Punjab

ਅੱਜ ਫਿਰ ਪੰਜਾਬੀ ਗਾਇਕਾਂ ਨੇ ਕਰਤਾ ਵੱਡਾ ਐਲਾਨ, ਖੇਤੀ ਬਿੱਲਾਂ ਖਿਲਾਫ਼ ਬਟਾਲਾ ’ਚ…

ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੇ ਲੋਕਾਂ ਦਾ ਰੋਸ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਉੱਥੇ ਹੀ ਅੱਜ ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਹੱਕ ‘ਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ। 25 ਸਤੰਬਰ ਨੂੰ ਕਿਸਾਨਾਂ ਦੇ ਹੱਕ ਨਿੱਤਰੇ ਪੰਜਾਬੀ ਕਲਾਕਾਰਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕਿਸਾਨ ਸਿਰਫ਼ ਇਕੱਲੇ ਨਹੀਂ ਹਨ ਸਗੋਂ ਕਿਸਾਨਾਂ ਨਾਲ ਪੂਰਾ ਕਲਾਕਾਰ ਭਾਈਚਾਰਾ ਮੋਢਾ ਨਾਲ ਜੋੜ ਕੇ ਖੜ੍ਹਾ ਹੈ।

ਮਾਨਸਾ, ਨਾਭਾ ਤੇ ਸ਼ੰਭੂ ਬਾਰਡਰ ਤੋਂ ਬਾਅਦ ਹੁਣ ਕਿਸਾਨ ਜੱਥੇਬੰਦੀਆਂ ਅਤੇ ਕਲਾਕਾਰਾਂ ਵੱਲੋਂ ਬਟਾਲਾ ਵਿਖੇ ਅੱਜ ਵੱਡੇ ਪੱਧਰ ਉੱਤੇ ਧਰਨਾ ਲਾਇਆ ਜਾ ਰਿਹਾ ਹੈ। ਦੱਸ ਦਈਏ ਕਿ ਅੱਜ ਸ਼ਹੀਦ ਭਗਤ ਸਿੰਘ ਦਾ ਜਨਮਦਿਨ। ਪੱਗੜੀ ਸੰਭਾਲ ਓ ਜੱਟਾ ਲਹਿਰ ਰਾਹੀਂ ਅੱਜ ਕਲਾਕਾਰ ਸਰਕਾਰ ਦੇ ਕੰਨਾਂ ਵਿਚ ਆਵਾਜ਼ ਪਹੁੰਚਾਉਣਗੇ।

ਇਹ ਵੀ ਪੜ੍ਹੋ: ਖੇਤੀਬਾੜੀ ਬਿੱਲਾਂ ’ਤੇ ਰਾਸ਼ਟਰਪਤੀ ਦੇ ਦਸਤਖ਼ਤ ਨੂੰ ਲੈ ਕੇ ਕੈਪਟਨ ਅਮਰਿੰਦਰ ਦਾ ਬਿਆਨ, ਕਹੀ ਇਹ ਵੱਡੀ ਗੱਲ!

ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ। ਇਸ ਪੋਸਟ ਸਾਂਝੀ ਕਰਦਿਆਂ ਰਣਜੀਤ ਬਾਵਾ ਲਿਖਦੇ ਹਨ – ਗੱਲ ਇਹ ਹੈ ਕਿ ਹੁਣ ਨਾ ਇਕੱਠੇ ਹੋਏ ਤੇ ਕਦੇ ਹੋਣਾ, ਇਸ ਤੋਂ ਬਾਅਦ ਸਾਰੇ ਇੱਕ ਵੱਡਾ ਧਰਨਾ ਦਿੱਲੀ ਵੱਲ ਲਾਵਾਂਗੇ। ਕਲਾਕਾਰ ਭਰਾ ਸਾਰੇ ਕਿਸਾਨਾਂ ਦੇ ਪੁੱਤ ਬਣ ਕੇ ਇਸ ਸਮੇਂ ਕਿਸਾਨ ਨਾਲ ਪੂਰਾ ਪੰਜਾਬ ਖੜ੍ਹਾ ਹੈ।

