ਅੱਜ ਹੋਵੇਗੀ ਕਿਸਾਨਾਂ ਦੀ ਬੈਠਕ, ਹੋ ਸਕਦਾ ਹੈ ਕੋਈ ਵੱਡਾ ਫ਼ੈਸਲਾ

ਕਿਸਾਨ ਅਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ। ਕੱਲ੍ਹ ਹੋਈ ਬੈਠਕ ਵਿੱਚ ਕਿਸਾਨ ਜੱਥੇਬੰਦੀਆਂ ਨੇ ਸੰਕੇਤ ਦਿੱਤਾ ਹੈ ਕਿ ਉਹ ਮੌਜੂਦਾ ਖਿੱਚੋਤਾਣ ਦਾ ਹੱਲ ਲੱਭਣ ਲਈ ਕੇਂਦਰ ਨਾਲ ਮੁੜ ਤੋਂ ਗੱਲਬਾਤ ਸ਼ੁਰੂ ਕਰਨ ਦਾ ਫ਼ੈਸਲਾ ਕਰ ਸਕਦੇ ਹਨ। ਯੂਨੀਅਨਾਂ ਨੇ ਦਸਿਆ ਕਿ ਅੱਜ ਇੱਕ ਹੋਰ ਬੈਠਕ ਹੋਵੇਗੀ।

ਜਿਸ ਵਿੱਚ ਰੁਕੀ ਹੋਈ ਗੱਲਬਾਤ ਮੁੜ ਤੋਂ ਸ਼ੁਰੂ ਕਰਨ ਲਈ ਕੇਂਦਰ ਦੇ ਸੱਦੇ ਤੇ ਕੋਈ ਫ਼ੈਸਲਾ ਕੀਤਾ ਜਾਵੇਗਾ। ਉੱਥੇ ਹੀ ਕੇਂਦਰੀ ਖੇਤੀ ਦੇ ਕਿਸਾਨ ਕਲਿਆਣ ਵਿਭਾਗ ਦੇ ਇਕ ਅਧਿਕਾਰੀ ਨੇ ਵੀ ਕਿਹਾ ਕਿ ਸਰਕਾਰ ਨੂੰ ਉਮੀਦ ਹੈ ਕਿ ਅਗਲੇ ਦੌਰ ਦੀ ਬੈਠਕ ਦੋ ਤਿੰਨ ਦਿਨਾਂ ’ਚ ਹੋ ਸਕਦੀ ਹੈ।
ਪ੍ਰਦਰਸ਼ਨ ਕਰ ਰਹੇ ਕਿਸਾਨ ਲੀਡਰਾਂ ਤੋਂ ਇੱਕ ਨੇ ਨਾਅ ਜ਼ਾਹਰ ਕਰਨ ਦੀ ਇੱਛਾ ਨਾਲ ਕਿਹਾ ਕਿ ਐਮਐਸਪੀ ਤੇ ਕਾਨੂੰਨੀ ਗਾਰੰਟੀ ਉਹਨਾਂ ਦੀ ਮੰਗ ਬਣੀ ਰਹੇਗੀ। ਉਹਨਾਂ ਕਿਹਾ ਕਿ ਕੇਂਦਰ ਦੀ ਚਿੱਠੀ ਤੇ ਫ਼ੈਸਲਾ ਕਰਨ ਲਈ ਸਾਡੀ ਇਕ ਹੋਰ ਬੈਠਕ ਹੋਵੇਗੀ। ਦਸ ਦਈਏ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੂਰਾ ਪੰਜਾਬ ਇੱਕ ਪਾਸੇ ਆ ਕੇ ਖੜ੍ਹ ਗਿਐ, ਦਿੱਲੀ ਦੇ ਬਾਰਡਰਾਂ ਤੋਂ ਲੈ ਕੇ ਸੰਸਦ ਭਵਨ ਤੱਕ ਖੇਤੀ ਕਨੂੰਨ ਰੱਦ ਕਰਨ ਦੀ ਆਵਾਜ਼ ਗੂੰਜ ਰਹੀ ਹੈ।
ਬੀਤੇ ਦਿਨੀਂ ਸੰਸਦ ਮੈਂਬਰ ਭਗਵੰਤ ਮਨ ਨੇ ਪ੍ਰਧਾਨ ਮੰਤਰੀ ਮੋਦੀ ਅੱਗੇ ਹੱਥਾਂ ਵਿੱਚ ਤਖਤੀਆਂ ਫੜ੍ਹ ਖੇਤੀ ਕਨੂੰਨਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਿਸ ਦੀ ਕਿ ਇਕ ਵੀਡੀਓ ਵੀ ਸਾਹਮਣੇ ਆਈ। ਭਗਵੰਤ ਮਾਨ ਦਾ ਇਹ ਵਿਰੋਧ ਪ੍ਰਰਦਸ਼ਨ ਉਨ੍ਹਾਂ ਦੇ ਸਮਰਥਕਾਂ ਨੂੰ ਤਾਂ ਪਸੰਦ ਆਇਆ ਹੈ।
ਪਰ ਨਾਲ ਹੀ ਵਿਰੋਧੀ ਧਿਰਾਂ ਵੀ ਹੁਣ ਭਗਵੰਤ ਮਾਨ ਦੇ ਇਸ ਕਾਰਨਾਮੇ ਦੀਆਂ ਤਾਰੀਫਾਂ ਕਰ ਰਹੀਆਂ ਹਨ। ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਭਗਵੰਤ ਮਾਨ ਦੇ ਵਿਰੋਧ ਪ੍ਰਦਰਸ਼ਨ ਨੂੰ ਸਹੀ ਠਹਿਰਾਉਂਦਿਆਂ, ਪ੍ਰਧਾਨ ਮੰਤਰੀ ਮੋਦੀ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ।
