News

ਅੱਜ ਸਿੱਧੂ ਸੰਭਾਲਣਗੇ ਚਾਰਜ? 2 ਵਜੇ ਕਾਂਗਰਸ ਦਫ਼ਤਰ ਪਹੁੰਚਣ ਦੀ ਸੰਭਾਵਨਾ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਪੰਜਾਬ ਕਾਂਗਰਸ ਭਵਨ ਜਾ ਕੇ ਦੁਬਾਰਾ ਚਾਰਜ ਸੰਭਾਲਣਗੇ। ਸਿੱਧੂ ਦੁਪਹਿਰ 2 ਵਜੇ ਕਾਂਗਰਸ ਦਫ਼ਤਰ ਪਹੁੰਚ ਸਕਦੇ ਹਨ। ਇਸ ਮੌਕੇ ਪੰਜਾਬ ਦੇ ਸੀਐਮ ਚੰਨੀ ਅਤੇ ਸੂਬੇ ਦੇ ਪਾਰਟੀ ਇੰਚਾਰਜ ਹਰੀਸ਼ ਚੌਧਰੀ ਵੀ ਮੌਜੂਦ ਰਹਿਣਗੇ।

Sulking Navjot Sidhu Wants These Three Men Out. As Channi Remains  'Flexible', Will Congress Relent?

ਨਵਜੋਤ ਸਿੱਧੂ ਦਾ ਦੁਬਾਰਾ ਚਾਰਜ ਸੰਭਾਲਣਾ ਪਾਰਟੀ ਲਈ ਕਿਸੇ ਵੱਡੀ ਰਾਹਤ ਤੋਂ ਘੱਟ ਨਹੀਂ ਹੈ। ਚਰਨਜੀਤ ਸਿੰਘ ਚੰਨੀ ਸਰਕਾਰ ਦੇ ਏਪੀਐਸ ਦਿਓਲ ਨੂੰ ਐਡਵੋਕੇਟ ਜਰਨਲ ਬਣਾਉਣ ਦੇ ਫ਼ੈਸਲੇ ਤੋਂ ਨਾਰਾਜ਼ ਹੋਏ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਪਰ ਬਾਅਦ ਵਿੱਚ ਉਹਨਾਂ ਨੇ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਸੀ ਪਰ ਇਹ ਮੰਗ ਰੱਖੀ ਕਿ ਜਦੋਂ ਤੱਕ ਦਿਓਲ ਨੂੰ ਨਹੀਂ ਹਟਾਇਆ ਜਾਂਦਾ ਉਦੋਂ ਤੱਕ ਉਹ ਪਾਰਟੀ ਆਫ਼ਿਸ ਜਾ ਕੇ ਕੰਮ ਨਹੀਂ ਕਰਨਗੇ। ਚਰਨਜੀਤ ਸਿੰਘ ਚੰਨੀ ਨੇ ਕੈਬਨਿਟ ਦੀ ਮੀਟਿੰਗ ਵਿੱਚ ਏਪੀਐਸ ਦਿਓਲ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਸੀ। ਇਸ ਤੋਂ ਬਾਅਦ ਚਰਚਾ ਤੇਜ਼ ਹੋ ਗਈ ਸੀ ਕਿ ਨਵਜੋਤ ਸਿੱਧੂ ਜਲਦ ਹੀ ਪਾਰਟੀ ਆਫ਼ਿਸ ਜਾ ਕੇ ਇੱਕ ਵਾਰ ਫਿਰ ਤੋਂ ਕਮਾਨ ਸੰਭਾਲਦੇ ਨਜ਼ਰ ਆ ਸਕਦੇ ਹਨ।

Click to comment

Leave a Reply

Your email address will not be published.

Most Popular

To Top