News

ਅੱਜ ਪੰਜਾਬ ਦੇ ਦੌਰੇ ’ਤੇ ਹਨ ਸੀਐਮ ਕੇਜਰੀਵਾਲ, ਪੰਜਾਬੀਆਂ ਨੂੰ ਮਿਲੇਗੀ ਚੌਥੀ ਗਾਰੰਟੀ?

ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਨਾਲ-ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਐਕਟਿਵ ਨਜ਼ਰ ਆ ਰਹੇ ਹਨ। ਕੇਜਰੀਵਾਲ ਅੱਜ ਪਠਾਨਕੋਟ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਕੋਈ ਵੱਡਾ ਐਲਾਨ ਕਰ ਸਕਦੇ ਹਨ। ਆਮ ਆਦਮੀ ਪਾਰਟੀ ਵੱਲੋਂ ਕੇਜਰੀਵਾਲ ਦੇ ਪਠਾਨਕੋਟ ਦੌਰੇ ਦੀ ਜਾਣਕਾਰੀ ਦਿੱਤੀ ਗਈ ਹੈ।

‘ਆਪ’ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਇੱਕ ਬਿਆਨ ਵਿੱਚ ਕਿਹਾ ਕਿ, “ਦੌਰੇ ਦੌਰਾਨ ਕੇਜਰੀਵਾਲ ਪੰਜਾਬ ਦੇ ਲੋਕਾਂ ਲਈ ਆਪਣੀ ਚੌਥੀ ਗਾਰੰਟੀ ਦਾ ਐਲਾਨ ਕਰਨਗੇ।” ਉਹਨਾਂ ਕਿਹਾ ਕਿ, “ਦੁਪਹਿਰ ਪਠਾਨਕੋਟ ਪਹੁੰਚਣ ਤੋਂ ਬਾਅਦ ਕੇਜਰੀਵਾਲ ਤਿਰੰਗਾ ਯਾਤਰਾ ਵਿੱਚ ਸ਼ਿਰਕਤ ਕਰਨਗੇ।”

ਆਪਣੇ ਬੀਤੇ ਦਿਨਾਂ ਦੇ ਦੌਰਿਆਂ ਵਿੱਚ ਕੇਜਰੀਵਾਲ ਕਿਸਾਨਾਂ, ਵਪਾਰੀਆਂ ਅਤੇ ਔਰਤਾਂ ਨੂੰ ਭਰਮਾਉਣ ਵਿੱਚ ਜੁਟੇ ਹੋਏ ਹਨ। ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਸੂਬੇ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ 300 ਯੂਨਿਟ ਮੁਫ਼ ਬਿਜਲੀ, 24 ਘੰਟੇ ਬਿਜਲੀ ਦੀ ਸਪਲਾਈ, ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਅਤੇ ਦਵਾਈਆਂ, ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਪਹਿਲਾਂ ਹੀ ਵਾਅਦਾ ਕਰ ਚੁੱਕੇ ਹਨ।  

Click to comment

Leave a Reply

Your email address will not be published.

Most Popular

To Top