News

ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੈ ਜਨਮਦਿਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਅੱਜ 79ਵਾਂ ਜਨਮਦਿਨ ਮਨਾ ਰਹੇ ਹਨ। ਉਹਨਾਂ ਦਾ ਜਨਮ 11 ਮਾਰਚ 1942 ਵਿੱਚ ਪਟਿਆਲਾ ਰਿਆਸਤ ਦੇ ਸ਼ਾਹੀ ਪਰਿਵਾਰ ਵਿੱਚ ਹੋਇਆ ਸੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਹਨਾਂ ਨੂੰ ਟਵੀਟ ਕਰ ਕੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦੇ ਸੀਨੀਅਰ ਆਗੂਆਂ ਵਿੱਚ ਗਿਣਿਆ ਜਾਂਦਾ ਹੈ।

Post election results, Captain Amarinder Singh shows he means business -  India News

ਕੈਪਟਨ ਪੰਜਾਬ ਵਿੱਚ ਦੂਜੀ ਵਾਰ ਮੁੱਖ ਮੰਤਰੀ ਬਣੇ ਹਨ। ਇਸ ਤੋਂ ਪਹਿਲਾਂ ਉਹ 2002 ਤੋਂ 2007 ਤਕ ਸੂਬੇ ਦੇ ਮੁੱਖ ਮੰਤਰੀ ਰਹੇ ਸਨ। ਇਸ ਬਾਅਦ ਹੁਣ 2017 ਵਿੱਚ ਉਹਨਾਂ ਨੂੰ ਮੁੱਖ ਮੰਤਰੀ ਬਣਨ ਦਾ ਦੁਬਾਰਾ ਮੌਕਾ ਹਾਸਲ ਹੋਇਆ ਹੈ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਉਹਨਾਂ ਨੂੰ ਕਾਂਗਰਸ ਵਿੱਚ ਲਿਆਏ ਸਨ।

1980 ਵਿੱਚ ਉਹ ਪਹਿਲੀ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਸਨ। ਇਸ ਤੋਂ ਬਾਅਦ ਉਹਨਾਂ ਨੇ ‘ਆਪਰੇਸ਼ਨ ਬਲੂ ਸਟਾਰ’ ਦੇ ਵਿਰੋਧ ਵਿੱਚ ਉਹਨਾਂ ਨੇ ਸੰਸਦ ਮੈਂਬਰ ਆਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਕਾਂਗਰਸ ਛੱਡ ਦਿੱਤੀ ਸੀ। ਉਹਨਾਂ ਦੇ ਪਤਨੀ ਪਰਨੀਤ ਕੌਰ ਵੀ ਪਟਿਆਲਾ ਤੋਂ ਸੰਸਦ ਮੈਂਬਰ ਹਨ।

ਦਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਯੋਧਿਆ ਵਿੱਚ ਬਣਨ ਵਾਲੇ ਰਾਮ ਮੰਦਰ ਲਈ 2 ਲੱਖ 1 ਹਜ਼ਾਰ ਰੁਪਏ ਦਾਨ ਕੀਤੇ ਹਨ। ਉਹਨਾਂ ਨੇ ਰਕਮ ਦਾ ਚੈੱਕ ‘ਮੰਦਰ ਨਿਰਮਾਣ ਕਮੇਟੀ’ ਦੇ ਅਧਿਕਾਰੀਆਂ ਨੂੰ ਸੌਂਪਿਆ ਹੈ। ਉੱਥੇ ਹੀ ਹੋਰਨਾਂ ਸੂਬਿਆਂ ਨੇ ਵੀ ਪੈਸੇ ਦਾਨ ਕੀਤੇ ਹਨ। ਰਾਜਸਥਾਨ ਨੇ ਵੀ ਮੰਦਰ ਲਈ ਰਕਮ ਦਾਨ ਕੀਤੀ ਹੈ। ਤਮਿਲਨਾਡੂ ਤੋਂ 85 ਕਰੋੜ, ਕੇਰਲਾ ਤੋਂ 13 ਕਰੋੜ ਰੁਪਏ ਦਾਨ ਕੀਤੇ ਗਏ ਹਨ।

Click to comment

Leave a Reply

Your email address will not be published. Required fields are marked *

Most Popular

To Top