ਅੱਜ ਲੱਗੇਗਾ ਸੂਰਜ ਗ੍ਰਹਿਣ, ਜਾਣੋਂ, ਸੂਰਜ ਗ੍ਰਹਿਣ ਨਾਲ ਜੁੜੀਆਂ ਅਹਿਮ ਗੱਲਾਂ

 ਅੱਜ ਲੱਗੇਗਾ ਸੂਰਜ ਗ੍ਰਹਿਣ, ਜਾਣੋਂ, ਸੂਰਜ ਗ੍ਰਹਿਣ ਨਾਲ ਜੁੜੀਆਂ ਅਹਿਮ ਗੱਲਾਂ

ਸੂਰਜ ਗ੍ਰਹਿਣ ਅੱਜ 25 ਅਕਤੂਬਰ ਮੰਗਲਵਾਰ ਨੂੰ ਹੋ ਰਿਹਾ ਹੈ। ਵਾਰਾਣਸੀ ‘ਚ ਸੂਰਜ ਗ੍ਰਹਿਣ ਅੱਜ ਸ਼ਾਮ 4.42 ‘ਤੇ ਸ਼ੁਰੂ ਹੋਵੇਗਾ ਅਤੇ ਸੂਰਜ ਗ੍ਰਹਿਣ ਅੱਜ ਸ਼ਾਮ 05.22 ‘ਤੇ ਖਤਮ ਹੋਵੇਗਾ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਅੱਜ ਦਾ ਸੂਰਜ ਗ੍ਰਹਿਣ 40 ਮਿੰਟ ਦਾ ਹੋਵੇਗਾ।

ਪਰ ਸਥਾਨ ‘ਤੇ ਨਿਰਭਰ ਕਰਦਿਆਂ, ਸੂਰਜ ਗ੍ਰਹਿਣ ਦੇ ਸ਼ੁਰੂ ਅਤੇ ਸਮਾਪਤੀ ਸਮੇਂ ਵਿੱਚ ਅੰਤਰ ਹੋ ਸਕਦਾ ਹੈ। ਸੂਰਜ ਗ੍ਰਹਿਣ ਦਾ ਸੂਤਕ ਸਮਾਂ 12 ਘੰਟੇ ਪਹਿਲਾਂ ਸ਼ੁਰੂ ਹੋਵੇਗਾ। ਆਓ, ਜਾਣਦੇ ਹਾਂ ਸੂਰਜ ਗ੍ਰਹਿਣ ਨਾਲ ਜੁੜੀਆਂ ਅਹਿਮ ਗੱਲਾਂ।

ਸੂਰਜ ਗ੍ਰਹਿਣ ਦੀ ਸ਼ੁਰੂਆਤ 4.28 ਵਜੇ ਤੋਂ ਹੋਵੇਗੀ ਅਤੇ ਸ਼ਾਮ 5.30 ਵਜੇ ਤੱਕ ਰਹੇਗੀ। ਇਸ ਦਾ ਕੁੱਲ ਸਮਾਂ 1 ਘੰਟਾ, 13 ਮਿੰਟ ਰਹੇਗਾ।

ਇਹ ਅੰਸ਼ਕ ਸੂਰਜ ਗ੍ਰਹਿਣ ਹੈ, ਜੋ ਉੱਤਰ-ਪੂਰਬੀ ਅਫਰੀਕਾ, ਯੂਰਪ ਅਤੇ ਪੱਛਮੀ ਏਸ਼ੀਆ ਦੇ ਕੁਝ ਹਿੱਸਿਆਂ ਤੋਂ ਦਿਖਾਈ ਦੇਵੇਗਾ। ਇਹ ਭਾਰਤ ਵਿੱਚ ਨਵੀਂ ਦਿੱਲੀ, ਕੋਲਕਾਤਾ, ਬੰਗਲੌਰ, ਉਜੈਨ, ਚੇਨਈ, ਵਾਰਾਣਸੀ, ਮਥੁਰਾ ਆਦਿ ਵਿੱਚ ਅੰਸ਼ਕ ਰੂਪ ਵਿੱਚ ਦਿਖਾਈ ਦੇਵੇਗਾ।

ਸ਼ਹਿਰ: ਗ੍ਰਹਿਣ ਦੀ ਸ਼ੁਰੂਆਤ-ਗ੍ਰਹਿਣ ਦਾ ਅੰਤ

  1. ਨਵੀਂ ਦਿੱਲੀ: ਸ਼ਾਮ 04:28-ਸ਼ਾਮ 05:42
  2. ਮੁੰਬਈ: ਸ਼ਾਮ 04:49 – ਸ਼ਾਮ 06:09
  3. ਕੋਲਕਾਤਾ: ਸ਼ਾਮ 04:51-ਸ਼ਾਮ 05:04
  4. ਚੇਨਈ: ਸ਼ਾਮ 05:13-ਸ਼ਾਮ 05:45
  5. ਲਖਨਊ: ਸ਼ਾਮ 04:36 – ਸ਼ਾਮ 05:29
  6. ਜੈਪੁਰ: ਸ਼ਾਮ 04:31 – ਸ਼ਾਮ 05:50
  7. ਪਟਨਾ: ਸ਼ਾਮ 04:42-ਸ਼ਾਮ 05:14

Leave a Reply

Your email address will not be published.