ਅੱਜ ਫਤਹਿਗੜ੍ਹ ਸਾਹਿਬ ’ਚ ਦੀਪ ਸਿੱਧੂ ਦੀ ਅੰਤਿਮ ਅਰਦਾਸ, ਭਾਰੀ ਗਿਣਤੀ ’ਚ ਪਹੁੰਚ ਰਹੇ ਲੋਕ

ਅਦਾਕਾਰ ਦੀਪ ਸਿੱਧੂ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਫਤਹਿਗੜ੍ਹ ਸਾਹਿਬ ਹੋਵੇਗੀ। ਪਰਿਵਾਰ ਵੱਲੋਂ ਜਾਰੀ ਭੋਗ ਦੇ ਕਾਰਡ ਮੁਤਾਬਕ ਭੋਗ ਸਰਹਿੰਦ ਵਿੱਚ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿੱਚ ਦੁਪਹਿਰ 1 ਵਜੇ ਪਵੇਗਾ। ਜਾਣਕਾਰੀ ਮੁਤਾਬਕ ਦੀਪ ਸਿੱਧੂ ਦੇ ਭੋਗ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖਾਲਸਾ ਏਡ ਵੀ ਸ਼ਾਮਲ ਹੋਣਗੇ।

ਐਸਜੀਪੀਸੀ ਤੇ ਖਾਲਸਾ ਏਡ ਵੱਲੋਂ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਰਹੇ ਹਨ। ਇਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਦੀਪ ਸਿੱਧੂ ਦੇ ਫੈਨ, ਕਿਸਾਨ ਤੇ ਵੱਖ-ਵੱਖ ਸੰਗਠਨਾਂ ਦੇ ਵਰਕਰ ਸੋਗ ਸਭਾ ਵਿੱਚ ਹਿੱਸਾ ਲੈਣਗੇ। ਦੀਪ ਸਿੱਧੂ ਦੀ ਅੰਤਿਮ ਅਰਦਾਸ ਤੇ ਭੋਗ ਦੇ ਮੌਕੇ ‘ਤੇ ਖਾਲਸਾ ਏਡ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸੋਗ ਸਭਾ ‘ਚ ਆਉਣ ਵਾਲੀ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਦਾ ਰਿਹਾ ਹੈ।
ਸ਼ਹਿਰੀ ਤੇ ਪੇਂਡੂ ਖੇਤਰਾਂ ਤੋਂ ਨੌਜਵਾਨ ਆਪਣੇ ਦੁਪਹੀਆ ਵਾਹਨਾਂ, ਕਾਰਾਂ, ਟਰੈਕਟਰਾਂ ‘ਤੇ ਸਵਾਰ ਹੋ ਕੇ ਕੇਸਰੀਆ ਝੰਡਾ ਲੈ ਕੇ ਫਤਹਿਗੜ੍ਹ ਸਾਹਿਬ ਵੱਲ ਨਿਕਣਗੇ। ਕੇਸਰੀ ਮਾਰਚ ਦਾ ਜੋ ਰੂਟ ਪਲਾਨ ਜਾਰੀ ਕੀਤਾ ਗਿਆ ਹੈ, ਇਸ ਅਨੁਸਾਰ ਮਾਰਚ ਅੰਮ੍ਰਿਤਸਰ ਤੋਂ ਸ਼ੁਰੂ ਹੋਵੇਗਾ ਤੇ ਫਤਹਿਗੜ੍ਹ ਸਾਹਿਬ ਜਾਵੇਗਾ। ਇਸ ‘ਚ ਹਜ਼ਾਰਾਂ ਦੀ ਗਿਣਤੀ ‘ਚ ਨੌਜਵਾਨ ਸ਼ਾਮਲ ਹੋਣਗੇ। ਅੰਤਿਮ ਅਰਦਾਸ ਲਈ ਦੀਵਾਨ ਟੋਡਰ ਮੱਲ ਹਾਲ ‘ਚ ਪ੍ਰਬੰਧ ਕੀਤਾ ਜਾ ਰਹੇ ਹਨ।
