News

ਅੱਜ ਬੰਗਾਲ ਦੇ ਖੜਗਪੁਰ ’ਚ ਪੀਐਮ ਮੋਦੀ ਕਰਨਗੇ ਰੈਲੀ, ਹੋ ਸਕਦਾ ਹੈ ਵੱਡਾ ਐਲਾਨ!

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਵਿੱਚ ਹਲਚਲ ਮਚੀ ਹੋਈ ਹੈ। ਉੱਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੱਛਮੀ ਬੰਗਾਲ ਵਿੱਚ ਖੜਗਪੁਰ ਦੇ ਬੀਐਨਬੀ ਗ੍ਰਾਉਂਡ ਵਿੱਚ ਚੋਣ ਸਭਾ ਨੂੰ ਸੰਬੋਧਨ ਕਰਨਗੇ। ਇਹ ਜਨਸਭਾ 11 ਵਜੇ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਉਹ ਅਸਮ ਵਿੱਚ ਡਿਬਰੂਗੜ੍ਹ ਜ਼ਿਲ੍ਹੇ ਚਬੁਆ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ। ਬੰਗਾਲ ਦੇ ਸੀਐਮ ਮਮਤਾ ਬੈਨਰਜੀ ਵੀ ਅੱਜ ਪੂਰਬੀ ਮਿਦਨਾਪੁਰ ਵਿੱਚ ਤਿੰਨ ਰੈਲੀਆਂ ਕਰਨਗੇ।

PM Modi address Mamata Banerjee ideology destroyed West Bengal actions  against farmers hurt me | India News – India TV

ਮਮਤਾ ਬੈਨਰਜੀ 12.30 ਵਜੇ ਖੇਜੁਰੀ, ਦੁਪਹਿਰ 2 ਵਜੇ ਹਲਦੀਆ ਅਤੇ ਦੁਪਹਿਰ 3.30 ਵਜੇ ਪਾਸ਼ਕੁਰਾ ਵਿੱਚ ਸਭਾ ਨੂੰ ਸੰਬੋਧਨ ਕਰਨਗੇ। ਭਾਜਪਾ ਤੇ ਟੀਐਮਸੀ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਸ਼ਾਮ 4 ਵਜੇ ਗੁਵਾਹਟੀ ਵਿੱਚ ਅਸਮ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਘੋਸ਼ਣਾ ਪੱਤਰ ਜਾਰੀ ਕਰਨਗੇ।

ਅਸਮ ਵਿੱਚ ਕਾਂਗਰਸ ਦਾ ਪੂਰਾ ਪ੍ਰਚਾਰ ਪੰਚ ਗਰੰਟੀਆਂ ਦੇ ਆਲੇ-ਦੁਆਲੇ ਚਲ ਰਿਹਾ ਹੈ। ਇਹ ਪੰਜ ਗਰੰਟੀਆਂ ਹਨ-ਨਾਗਰਿਕਤਾ ਸੋਧ ਕਾਨੂੰਨ ਯਾਨੀ CAA ਲਾਗੂ ਨਾ ਕਰਨਾ, ਪੰਜ ਸਾਲਾਂ ਵਿੱਚ 5 ਲੱਖ ਸਰਕਾਰੀ ਨੌਕਰੀਆਂ ਅਤੇ ਨਿੱਜੀ ਖੇਤਰ ਵਿੱਚ 25 ਲੱਖ ਨੌਕਰੀਆਂ ਪੈਦਾ ਕਰਨਾ, ਚਾਹ ਦੇ ਬਾਗ਼ਾਂ ਦੇ ਕਰਮਚਾਰੀਆਂ ਦੀ ਦਿਹਾੜੀ 365 ਰੁਪਏ ਦੇਣੀ, 200 ਯੂਨਿਟ ਮੁਫ਼ਤ ਬਿਜਲੀ ਅਤੇ ਸਾਰੀਆਂ ਔਰਤਾਂ ਲਈ 2000 ਰੁਪਏ ਤਕ ਦਾ ਮਾਣ ਭੱਤਾ ਪੈਨਸ਼ਨ। ਸਰਕਾਰੀ ਨੌਕਰੀਆਂ ਦੇਣ ਲਈ ਸਰਕਾਰ ਨੇ ਇਕ ਵੈਬਸਾਈਟ ਬਣਾ ਦਿੱਤੀ ਹੈ।

Click to comment

Leave a Reply

Your email address will not be published. Required fields are marked *

Most Popular

To Top