ਆਈਐਮਏ ਨੇ ਰਾਮਦੇਵ ਨੂੰ ਭੇਜਿਆ 1000 ਕਰੋੜ ਦੀ ਮਾਨਹਾਨੀ ਦਾ ਨੋਟਿਸ
By
Posted on

ਆਈਐਮਏ, ਉੱਤਰਾਖੰਡ ਡਵੀਜ਼ਨ ਨੇ ਸੋਮਵਾਰ ਨੂੰ ਬਾਬਾ ਰਾਮਦੇਵ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ। ਸੂਬਾ ਇਕਾਈ ਦੇ ਪ੍ਰਧਾਨ ਡਾ. ਅਜੈ ਖੰਨਾ ਨੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਤੇ ਮੁੱਖ ਸਕੱਤਰ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਕਿ ਰਾਮਦੇਵ ਦੇ ਬਿਆਨ ਖਿਲਾਫ ਆਈਐਮਏ ਡਾਕਟਰਾਂ ਵਿੱਚ ਬਹੁਤ ਨਾਰਾਜ਼ਗੀ ਹੈ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਉੱਤਰਾਖੰਡ ਡਿਵੀਜ਼ਨ ਨੇ ਐਲੋਪੈਥਿਕ ਦਵਾਈ ਬਾਰੇ ਬਾਬਾ ਰਾਮਦੇਵ ਤੇ ਤਾਜ਼ਾ ਬਿਆਨਾਂ ਲਈ ਬਾਬਾ ਰਾਮਦੇਵ ਨੂੰ 1000 ਕਰੋੜ ਰੁਪਏ ਦੀ ਮਾਨਹਾਨੀ ਦਾ ਨੋਟਿਸ ਭੇਜਿਆ ਹੈ। ਉੱਥੇ ਹੀ ਸਿਹਤ ਮੰਤਰੀ ਹਰਸ਼ਵਰਧਨ ਦੇ ਪੱਤਰ ਤੋਂ ਬਾਅਦ ਅਪਣਾ ਬਿਆਨ ਵਾਪਸ ਲੈਣ ਤੋਂ ਬਾਅਦ, ਰਾਮਦੇਵ ਨੇ ਸੋਮਵਾਰ ਨੂੰ ਆਈਐਮਏ ਨੇ 25 ਪ੍ਰਸ਼ਨ ਪੁੱਛੇ ਸੀ।
ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਐਲਾਪੈਥਿਕ ਦਵਾਈ ਵਿਰੁੱਧ ਰਾਮਦੇਵ ਦੀ ਟਿੱਪਣੀ ਵਾਪਸ ਲੈਣਾ ਉਸ ਦੀ ਪਰਿਪੱਕਤਾ ਦਰਸਾਉਂਦਾ ਹੈ।
