂ ਦੀ ਭੀੜ ਪੰਜਾਬ ਵਿੱਚ ਵਧਣ ਲੱਗੀ ਹੈ। ਸਰਕਾਰ ਦੇ ਸੂਤਰਾਂ ਮੁਤਾਬਕ ਸੂਬੇ ਵਿੱਚ ਲਗਭਗ ਲੇਵਲ-2 ਦੇ 8500 ਬੈੱਡ ਹਨ, ਜਿਹਨਾਂ ਵਿਚੋਂ 70 ਫ਼ੀਸਦੀ ਮਰੀਜ਼ਾਂ ਨਾਲ ਭਰੇ ਪਏ ਹਨ।

ਲੇਵਲ-3 ਜਾਂ ਆਈ. ਸੀ. ਯੂ. ਬੈੱਡਸ ਦੀ ਗਿਣਤੀ 2200 ਦੇ ਨੇੜੇ ਹਨ ਜਿਨ੍ਹਾਂ ਵਿਚ 40 ਫ਼ੀਸਦੀ ਬੈੱਡਸ ’ਤੇ ਮਰੀਜ਼ਾਂ ਦਾ ਕਬਜ਼ਾ ਹੈ, ਜਦਕਿ 60 ਫੀਸਦੀ ਬੈੱਡ ਖਾਲੀ ਪਏ ਹੋਏ ਹਨ। ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿੱਚ ਦਿੱਲੀ ਤੋਂ ਆਉਣ ਵਾਲੇ ਰੋਗੀਆਂ ਦਾ ਲਗਾਤਾਰ ਪ੍ਰਵਾਹ ਦੇਖਿਆ ਗਿਆ ਹੈ।

ਸਿਵਲ ਸਰਜਨ ਸਤਿੰਦਰ ਸਿੰਘ ਨੇ ਦਸਿਆ ਕਿ ਹਸਪਤਾਲ ਵਿੱਚ ਦਿੱਲੀ ਦੇ 14 ਅਤੇ ਮੁਜੱਫਰਨਗਰ ਉੱਤਰ ਪ੍ਰਦੇਸ਼ ਤੋਂ ਇੱਕ ਮਰੀਜ਼ ਦਾਖਲ ਹੈ। ਦੋ ਮਰੀਜ਼ਾਂ ਨੇ ਵਾਇਰਸ ਕਾਰਨ ਅਪਣੀ ਜਾਨ ਗੁਆਈ ਹੈ। ਉਹਨਾਂ ਅੱਗੇ ਕਿਹਾ ਕਿ ਉਹ ਅਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਜ਼ਿਆਦਾਤਰ ਮਰੀਜ਼ ਗੰਭੀਰ ਹਾਲਤ ਵਿੱਚ ਪਹੁੰਚਦੇ ਹਨ ਉਸ ਹਾਲਾਤ ਤੋਂ ਬਚਾਉਣਾ ਸੌਖਾ ਨਹੀਂ ਹੁੰਦਾ।

ਦਿੱਲੀ ਦੇ ਮਰੀਜ਼ਾਂ ਦੀ ਭੀੜ ਨੂੰ ਦੇਖਦੇ ਹੋਏ ਪੰਜਾਬ ਵਿੱਚ ਨੋਡਲ ਅਧਿਕਾਰੀ ਸਹੂਲਤਾਂ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਬਣਾ ਰਹੇ ਹਨ। ਦਿੱਲੀ ਤੋਂ ਪੰਜਾਬ ਆਉਣ ਵਾਲੇ ਮਰੀਜ਼ ਜਾਂ ਤਾਂ ਮੂਲ ਰੂਪ ਨਾਲ ਇੱਥੋਂ ਦੇ ਨਿਵਾਸੀ ਹਨ ਜਾਂ ਫਿਰ ਕੁਝ ਮਰੀਜ਼ਾਂ ਦੇ ਇੱਥੇ ਰਿਸ਼ਤੇਦਾਰ ਅਤੇ ਦੋਸਤ ਹਨ।

Click to comment

Leave a Reply

Your email address will not be published. Required fields are marked *

Most Popular

To Top