Punjab

ਅੱਜ ਸ਼ਾਮ ਨੂੰ ਸੰਬੋਧਨ ਕਰਨਗੇ ਮੁੱਖ ਮੰਤਰੀ, ਕੀ ਲੱਗ ਸਕਦੀਆਂ ਨੇ ਹੋਰ ਪਾਬੰਦੀਆਂ?

14 ਮਈ 2021 ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਾਈਵ ਹੋਏ ਸਨ। ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਅਪਣਾ ਬਚਾਅ ਆਪ ਰੱਖਣ ਦੀ ਸਲਾਹ ਦਿੱਤੀ ਸੀ। ਇਸੇ ਕੜ੍ਹੀ ਤਹਿਤ ਅੱਜ ਫਿਰ ਸ਼ਾਮ ਸਾਢੇ 6 ਵਜੇ ਕੈਪਟਨ ਅਮਰਿੰਦਰ ਸਿੰਘ ਲਾਈਵ ਹੋਣਗੇ। ਇਸ ਦੌਰਾਨ ਮੁੱਖ ਮੰਤਰੀ ਕੋਰੋਨਾ ਵਾਇਰਸ ਨੂੰ ਦੇਖਦਿਆਂ ਸੂਬੇ ‘ਚ ਨਵੀਆਂ ਹਿਦਾਇਤਾਂ ਜਾਰੀ ਕਰ ਸਕਦੇ ਹਨ।

Coronavirus: Punjab health department identifies 17 hotspots as state's  cases rise to 170

ਇਸ ਤੋਂ ਪਹਿਲਾਂ ਕੈਪਟਨ ਨੇ 15 ਮਈ ਤਕ ਕੋਰੋਨਾ ਗਾਈਡਲਾਈਨਜ਼ ਜਾਰੀ ਕੀਤੀਆਂ ਸਨ। ਪੰਜਾਬ ਵਿੱਚ ਹੁਣ ਨਵੀਂ ਬਿਮਾਰੀ ਨੇ ਦਸਤਕ ਦੇ ਦਿੱਤੀ ਹੈ। ਪੰਜਾਬ ਵਿੱਚ ਬਲੈਕ ਫੰਗਸ ਦੇ ਮਰੀਜ਼ ਵਧਦੇ ਜਾ ਰਹੇ ਹਨ। ਪੰਜਾਬ ਵਿੱਚ ਹੁਣ ਤਕ 27 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 7 ਦੀ ਰਿਪੋਰਟ ਆਉਣੀ ਬਾਕੀ ਹੈ।

ਇਹਨਾਂ ਵਿਚੋਂ 27 ਕੇਸਾਂ ਵਿੱਚੋਂ 26 ਕੇਸ ਲੁਧਿਆਣਾ ਵਿੱਚ ਮਿਲੇ ਹਨ ਤੇ ਇੱਕ ਕੇਸ ਬਠਿੰਡਾ ਤੋਂ ਸਾਹਮਣੇ ਆਇਆ ਹੈ। ਕਈ ਕੇਸਾਂ ਵਿੱਚ ਮਰੀਜ਼ਾਂ ਦੀਆਂ ਅੱਖਾਂ ਤੇ ਜਬਾੜੇ ਦਾ ਉਪਰੀ ਹਿੱਸਾ ਤੱਕ ਕੱਢਣ ਦੀ ਨੌਬਤ ਆ ਚੁੱਕੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਆਉਣ ਵਾਲੇ ਸਮੇਂ ਵਿੱਚ ਇਕ ਗੰਭੀਰ ਸਮੱਸਿਆ ਬਣ ਜਾਵੇਗੀ।

ਇਸ ਦੇ ਲੱਛਣ ਸਿਰ ਦਰਦ, ਨੱਕ ਵਿੱਚ ਰੇਸ਼ਾ ਆਉਣਾ, ਗਲੇ ਵਿੱਚ ਦਰਦ ਹੋਣਾ, ਅੱਖਾਂ ਵਿੱਚ ਦਰਦ ਤੇ ਸੋਜ ਆਉਣਾ। ਜੇ ਇਸ ਦੇ ਇਲਾਜ਼ ਵਿੱਚ ਦੇਰੀ ਹੁੰਦੀ ਹੈ ਤਾਂ ਇਹ ਬਿਮਾਰੀ ਦਿਮਾਗ਼ ਤੱਕ ਵੀ ਪਹੁੰਚ ਸਕਦੀ ਹੈ। ਲੁਧਿਆਣਾ ਦੇ ਸੀਐਸਸੀ ਹਸਪਤਾਲ ਵਿੱਚ ਦਾਖ਼ਲ ਇਕ ਮਰੀਜ਼ ਜਿਸ ਦੇ ਦਿਮਾਗ਼ ਵਿੱਚ ਇਹ ਫੰਗਸ ਪਹੁੰਚ ਗਈ ਹੈ। ਜਦੋਂ ਇਹ ਦਿਮਾਗ਼ ਵਿੱਚ ਪਹੁੰਚ ਜਾਂਦਾ ਹੈ ਤਾਂ ਕੰਮ ਕਰਨ ਦੀ ਸ਼ੈਲੀ ਨੂੰ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੰਦੇ ਹਨ।

Click to comment

Leave a Reply

Your email address will not be published. Required fields are marked *

Most Popular

To Top