ਇਹ ਵੀ ਪੜ੍ਹੋ: ਨਹੀਂ ਥੰਮ ਰਿਹਾ ਲੋਕਾਂ ਦਾ ਗੁੱਸਾ, ਅੱਜ ਫਿਰ ਮੁਹਾਲੀ ’ਚ ਹੋਇਆ ਪੰਜਾਬੀ ਗਾਇਕਾਂ ਦਾ ਇਕੱਠ

ਸਾਰੇ ਇਸ ਧਰਨੇ ਉੱਤੇ ਆ ਰਹੇ, ਮੈਂ ਬੇਨਤੀ ਕਰਦਾ ਸਾਰੇ ਬਿਨਾ ਕਿਸੇ ਮਤਲਬ ਤੋਂ ਅਤੇ ਨਫ਼ਰਤ ਛੱਡ ਕੇ ਇਸ ਵਿਚ ਸ਼ਾਮਿਲ ਹੋਵੋ। ਬਹੁਤ ਸਾਰੇ ਕਲਾਕਾਰ ਵੀਰ ਸ਼ਾਮਿਲ ਹੋ ਰਹੇ। ਸਾਰੇ ਗੁਰਦਾਸਪੁਰ ਅੰਮ੍ਰਿਤਸਰ ਵਾਲੇ ਸਾਰੇ ਵੀਰ ਜ਼ਰੂਰ ਪਹੁੰਚਣ। ਸਾਰਿਆਂ ਦੇ ਹੱਕਾਂ ਦਾ ਮਸਲਾ ਹੈ।

ਇਸ ਧਰਨੇ ਵਿਚ ਪੰਜਾਬੀ ਗਾਇਕ ਰਣਜੀਤ ਬਾਵਾ ਤੋਂ ਇਲਾਵਾ ਹਰਭਜਨ ਮਾਨ, ਹਰਜੀਤ ਹਰਮਨ, ਰਵਿੰਦਰ ਗਰੇਵਾਲ, ਤਰਸੇਮ ਜੱਸੜ, ਐਮੀ ਵਿਰਕ, ਜੱਸ ਬਾਜਵਾ, ਸਿੱਪੀ ਗਿੱਲ, ਹਰਫ਼ ਚੀਮਾ, ਅਵਕਾਸ਼ ਮਾਨ, ਗੁਰਵਿੰਦਰ ਬਰਾੜ, ਬੀ.ਜੇ. ਰੰਧਾਵਾ, ਜੋਰਡਨ ਸੰਧੂ, ਕਾਬਲ ਸਰੂਪਵਾਲੀ ਤੇ ਹੈਪੀ ਬੋਪਾਰਾਏ ਸਮੇਤ ਕਈ ਨਾਮੀ ਕਲਾਕਾਰ ਪਹੁੰਚ ਰਹੇ ਹਨ।

ਕਿਸਾਨਾਂ ਦੀ ਗੂੰਜ ਨੇ ਜਿੱਥੇ ਦਿੱਲੀ ਤੱਕ ਨੂੰ ਹਿਲਾਇਆ ਹੈ ਉੱਥੇ ਹੀ ਇਸ ਅੰਦੋਲਨ ਨੇ ਪੰਜਾਬ ਅੰਦਰ ਇਕ ਵੱਖਰੀ ਇਕ ਜੁੱਟਤਾ ਦਾ ਅਹਿਸਾਸ ਵੀ ਕਰਵਾਇਆ ਹੈ। ਕਿਸਾਨ, ਲੇਖਕ, ਪੰਜਾਬੀ ਗਾਇਕ, ਪੰਜਾਬ ਦਾ ਹਰ ਨੌਜਵਾਨ ਸਭ ਨੇ ਇਹਨਾਂ ਬਿੱਲਾਂ ਦੇ ਵਿਰੋਧ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ।

Click to comment

Leave a Reply

Your email address will not be published. Required fields are marked *

Most Popular

To Top